ETV Bharat / sports

IPL 2022: CSK ਨੂੰ ਅੱਜ ਮਿਲੇਗੀ ਸਨਰਾਈਜ਼ਰਜ਼ ਹੈਦਰਾਬਾਦ ਤੋਂ ਚੁਣੌਤੀ

author img

By

Published : May 1, 2022, 1:37 PM IST

ipl 2022 chennai super kings vs sunriser Hyderabad Match Preview
IPL 2022: CSK ਨੂੰ ਅੱਜ ਮਿਲੇਗੀ ਸਨਰਾਈਜ਼ਰਜ਼ ਹੈਦਰਾਬਾਦ ਤੋਂ ਚੁਣੌਤੀ

IPL 2022 ਵਿੱਚ ਅੱਜ ਯਾਨੀ ਐਤਵਾਰ (1 ਮਈ) ਨੂੰ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰ ਜਾਇੰਟਸ (45ਵਾਂ ਮੈਚ) ਵਿਚਕਾਰ ਬਾਅਦ ਦੁਪਹਿਰ 3:30 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੂਸਰਾ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ (46ਵਾਂ ਮੈਚ) ਦੇ ਵਿਚਕਾਰ ਸ਼ਾਮ 7:30 ਵਜੇ ਤੋਂ ਹੋਵੇਗਾ। ਦੋਵੇਂ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ।

ਮੁੰਬਈ: ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੇ ਪ੍ਰਦਰਸ਼ਨ 'ਤੇ ਹੋਣਗੀਆਂ। ਜਦੋਂ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2022 ਦੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਚੇੱਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਮਲਿਕ ਇਸ ਆਈ.ਪੀ.ਐੱਲ ਸੀਜ਼ਨ ਦੀ ਖੋਜ ਹੈ, ਜਿਸ ਨੇ ਆਪਣੀ ਰਫਤਾਰ ਨਾਲ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਮਾਤ ਦਿੱਤੀ ਹੈ। ਹਾਲਾਂਕਿ ਹੈਦਰਾਬਾਦ ਨੂੰ ਗੁਜਰਾਤ ਟਾਈਟਨਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਮਲਿਕ ਨੇ 25 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜੋ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ।

ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਮੌਜੂਦਾ ਆਈਪੀਐਲ ਵਿੱਚ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੰਮੂ ਦੇ ਇਸ ਗੇਂਦਬਾਜ਼ ਨੇ ਹੁਣ ਤੱਕ 8 ਮੈਚਾਂ ਵਿੱਚ 12 ਦੇ ਸਟ੍ਰਾਈਕ ਰੇਟ ਨਾਲ 15 ਵਿਕਟਾਂ ਹਾਸਲ ਕੀਤੀਆਂ ਹਨ। ਪਰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਟੀਮ ਨੂੰ ਪਿਛਲੇ ਮੈਚ 'ਚ ਗੁਜਰਾਤ ਟਾਈਟਨਸ ਤੋਂ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਮਲਿਕ ਆਪਣੇ ਸਾਥੀ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਮਾਰਕੋ ਯਾਨਸੇਨ ਅਤੇ ਟੀ ​​ਨਟਰਾਜਨ ਤੋਂ ਵਧੇਰੇ ਸਮਰਥਨ ਪ੍ਰਾਪਤ ਕਰਨਾ ਚਾਹੇਗਾ। ਯਾਨਸੇਨ ਗੁਜਰਾਤ ਦੇ ਖ਼ਿਲਾਫ਼ ਆਖਰੀ ਓਵਰ ਵਿੱਚ 22 ਦੌੜਾਂ ਦਾ ਬਚਾਅ ਕਰਨ ਵਿੱਚ ਅਸਫਲ ਰਿਹਾ, ਜਿਸ ਵਿੱਚ ਰਾਸ਼ਿਦ ਖਾਨ ਨੇ ਕਮਾਲ ਕਰ ਦਿੱਤਾ ਸੀ।

ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਪ੍ਰਬੰਧਨ ਆਪਣੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ 'ਤੇ ਬਹੁਤ ਜ਼ਿਆਦਾ ਨਿਰਭਰ ਸੀ। ਪਰ ਉਹ ਟੀਮ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ ਅਤੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰਨ ਲਈ ਬੇਤਾਬ ਰਹੇਗਾ। ਕਪਤਾਨ ਕੇਨ ਵਿਲੀਅਮਸਨ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਰ ਅਭਿਸ਼ੇਕ ਸ਼ਰਮਾ ਅਤੇ ਏਡਨ ਮਾਰਕਰਮ ਨੇ ਜ਼ਿੰਮੇਵਾਰੀ ਸੰਭਾਲੀ ਹੈ ਅਤੇ ਉਹ ਚੰਗੇ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੁਣਗੇ। ਸਨਰਾਈਜ਼ਰਸ ਹੈਦਰਾਬਾਦ ਚਾਹੇਗੀ ਕਿ ਰਾਹੁਲ ਤ੍ਰਿਪਾਠੀ ਅਤੇ ਨਿਕੋਲਸ ਪੂਰਨ ਬੱਲੇ ਨਾਲ ਜ਼ਿਆਦਾ ਜ਼ਿੰਮੇਵਾਰੀ ਲੈਣ। ਸਨਰਾਈਜ਼ਰਜ਼ ਹੈਦਰਾਬਾਦ 8 ਮੈਚਾਂ ਵਿੱਚ 10 ਅੰਕਾਂ ਨਾਲ 10 ਟੀਮਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਇਸ ਦੇ ਨਾਲ ਹੀ, ਇਹ ਸੀਐਸਕੇ ਦਾ ਸਭ ਤੋਂ ਖ਼ਰਾਬ ਆਈਪੀਐਲ ਰਿਹਾ ਹੈ ਅਤੇ ਸੀਐਸਕੇ ਨੂੰ ਟੂਰਨਾਮੈਂਟ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਣ ਲਈ ਇੱਕ ਠੋਸ ਕੋਸ਼ਿਸ਼ ਦੀ ਲੋੜ ਹੈ।

ਉਹ ਸਿਰਫ਼ 4 ਅੰਕਾਂ ਨਾਲ ਤਾਲਿਕਾ ਦੇ ਹੇਠਲੇ ਸਥਾਨ ਤੋਂ ਦੂਜੇ ਸਥਾਨ 'ਤੇ ਹੈ। ਮਲਿਕ ਉਨ੍ਹਾਂ ਦੀ ਕਮਜ਼ੋਰ ਬੱਲੇਬਾਜ਼ੀ ਇਕਾਈ ਲਈ ਵੱਡਾ ਖ਼ਤਰਾ ਹੋਵੇਗਾ। ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਤੋਂ 11 ਦੌੜਾਂ ਦੀ ਹਾਰ ਨਾਲ ਸੀਐਸਕੇ ਦੀਆਂ ਮੁਸ਼ਕਲਾਂ ਵੱਧ ਗਈਆਂ ਸਨ। ਜੇਕਰ ਇੱਥੇ ਕੋਈ ਗਲਤੀ ਹੁੰਦੀ ਹੈ ਤਾਂ ਡਿਫੈਂਡਿੰਗ ਚੈਂਪੀਅਨ ਲਈ ਮੁਸ਼ਕਲ ਹੋ ਸਕਦੀ ਹੈ। ਸੀਐਸਕੇ ਖੇਡ ਦੇ ਸਾਰੇ ਵਿਭਾਗਾਂ ਵਿੱਚ ਅਸਫਲ ਰਹੇ ਹਨ ਅਤੇ ਉਹ ਆਪਣੇ ਨਵੇਂ ਕਪਤਾਨ ਰਵਿੰਦਰ ਜਡੇਜਾ ਤੋਂ ਆਪਣੀ ਕਿਸਮਤ ਬਦਲਣ ਦੀ ਉਮੀਦ ਕਰਨਾ ਚਾਹੁੰਦੇ ਹਨ। ਜਡੇਜਾ ਗੇਂਦ ਅਤੇ ਬੱਲੇ ਦੋਵਾਂ ਨਾਲ ਆਪਣੀ ਫਾਰਮ 'ਚ ਵਾਪਸੀ ਕਰਨਾ ਚਾਉਣਗੇ ਤਾਂ ਜੋ ਉਸ ਦੀ ਟੀਮ ਨੂੰ ਘੱਟੋ-ਘੱਟ ਪਲੇਅ-ਆਫ 'ਚ ਪਹੁੰਚਣ ਦਾ ਮੌਕਾ ਮਿਲ ਸਕੇ, ਹਾਲਾਂਕਿ ਇਸ ਸਮੇਂ ਸੰਭਾਵਨਾਵਾਂ ਬਹੁਤ ਘੱਟ ਹਨ। ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਦੇ ਫਲਾਪ ਪ੍ਰਦਰਸ਼ਨ ਕਾਰਨ ਸੀਐਸਕੇ ਦੇ ਬੱਲੇਬਾਜ਼ੀ ਵਿਭਾਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਇਹ ਨੌਜਵਾਨ ਬਾਕੀ ਮੈਚਾਂ ਵਿੱਚ ਫਾਰਮ ਵਿੱਚ ਵਾਪਸੀ ਕਰਨਾ ਚਾਹੇਗਾ।

