ETV Bharat / sports

ਆਈਪੀਐਲ 2021: Delhi Capitals ਕੋਲ ਤਜਰਬੇਕਾਰ, CSK ਨੂੰ ਹਰਾਉਣ ਦਾ ਮੌਕਾ

author img

By

Published : Oct 10, 2021, 9:47 AM IST

ਸੀਐਸਕੇ ਦਾ ਮੁਕਾਬਲਾ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਈਪੀਐਲ 2021 ਦੇ ਕੁਆਲੀਫਾਇਰ 1 ਮੈਚ ਵਿੱਚ ਦਿੱਲੀ ਕੈਪੀਟਲਜ਼ ਨਾਲ ਹੋਵੇਗਾ।

DELHI CAPITALS
DELHI CAPITALS

ਦੁਬਈ: ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (ਸੀਐਸਕੇ) ਐਤਵਾਰ ਨੂੰ ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਆਈਪੀਐਲ 2021 ਦੇ ਕੁਆਲੀਫਾਇਰ -1 ਵਿੱਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕਰੇਗੀ। ਜਿੱਥੇ ਚੇਨਈ ਦੀਆਂ ਨਜ਼ਰਾਂ ਆਪਣੇ ਚੌਥੇ ਆਈਪੀਐਲ ਖਿਤਾਬ ਵੱਲ ਇੱਕ ਹੋਰ ਕਦਮ ਵੱਧਣ 'ਤੇ ਟਿਕੀਆਂ ਹੋਈਆਂ ਹਨ, ਉੱਥੇ ਹੀ ਦਿੱਲੀ ਦੀ ਟੀਮ ਆਪਣਾ ਪਹਿਲਾ ਖਿਤਾਬ ਹਾਸਲ ਕਰਨ ਦੇ ਨੇੜੇ ਜਾਣਾ ਚਾਹੇਗੀ।

ਗਰੁੱਪ ਪੜਾਅ ਵਿੱਚ 14 ਮੈਚਾਂ ਵਿੱਚ 18 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ 'ਤੇ ਮੌਜੂਦ ਤਿੰਨ ਵਾਰ ਦੀ ਜੇਤੂ CSK ਨੂੰ ਕੁਆਲੀਫਾਇਰ-1 ਮੈਚ ਤੋਂ ਪਹਿਲਾਂ ਗਰੁੱਪ ਪੜਾਅ ਵਿੱਚ ਆਪਣੇ ਪਿਛਲੇ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ:'ਇਹ ਨਹੀਂ ਕਹਿ ਸਕਦਾ ਕਿ ਤੁਸੀਂ 2022 ਵਿੱਚ ਮੈਨੂੰ ਇੱਕ ਖਿਡਾਰੀ ਦੇ ਤੌਰ 'ਤੇ ਪੀਲੀ ਜਰਸੀ 'ਚ ਵੇਖੋਗੇ':ਧੋਨੀ

ਦੂਜੇ ਪਾਸੇ ਦਿੱਲੀ ਦੀ ਟੀਮ ਹੈ, ਜਿਸ ਨੇ 14 ਮੈਚਾਂ ਵਿੱਚ 20 ਅੰਕਾਂ ਨਾਲ ਸਾਰਣੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੂੰ ਆਪਣੇ ਆਖਰੀ ਗਰੁੱਪ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਹੱਥੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਆਈਪੀਐਲ 2021 ਦੇ ਪਹਿਲੇ ਕੁਆਲੀਫਾਇਰ ਦੀ ਜੇਤੂ ਟੀਮ ਸਿੱਧੇ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਜਦੋਂ ਕਿ ਹਾਰਨ ਵਾਲੀ ਟੀਮ ਨੂੰ ਦੂਜਾ ਮੌਕਾ ਮਿਲੇਗਾ ਅਤੇ ਕੁਆਲੀਫਾਇਰ 2 ਵਿੱਚ ਇੱਕ ਹੋਰ ਚੁਣੌਤੀ ਦਾ ਸਾਹਮਣਾ ਕਰੇਗੀ।

ਇਹ ਵੀ ਪੜ੍ਹੋ:ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ, ਵੇਖੋ ਰੋਮਾਂਚਕ ਵੀਡੀਓ

ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਸੀਐਸਕੇ ਨੂੰ ਇਸ ਮਹੱਤਵਪੂਰਨ ਮੈਚ ਤੋਂ ਵਾਪਸੀ ਕਰਨੀ ਹੋਵੇਗੀ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦੇ ਵਿੱਚ ਹੋਏ ਦੋਨਾਂ ਮੈਚਾਂ ਵਿੱਚ ਦਿੱਲੀ ਨੇ ਸੀਐਸਕੇ ਨੂੰ ਹਰਾਇਆ। ਇਸ ਤੋਂ ਇਲਾਵਾ ਆਈਪੀਐਲ 2020 ਦੇ ਸੀਜ਼ਨ ਵਿੱਚ ਵੀ ਦੋਵਾਂ ਮੈਚਾਂ ਵਿੱਚ ਦਿੱਲੀ ਸੀਐਸਕੇ ਉੱਤੇ ਭਾਰੀ ਰਹੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.