ETV Bharat / sports

IPL 2023, MI VS SRH: ਅਰਜੁਨ ਤੇਂਦੁਲਕਰ ਨੇ IPL 'ਚ ਪਹਿਲੀ ਵਿਕਟ ਲੈ ਕੇ ਤੋੜਿਆ ਸਚਿਨ ਦਾ ਰਿਕਾਰਡ

author img

By

Published : Apr 19, 2023, 1:53 PM IST

ਇੰਡੀਅਨ ਪ੍ਰੀਮੀਅਰ ਲੀਗ 2023 ਦੇ ਮੌਜੂਦਾ ਸੀਜ਼ਨ ਵਿੱਚ ਬੀਤੇ ਦਿਨ ਯਾਨੀ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ, ਅਰਜੁਨ ਤੇਂਦੁਲਕਰ ਨੇ ਮੁੰਬਈ ਇੰਡੀਅਨਜ਼ ਲਈ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਆਈਪੀਐਲ ਦੀ ਆਪਣੀ ਪਹਿਲੀ ਵਿਕਟ ਹਾਸਲ ਕਰਕੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਮਦਦ ਕੀਤੀ।

IPL 2023, MI VS SRH: Arjun Tendulkar says focused on release, good lengths, lines
ਅਰਜੁਨ ਤੇਂਦੁਲਕਰ ਨੇ IPL 'ਚ ਪਹਿਲੀ ਵਿਕਟ ਲੈ ਕੇ ਤੋੜਿਆ ਸਚਿਨ ਦਾ ਰਿਕਾਰਡ

ਚੰਡੀਗੜ੍ਹ : ਮੁੰਬਈ ਇੰਡੀਅਨਜ਼ ਦੇ ਖਿਡਾਰੀ ਅਰਜੁਨ ਤੇਂਦੁਲਕਰ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਆਪਣੇ IPL ਕਰੀਅਰ ਦੀ ਪਹਿਲੀ ਵਿਕਟ ਲਈ ਹੈ। ਉਸ ਨੇ ਸਿਰਫ 2 ਦੌੜਾਂ ਦੇ ਸਕੋਰ 'ਤੇ ਭੁਵਨੇਸ਼ਵਰ ਕੁਮਾਰ ਨੂੰ ਆਊਟ ਕਰ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਅਰਜੁਨ ਨੇ ਮੈਚ ਤੋਂ ਬਾਅਦ ਦੱਸਿਆ ਕਿ ਉਸ ਨੂੰ ਪਿਤਾ ਸਚਿਨ ਤੋਂ ਕੀ ਸਲਾਹ ਮਿਲੀ ਸੀ। ਦਿਲਚਸਪ ਗੱਲ ਇਹ ਹੈ ਕਿ ਸਚਿਨ ਆਪਣੇ ਆਈਪੀਐਲ ਕਰੀਅਰ ਦੌਰਾਨ ਇੱਕ ਵੀ ਵਿਕਟ ਨਹੀਂ ਲੈ ਸਕੇ, ਪਰ ਅਰਜੁਨ ਨੇ ਪਹਿਲੀ ਵਿਕਟ ਲੈਂਦੇ ਹੀ ਅਹਿਮ ਪ੍ਰਾਪਤੀ ਹਾਸਲ ਕਰ ਲਈ ਹੈ।