ਤਜਰਬੇਕਾਰ ਰੌਬਿਨ ਉਥੱਪਾ ਅਤੇ ਆਲਰਾਊਂਡਰ ਸ਼ਿਵਮ ਦੂਬੇ ਨੂੰ ਵੀ ਲੋੜ ਦੇ ਸਮੇਂ ਵਿੱਚ ਪ੍ਰਦਰਸ਼ਨ ਕਰਨਾ ਹੋਵੇਗਾ। ਜਦੋਂ ਕਿ ਕ੍ਰਿਸ਼ਮਈ ਐਮਐਸ ਧੋਨੀ ਨੇ ਟੁਕੜਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ, ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਉਸ ਦੀ ਫਿਨਿਸ਼ਰ ਦੀ ਪਾਰੀ ਮਹੱਤਵਪੂਰਨ ਰਹੀ ਹੈ। ਅੰਬਾਤੀ ਰਾਇਡੂ ਨੇ ਪੰਜਾਬ ਖ਼ਿਲਾਫ਼ 39 ਗੇਂਦਾਂ 'ਚ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਹਾਲਾਂਕਿ ਟੀਮ ਹਾਰ ਗਈ ਪਰ ਉਹ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਵੀ ਮਦਦ ਲੈਣਾ ਚਾਹੇਗਾ। ਗੇਂਦਬਾਜ਼ੀ 'ਚ ਪ੍ਰਦਰਸ਼ਨ ਵੀ ਅਜਿਹਾ ਹੀ ਰਿਹਾ ਹੈ, ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਪੂਰੇ ਸੀਜ਼ਨ 'ਚ ਸੰਘਰਸ਼ ਕਰਦੇ ਰਹੇ ਅਤੇ ਡਵੇਨ ਪ੍ਰੀਟੋਰੀਅਸ ਵੀ ਸਾਧਾਰਨ ਦਿਖਾਈ ਦੇ ਰਹੇ ਹਨ। ਡਵੇਨ ਬ੍ਰਾਵੋ ਟੀਮ ਦੇ ਭਰੋਸੇਮੰਦ ਰਹੇ ਹਨ, ਵਿਕਟਾਂ ਲੈਣ ਅਤੇ ਸ਼੍ਰੀਲੰਕਾ ਦੇ ਮਹਿਸ਼ ਤੀਕਸ਼ਾ ਜ਼ਖਮੀ ਦੀਪਕ ਚਾਹਰ ਅਤੇ ਐਡਮ ਮਿਲਨੇ ਦੀ ਗੈਰ-ਮੌਜੂਦਗੀ ਵਿੱਚ ਮਹੱਤਵਪੂਰਨ ਰਹੇ ਹਨ।

ਸਨਰਾਈਜ਼ਰਜ਼ ਹੈਦਰਾਬਾਦ: ਕੇਨ ਵਿਲੀਅਮਸਨ (ਕਪਤਾਨ), ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ, ਅਬਦੁਲ ਸਮਦ, ਪ੍ਰਿਅਮ ਗਰਗ, ਵਿਸ਼ਨੂੰ ਵਿਨੋਦ, ਗਲੇਨ ਫਿਲਿਪਸ, ਆਰ ਸਮਰਥ, ਸ਼ਸ਼ਾਂਕ ਸਿੰਘ, ਵਾਸ਼ਿੰਗਟਨ ਸੁੰਦਰ, ਰੋਮੇਰੋ ਸ਼ੈਫਰਡ, ਮਾਰਕੋ ਯੈਨਸਨ, ਜੇ ਸੁਚਿਤ , ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਸੀਨ ਐਬੋਟ, ਕਾਰਤਿਕ ਤਿਆਗੀ, ਸੌਰਭ ਤਿਵਾਰੀ, ਫਜ਼ਲਹਕ ਫਾਰੂਕੀ, ਉਮਰਾਨ ਮਲਿਕ ਅਤੇ ਟੀ ​​ਨਟਰਾਜਨ।

ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ) ਰਵਿੰਦਰ ਜਡੇਜਾ, ਮੋਈਨ ਅਲੀ, ਰੁਤੁਰਾਜ ਗਾਇਕਵਾੜ, ਡਵੇਨ ਬ੍ਰਾਵੋ, ਦੀਪਕ ਚਾਹਰ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜੌਰਡਨ, ਐਡਮ ਮਿਲਨੇ, ਡੇਵੋਨ ਕੋਨਵੇ, ਸ਼ਿਵਮ ਦੁਬੇ, ਡਵੇਨ ਪ੍ਰੀਟੋਰੀਅਸ, ਮਹੇਸ਼। ਤੀਕਸ਼ਨਾ, ਰਾਜਵਰਧਨ ਹੰਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇਐਮ ਆਸਿਫ਼, ਸੀ ਹਰੀ ਨਿਸ਼ਾਂਤ, ਐਨ ਜਗਦੀਸਨ, ਸੁਬਰਾਂਸ਼ੂ ਸੇਨਾਪਤੀ, ਕੇ ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ ਅਤੇ ਮੁਕੇਸ਼ ਚੌਧਰੀ।

ਇਹ ਵੀ ਪੜ੍ਹੋ: IPL 2022: ਦਿੱਲੀ ਕੈਪੀਟਲਜ਼ ਨਾਲ ਹੋਵੇਗੀ ਲਖਨਊ ਸੁਪਰ ਜਾਇੰਟਸ ਦੀ ਟੱਕਰ

ETV Bharat Logo

Copyright © 2024 Ushodaya Enterprises Pvt. Ltd., All Rights Reserved.