ETV Bharat / sports

ਭਾਰਤ ‘ਚ ਹੀ ਹੋਵੇਗਾ IPL 2022, ਪਰ... : BCCI ਸੂਤਰ

author img

By

Published : Jan 23, 2022, 7:11 AM IST

ਇੰਡੀਅਨ ਪ੍ਰੀਮੀਅਰ ਲੀਗ (IPL) 2022 ਸੀਜ਼ਨ ਸਿਰਫ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਚੋਟੀ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਭਾਰਤ ‘ਚ ਹੀ ਹੋਵੇਗਾ IPL 2022
ਭਾਰਤ ‘ਚ ਹੀ ਹੋਵੇਗਾ IPL 2022

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਫੈਸਲਾ ਕੀਤਾ ਹੈ ਕਿ ਆਈਪੀਐਲ 2022 ਟੂਰਨਾਮੈਂਟ ਭਾਰਤ ਵਿੱਚ ਹੀ ਕਰਵਾਇਆ ਜਾਵੇਗਾ। ਇਸਦੇ ਮੈਚ ਮੁੰਬਈ ਵਿੱਚ ਹੀ ਖੇਡੇ ਜਾਣਗੇ। ਹਾਲਾਂਕਿ ਇੱਕ ਵਾਰ ਫਿਰ ਦਰਸ਼ਕਾਂ ਨੂੰ ਘਰ ਬੈਠੇ ਹੀ ਮੈਚ ਦੇਖਣਾ ਹੋਵੇਗਾ।

ਇਹ ਵੀ ਪੜੋ: India vs South Africa: ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ

ਨਿਊਜ਼ ਏਜੰਸੀ ਏਐਨਆਈ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ, ਬੋਰਡ ਭਾਰਤ ਵਿੱਚ ਇਸ ਸੀਜ਼ਨ ਦੇ ਆਯੋਜਨ ਲਈ ਵਚਨਬੱਧ ਹੈ। ਸ਼ਨੀਵਾਰ 22 ਜਨਵਰੀ ਨੂੰ ਬੋਰਡ ਅਤੇ ਸਾਰੇ ਫਰੈਂਚਾਇਜ਼ੀ ਮਾਲਕਾਂ ਵਿਚਾਲੇ ਮੀਟਿੰਗ ਹੋਈ, ਜਿਸ ਵਿਚ ਬੋਰਡ ਨੇ ਆਪਣੀ ਪਸੰਦ ਬਾਰੇ ਦੱਸਿਆ। ਹਾਲਾਂਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਸੰਯੁਕਤ ਅਰਬ ਅਮੀਰਾਤ ਅਤੇ ਦੱਖਣੀ ਅਫਰੀਕਾ ਨੂੰ ਵੀ ਵਿਕਲਪਾਂ ਵਜੋਂ ਰੱਖਿਆ ਜਾ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਟੂਰਨਾਮੈਂਟ ਦੇ ਮੈਚ ਮੁੰਬਈ ਦੇ ਤਿੰਨ ਸਟੇਡੀਅਮ ਵਾਨਖੇੜੇ, ਡੀਵਾਈ ਪਾਟਿਲ (ਨਵੀ ਮੁੰਬਈ) ਅਤੇ ਬ੍ਰੇਬੋਰਨ ਸਟੇਡੀਅਮ (ਸੀਸੀਆਈ) ਵਿੱਚ ਕਰਵਾਏ ਜਾਣਗੇ। ਬੋਰਡ ਸੂਤਰਾਂ ਨੇ ਕਿਹਾ, ਜੇਕਰ ਲੋੜ ਪਈ ਤਾਂ ਪੁਣੇ 'ਚ ਵੀ ਕੁਝ ਮੈਚ ਕਰਵਾਏ ਜਾ ਸਕਦੇ ਹਨ। ਬੀਸੀਸੀਆਈ ਨੇ ਪਿਛਲੇ ਸਾਲ ਭਾਰਤ ਵਿੱਚ ਹੀ ਆਈ.ਪੀ.ਐਲ. ਪਰ ਫਿਰ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਕਾਰਨ ਬਾਇਓ-ਬਬਲ ਵਿੱਚ ਕੇਸ ਆਉਣੇ ਸ਼ੁਰੂ ਹੋ ਗਏ ਅਤੇ ਇਸਨੂੰ 29 ਮੈਚਾਂ ਤੋਂ ਬਾਅਦ ਹੀ ਰੋਕਣਾ ਪਿਆ।

ਇਹ ਵੀ ਪੜੋ: ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਕੋਰੋਨਾ ਪਾਜ਼ੀਟਿਵ

ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬੋਰਡ ਨੇ ਸਾਰੇ ਫਰੈਂਚਾਇਜ਼ੀ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਹੈ, ਉਹ 27 ਮਾਰਚ ਤੋਂ ਟੂਰਨਾਮੈਂਟ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ 2 ਅਪ੍ਰੈਲ ਤੋਂ 15ਵਾਂ ਸੀਜ਼ਨ ਸ਼ੁਰੂ ਕਰਨ ਦੀ ਯੋਜਨਾ ਸੀ। ਅਜਿਹੇ 'ਚ ਮਈ ਦੇ ਪਹਿਲੇ ਹਫਤੇ ਖਤਮ ਹੋਣ ਦੀ ਉਮੀਦ ਹੈ। ਹਾਲਾਂਕਿ ਇਨ੍ਹਾਂ ਸਾਰੇ ਮੁੱਦਿਆਂ 'ਤੇ ਅੰਤਿਮ ਫੈਸਲਾ 20 ਫਰਵਰੀ ਨੂੰ ਹੋਣ ਵਾਲੀ ਬੋਰਡ ਮੀਟਿੰਗ 'ਚ ਲਿਆ ਜਾਵੇਗਾ।

ਦੱਸ ਦਈਏ ਕਿ ਆਈਪੀਐਲ ਦੀ ਮੈਗਾ ਨਿਲਾਮੀ 12 ਅਤੇ 13 ਫਰਵਰੀ ਨੂੰ ਹੀ ਹੋਵੇਗੀ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਬੈਂਗਲੁਰੂ ਵਿੱਚ ਹੀ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਸ ਵਾਰ ਲੀਗ ਵਿੱਚ ਨਿਲਾਮੀ ਲਈ 1214 ਖਿਡਾਰੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ, ਜਿਸ ਵਿੱਚ 896 ਭਾਰਤੀ ਅਤੇ 318 ਵਿਦੇਸ਼ੀ ਖਿਡਾਰੀ ਹਨ।

ਇਹ ਵੀ ਪੜੋ: T20 ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.