ਚੰਗੀ ਲੈਂਥ ਅਤੇ ਲਾਈਨ 'ਚ ਚੰਗੀ ਗੇਂਦਬਾਜ਼ੀ ਕੀਤੀ : ਅਰਜੁਨ ਨੇ ਆਪਣੇ ਪਹਿਲੇ ਆਈਪੀਐੱਲ ਵਿਕਟ ਬਾਰੇ ਕਿਹਾ, "ਆਈਪੀਐੱਲ 'ਚ ਪਹਿਲੀ ਵਿਕਟ ਹਾਸਲ ਕਰਨਾ ਮੇਰੇ ਲਈ ਸਪੱਸ਼ਟ ਤੌਰ 'ਤੇ ਸ਼ਾਨਦਾਰ ਰਿਹਾ। ਮੇਰਾ ਧਿਆਨ ਸਿਰਫ ਇਸ ਗੱਲ 'ਤੇ ਸੀ ਕਿ ਮੈਂ ਕੀ ਕਰ ਸਕਦਾ ਹਾਂ"। "ਮੈਂ ਬੱਸ ਯੋਜਨਾ ਦੇ ਤਹਿਤ ਗੇਂਦਬਾਜ਼ੀ ਕੀਤੀ। ਮੈਨੂੰ ਗੇਂਦਬਾਜ਼ੀ ਪਸੰਦ ਹੈ"। ਸਚਿਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ''ਅਸੀਂ ਕ੍ਰਿਕਟ ਬਾਰੇ ਗੱਲ ਕਰਦੇ ਹਾਂ, ਅਸੀਂ ਖੇਡ ਤੋਂ ਪਹਿਲਾਂ ਰਣਨੀਤੀ 'ਤੇ ਚਰਚਾ ਕਰਦੇ ਹਾਂ। ਉਹ ਮੈਨੂੰ ਦੱਸਦੇ ਹਨ ਤੇ ਮੈਂ ਓਸੇ ਗੱਲ ਤੇ ਮੂਵ ਉਤੇ ਅਭਿਆਸ ਕਰਦਾ ਹਾਂ। ਮੈਂ ਸਿਰਫ ਆਪਣੀ ਰਿਲੀਜ਼ 'ਤੇ ਧਿਆਨ ਦਿੱਤਾ, ਚੰਗੀ ਲੈਂਥ ਅਤੇ ਲਾਈਨ 'ਚ ਚੰਗੀ ਗੇਂਦਬਾਜ਼ੀ ਕੀਤੀ। ਭੁਵਨੇਸ਼ਵਰ ਕੁਮਾਰ ਨੂੰ ਆਪਣੀ ਪਹਿਲੀ ਆਈਪੀਐਲ ਵਿਕਟ ਲਈ ਪੈਵੇਲੀਅਨ ਦਾ ਰਸਤਾ ਦਿਖਾਉਣ ਵਾਲੇ ਅਰਜੁਨ ਤੇਂਦੁਲਕਰ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਕਿਹਾ, 'ਜ਼ਾਹਿਰ ਹੈ ਕਿ ਮੇਰਾ ਪਹਿਲਾ ਆਈਪੀਐਲ ਵਿਕਟ ਹਾਸਲ ਕਰਨਾ ਬਹੁਤ ਵਧੀਆ ਸੀ। ਮੈਨੂੰ ਸਿਰਫ ਇਸ ਗੱਲ 'ਤੇ ਧਿਆਨ ਦੇਣਾ ਸੀ ਕਿ ਸਾਡੇ ਹੱਥ ਕੀ ਹੈ, ਯੋਜਨਾ ਕੀ ਹੈ ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਹੈ।

ਇਹ ਵੀ ਪੜ੍ਹੋ : SRH vs MI: ਮੁੰਬਈ ਅਤੇ ਹੈਦਰਾਬਾਦ ਵਿਚਕਾਰ ਮੁਕਾਬਲਾ ਅੱਜ, ਦੋਵੇ ਟੀਮਾਂ ਕਰਨਗੀਆਂ ਜਿੱਤਣ ਦੀ ਕੋਸ਼ਿਸ਼

ਆਪਣੇ ਆਈਪੀਐਲ ਕਰੀਅਰ ਵਿੱਚ ਇਕ ਵੀ ਵਿਕਟ ਹਾਸਲ ਨਹੀਂ ਕਰ ਸਕੇ ਸਚਿਨ : ਮਹੱਤਵਪੂਰਨ ਗੱਲ ਇਹ ਹੈ ਕਿ ਸਚਿਨ ਆਪਣੇ ਆਈਪੀਐਲ ਕਰੀਅਰ ਦੌਰਾਨ ਇੱਕ ਵੀ ਵਿਕਟ ਨਹੀਂ ਲੈ ਸਕੇ। ਉਨ੍ਹਾਂ ਨੇ ਕੁੱਲ 6 ਓਵਰਾਂ ਵਿੱਚ 58 ਦੌੜਾਂ ਦਿੱਤੀਆਂ। ਦੂਜੇ ਪਾਸੇ ਅਰਜੁਨ ਨੇ 4.5 ਓਵਰਾਂ 'ਚ 1 ਵਿਕਟ ਲਈ। ਸਚਿਨ ਦੇ ਬੱਲੇਬਾਜ਼ੀ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਹ ਪ੍ਰਭਾਵਸ਼ਾਲੀ ਰਹੀ ਹੈ। ਉਸ ਨੇ 78 ਆਈਪੀਐਲ ਮੈਚਾਂ ਵਿੱਚ 2334 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 13 ਅਰਧ ਸੈਂਕੜੇ ਲਗਾਏ ਹਨ। ਸਚਿਨ ਦਾ ਆਈਪੀਐਲ ਦਾ ਸਰਵੋਤਮ ਸਕੋਰ 100 ਦੌੜਾਂ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.