ETV Bharat / sports

ਕੇ.ਕੇ.ਆਰ. ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਦਿੱਤਾ 165 ਦੌੜਾਂ ਦਾ ਟੀਚਾ

author img

By

Published : Oct 1, 2021, 10:34 PM IST

ਆਈ.ਪੀ.ਐੱਲ. 2021 ਦੇ 45ਵੇਂ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਪੰਜਾਬ ਕਿੰਗਸ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਹਾਲਾਂਕਿ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਕੇ.ਕੇ.ਆਰ. ਦੀ ਟੀਮ ਆਸਾਨੀ ਨਾਲ 180-190 ਦਾ ਸਕੋਰ ਬਣਾ ਲਵੇਗੀ, ਪਰ ਅਖੀਰਲੇ ਓਵਰਾਂ ਵਿਚ ਪੰਜਾਬ ਦੇ ਗੇਂਦਬਾਜ਼ਾਂ ਨੇ ਸਟੀਕ ਲਾਈਨ ਲੈਂਥ 'ਤੇ ਗੇਂਦਬਾਜ਼ੀ ਕਰਕੇ ਉਸ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।

ਕੇ.ਕੇ.ਆਰ. ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਦਿੱਤਾ 165 ਦੌੜਾਂ ਦਾ ਟੀਚਾ
ਕੇ.ਕੇ.ਆਰ. ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਦਿੱਤਾ 165 ਦੌੜਾਂ ਦਾ ਟੀਚਾ

ਦੁਬਈ: ਵੈਂਕਟੇਸ਼ ਅੱਯਰ (67) ਦੀ ਹਾਫ ਸੈਂਚੁਰੀ ਪਾਰੀ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਨੇ ਇਥੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਜਾ ਰਹੇ ਆਈ.ਪੀ.ਐੱਲ. 2021 ਦੇ 45ਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ ਇਲੈਵਨ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਕੇ.ਕੇ.ਆਰ. ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 7 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ ਤਿੰਨ, ਰਵੀ ਬਿਸ਼ਨੋਈ ਨੇ ਦੋ ਜਦੋਂ ਕਿ ਮੁਹੰਮਦ ਸ਼ਮੀ ਨੇ ਇਕ ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੇ.ਕੇ.ਆਰ. ਦੀ ਖਰਾਬ ਸ਼ੁਰੂਆਤ ਰਹੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 7 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੂੰ ਅਰਸ਼ਦੀਪ ਨੇ ਬੋਲਡ ਕਰ ਕੇ ਪਵੇਲੀਅਨ ਭੇਜਿਆ। ਗਿੱਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਾਹੁਲ ਤ੍ਰਿਪਾਠੀ ਨੇ ਸਲਾਮੀ ਬੱਲੇਬਾਜ਼ ਅੱਯਰ ਦਾ ਸਾਥ ਦਿੱਤਾ ਅਤੇ ਦੋਹਾਂ ਵਿਚਾਲੇ ਤੀਜੀ ਵਿਕਟ ਲਈ 55 ਦੌੜਾਂ ਵਿਚੋਂ 72 ਦੌੜਾਂ ਦੀ ਭਾਈਵਾਲੀ ਹੋਈ।

ਦੋਵੇਂ ਬੱਲੇਬਾਜ਼ ਕੇ.ਕੇ.ਆਰ ਨੂੰ ਵੱਡੇ ਟੀਚੇ ਵੱਲ ਲਿਜਾ ਰਹੇ ਸਨ ਤਾਂ ਉਸੇ ਵੇਲੇ ਬਿਸ਼ਨੋਈ ਨੇ ਤ੍ਰਿਪਾਠੀ ਨੂੰ ਆਊਟ ਕਰ ਇਸ ਵੱਧਦੀ ਭਾਈਵਾਲੀ ਨੂੰ ਤੋੜ ਦਿੱਤਾ। ਤ੍ਰਿਪਾਠੀ ਨੇ 26 ਗੇਂਦਾਂ ਵਿਚ 3 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ।

ਤ੍ਰਿਪਾਠੀ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਨਿਤੀਸ਼ ਰਾਣਾ। ਇਕ ਪਾਸੇ ਤੋਂ ਅੱਯਰ ਟੀਮ ਦੀ ਪਾਰੀ ਨੂੰ ਲਗਾਤਾਰ ਅੱਗੇ ਵਧਾਉਂਦੇ ਰਹੇ ਅਤੇ ਆਪਣੀ ਹਾਫ ਸੈਂਚੁਰੀ ਵੀ ਪੂਰੀ ਕੀਤੀ। ਰਾਣਾ ਅਤੇ ਅੱਯਰ ਵਿਚਾਲੇ 30 ਦੌੜਾਂ ਦੀ ਭਾਈਵਾਲੀ ਹੋਈ ਪਰ ਫਾਰਮ ਵਿਚ ਲੱਗ ਰਹੇ ਬਿਸ਼ਨੋਈ ਨੇ ਅੱਯਰ ਨੂੰ ਆਊਟ ਕਰ ਕੇ ਕੇ.ਕੇ.ਆਰ. ਨੂੰ ਕਰਾਰਾ ਝਟਕਾ ਦਿੱਤਾ। ਅੱਯਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 49 ਗੇਂਦਾਂ ਵਿਚ 9 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 67 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਰਾਣਾ ਦਾ ਸਾਥ ਦੇਣ ਆਏ ਕੇ.ਕੇ.ਆਰ. ਦੇ ਕਪਤਾਨ ਇਓਨ ਮੋਰਗਨ 'ਤੇ ਉਨ੍ਹਾਂ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਉਹ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਮੋਰਗਨ ਨੂੰ ਸ਼ਮੀ ਨੇ ਆਊਟ ਕੀਤਾ। ਮੋਰਗਨ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਰਾਣਾ ਦੇ ਨਾਲ ਮਿਲ ਕੇ 25 ਦੌੜਾਂ ਦੀ ਭਾਈਵਾਲੀ ਕੀਤੀ। ਇਸ ਭਾਈਵਾਲੀ ਨੂੰ ਅਰਸ਼ਦੀਪ ਨੇ ਰਾਣਾ ਨੂੰ ਆਊਟ ਕਰ ਕੇ ਤੋੜਿਆ। ਰਾਣਾ ਨੇ 18 ਗੇਂਦਾਂ ਵਿਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟਿਮ ਸਾਈਫਰਟ (2) ਦੌੜਾਂ ਬਣਾ ਕੇ ਰਨ ਆਊਟ ਹੋਏ, ਜਦੋਂ ਕਿ ਕਾਰਤਿਕ (11) ਬਣਾ ਕੇ ਆਊਟ ਹੋਏ, ਸੁਨੀਲ ਨਾਰਾਇਣ ਤਿੰਨ ਦੌੜਾਂ ਬਣਾ ਕੇ ਅਜੇਤੂ ਰਹੇ।

ਇਹ ਵੀ ਪੜ੍ਹੋ-ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ 'ਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਜਾਗੀ ਆਸ

ETV Bharat Logo

Copyright © 2024 Ushodaya Enterprises Pvt. Ltd., All Rights Reserved.