ETV Bharat / sports

ਕਦੇ ਢਿੱਡ ਭਰਨ ਲਈ ਗੋਲਗੱਪੇ ਵੇਚਦਾ ਸੀ, IPL ਨੇ ਬਣਾ ਦਿੱਤਾ ਕਰੋੜਪਤੀ

author img

By

Published : Sep 29, 2021, 6:20 PM IST

ਯਸ਼ਸਵੀ ਜੈਸਵਾਲ (Yashvi Jaiswal) ਦੇ ਸੰਘਰਸ਼ ਦੀ ਕਹਾਣੀ ਬਹੁਤ ਘੱਟ ਲੋਕ ਜਾਣਦੇ ਹਨ। ਯਸ਼ਸਵੀ ਜੈਸਵਾਲ ਮੁੰਬਈ ਦੇ ਆਜ਼ਾਦ ਮੈਦਾਨ (Mumbai's Azad Maidan) ਦੇ ਬਾਹਰ ਗੋਲਗੱਪੇ ਵੇਚਦੇ ਸਨ। ਯਸ਼ਸਵੀ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਇੱਕ ਟੈਂਟ ਵਿੱਚ ਗੁਜ਼ਾਰਾ ਕੀਤਾ ਸੀ, ਪਰ ਉਨ੍ਹਾਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਦਾ ਜਜਬਾ ਭਰਿਆ ਹੋਇਆ ਸੀ।

ਕਦੇ ਢਿੱਡ ਭਰਨ ਲਈ ਗੋਲਗੱਪੇ ਵੇਚਦਾ ਸੀ, IPL ਨੇ ਬਣਾ ਦਿੱਤਾ ਕਰੋੜਪਤੀ
ਕਦੇ ਢਿੱਡ ਭਰਨ ਲਈ ਗੋਲਗੱਪੇ ਵੇਚਦਾ ਸੀ, IPL ਨੇ ਬਣਾ ਦਿੱਤਾ ਕਰੋੜਪਤੀ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਜਿਸ ਨੂੰ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਕਿਹਾ ਜਾਂਦਾ ਹੈ। ਇਸ ਨੇ ਕਈ ਖਿਡਾਰੀਆਂ ਦੀ ਕਿਸਮਤ ਬਦਲ ਦਿੱਤੀ ਹੈ। ਇਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਭਾਰਤੀ ਨੌਜਵਾਨ ਕ੍ਰਿਕਟਰ ਯਸ਼ਸਵੀ ਜੈਸਵਾਲ (Yashvi Jaiswal) ਹੈ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਧਮਾਲ ਮਚਾ ਰਹੇ ਯਸ਼ਸਵੀ ਜੈਸਵਾਲ (Yashvi Jaiswal) ਦੀ ਸਫ਼ਲਤਾ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਇਹ ਕਿਹਾ ਜਾਂਦਾ ਹੈ ਕਿ ਜੇ ਪ੍ਰਤਿਭਾ ਨੂੰ ਇੱਕ ਪਲੇਟਫਾਰਮ ਮਿਲ ਜਾਵੇ ਤਾਂ ਇਤਿਹਾਸ ਰਚਣ ਵਿੱਚ ਦੇਰ ਨਹੀਂ ਲੱਗਦੀ।

ਯਸ਼ਸਵੀ (Yashvi Jaiswal) ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ। ਜੈਸਵਾਲ (Yashvi Jaiswal) ਨੇ ਸਿਰਫ਼ 17 ਸਾਲ ਦੀ ਉਮਰ ਵਿੱਚ ਘਰੇਲੂ ਕ੍ਰਿਕਟ (Domestic Cricket) ਵਿੱਚ ਕਦਮ ਰੱਖਿਆ ਸੀ। ਉਸਨੇ 17 ਸਾਲਾਂ ਵਿੱਚ ਯੂਥ ਵਨਡੇ ਮੈਚਾਂ ਵਿੱਚ ਦੋਹਰਾ ਸੈਂਕੜਾ ਲਗਾਇਆ। ਜਿਸਦੇ ਬਾਅਦ ਉਹ ਕਾਫ਼ੀ ਸੁਰਖੀਆਂ ਵਿੱਚ ਰਿਹਾ।

ਇਹ ਵੀ ਪੜ੍ਹੋ: ਅਸੀਂ ਆਪਣੀਆਂ ਯੋਜਨਾਵਾਂ 'ਤੇ ਕੰਮ ਨਹੀਂ ਕੀਤਾ: ਮਿਤਾਲੀ ਰਾਜ

ਪਰ ਯਸ਼ਸਵੀ ਜੈਸਵਾਲ (Yashvi Jaiswal) ਦੇ ਜੀਵਨ ਵਿੱਚ ਇੱਕ ਅਜਿਹਾ ਸਮਾਂ ਸੀ, ਜਦੋਂ ਉਹ ਮੁੰਬਈ ਵਿੱਚ ਗੋਲਗੱਪੇ ਵੇਚ ਕੇ ਆਪਣਾ ਪੇਟ ਭਰਦਾ ਸੀ। ਅੱਜ ਦੇ ਸਮੇਂ ਵਿੱਚ ਯਸ਼ਸਵੀ ਜੈਸਵਾਲ (Yashvi Jaiswal) ਆਈਪੀਐਲ (IPL) ਵਿੱਚ ਰਾਜਸਥਾਨ ਰਾਇਲਜ਼ (Rajasthan Royals) ਲਈ ਖੇਡਦਾ ਹੈ। ਉਹ ਇੱਕ ਸੀਜ਼ਨ ਲਈ ਕਰੋੜਾਂ ਰੁਪਏ ਲੈਂਦਾ ਹੈ।

ਕਦੇ ਢਿੱਡ ਭਰਨ ਲਈ ਗੋਲਗੱਪੇ ਵੇਚਦਾ ਸੀ, IPL ਨੇ ਬਣਾ ਦਿੱਤਾ ਕਰੋੜਪਤੀ
ਕਦੇ ਢਿੱਡ ਭਰਨ ਲਈ ਗੋਲਗੱਪੇ ਵੇਚਦਾ ਸੀ, IPL ਨੇ ਬਣਾ ਦਿੱਤਾ ਕਰੋੜਪਤੀ

ਇਹ ਵੀ ਪੜ੍ਹੋ: ਪੰਕਜ ਅਡਵਾਨੀ ਨੇ ਦੋਹਾ ਵਿੱਚ 24ਵਾਂ ਸਨੂਕਰ ਵਿਸ਼ਵ ਖਿਤਾਬ ਜਿੱਤਿਆ

ਯਸ਼ਸਵੀ (Yashvi Jaiswal) ਨੇ ਵਿਜੈ ਹਜ਼ਾਰੇ ਟਰਾਫ਼ ਦੇ ਇੱਕ ਮੈਚ ਵਿੱਚ ਝਾਰਖੰਡ (Jharkhand) ਦੇ ਖਿਲਾਫ਼ 154 ਗੇਂਦਾਂ ਵਿੱਚ 203 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਭਦੋਹੀ (Bhadohi of Uttar Pradesh) ਦੇ ਰਹਿਣ ਵਾਲੇ ਯਸ਼ਸਵੀ (Yashvi Jaiswal) ਨੇ ਆਪਣਾ ਬਚਪਨ ਅੰਤ ਦੀ ਗਰੀਬੀ ਵਿੱਚ ਗੁਜ਼ਾਰਿਆ ਹੈ। ਜੈਸਵਾਲ 11 ਸਾਲ ਦੀ ਉਮਰ ਵਿੱਚ ਕ੍ਰਿਕਟਰ (Cricketer) ਬਣਨ ਦੇ ਸੁਪਨੇ ਨਾਲ ਮੁੰਬਈ ਆਏ ਸਨ।

ਇਹ ਵੀ ਪੜ੍ਹੋ: ਸ਼ਾਸਤਰੀ ਨੇ ਕੋਹਲੀ ਨੂੰ ਚਿੱਟੀ ਗੇਂਦ ਦੀ ਕਪਤਾਨੀ ਛੱਡਣ ਦਾ ਦਿੱਤਾ ਸੀ ਸੁਝਾਅ: ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.