ETV Bharat / sports

ਦੁਬਈ ਦੀ ਪਿਚ ਸੀਐਸਕੇ ਦੀ ਘਰੇਲੂ ਮੈਦਾਨ ਦੀ ਪਿਚ ਵਰਗੀ ਸੀ: ਸੈਮ ਕਰਨ

author img

By

Published : Oct 26, 2020, 11:04 AM IST

ਸੈਮ ਕਰਨ
ਸੈਮ ਕਰਨ

ਆਰਸੀਬੀ ਨੂੰ ਅੱਠ ਵਿਕੇਟਾਂ ਨਾਲ ਹਰਾਉਣ ਤੋਂ ਬਾਅਦ ਸੈਮ ਕਰਨ ਨੇ ਕਿਹਾ,"ਅਸੀਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਪਿਚ ਚੇਨਈ ਦੀ ਪਿਚ ਵਰਗੀ ਸੀ ਤੇ ਰਿਤੂਰਾਜ ਗਾਇਕਵਾੜ ਨੇ ਕਿੰਨੀ ਸ਼ਾਨਦਾਰ ਪਾਰੀ ਖੇਡੀ।

ਦੁਬਈ: ਚੇਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਉਂਡਰ ਸੈਮ ਕਰਨ ਨੇ ਕਿਹਾ ਕਿ ਐਤਵਾਰ ਨੂੰ ਦੁਬਈ ਦੀ ਪਿਚ ਸੀਐਸਕੇ ਦੀ ਘਰੇਲੂ ਮੈਦਾਨ ਦੀ ਪਿਚ ਵਰਗੀ ਸੀ ਤੇ ਇਹ ਵੱਡਾ ਕਾਰਨ ਸੀ ਕਿ ਉਨ੍ਹਾਂ ਨੂੰ 8 ਵਿਕੇਟਾਂ ਨਾਲ ਜਿੱਤ ਮਿਲੀ। ਦੱਸ ਦਈਏ ਕਿ ਉਨ੍ਹਾਂ ਨੇ ਆਰਸੀਬੀ ਨੂੰ 8 ਵਿਕੇਟ ਤੋਂ ਹਰਾਇਆ।

ਮੈਚ ਤੋਂ ਬਾਅਦ, ਸੈਮ ਨੇ ਕਿਹਾ,"ਅਸੀਂ ਜਿੱਤਣ ਦੀ ਕੋਸ਼ਿਸ਼ ਕਰ ਰਹੇੇ ਸੀ। ਇਹ ਪਿਚ ਚੇਨਈ ਦੀ ਪਿਚ ਵਰਗੀ ਸੀ ਤੇ ਰਿਤੂਰਾਜ ਗਾਇਕਵਾੜ ਨੇ ਸ਼ਾਨਦਾਰ ਪਾਰੀ ਖੇਡੀ।" 22 ਸਾਲਾ ਸੈਮ ਨੇ ਕਿਹਾ ਕਿ ਉਨ੍ਹਾਂ ਆਪਣੇ ਭਰਾ ਟੌਮ ਦੀ ਨਕਲ ਕਰਦੇ ਹੌਲੀ ਗੇਂਦਬਾਜੀ ਕੀਤੀ ਤੇ ਆਰਸੀਬੀ ਦੇ ਬੱਲੇਬਾਜ਼ਾਂ ਨੂੰ ਆਉਟ ਕੀਤਾ।

ਉਨ੍ਹਾਂ ਅੱਗੇ ਕਿਹਾ,"ਇਹ ਉਹ ਵਿਕੇਟ ਸੀ, ਜਿਸ 'ਚ ਜ਼ਿਆਦਾ ਪੇਸ ਨਹੀਂ ਸੀ ਤੇ ਇਸ ਕਰਕੇ ਮੈਂ ਆਫ ਸਕਰਟਜ਼ ਗੇਂਦਾਂ ਪਾਈਆਂ। ਖੁਸ਼ਕਿਸਮਤੀ ਨਾਲ ਫ਼ਾਇਦਾ ਵੀ ਮਿਲਿਆ। ਮੈਂ ਹੌਲੀ ਗੇਂਦ ਪਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਜੋ ਮੇਰਾ ਭਰਾ ਟੌਮ ਬਹੁਤ ਵਧੀਆ ਕਰਦਾ ਹੈ।

ਰਿਤੂਰਾਜ ਗਾਇਵਾਕੜ ਨੇ ਇਸ ਮੈਚ 'ਚ 51 ਗੇਂਦਾਂ 'ਚ 65 ਰਨ ਬਣਾਏ। ਕਰਨ ਨੇ ਗੇਂਦਬਾਜੀ ਕਰ ਆਪਣੇ ਸਪੈਲ 'ਚ 3/19 ਦਾ ਫਿਗਰ ਬਣਾਇਆ।

ਕਰਨ ਨੇ ਕਿਹਾ," ਸੱਚ ਕਹਾਂ ਤਾਂ ਅਸੀਂ ਸਾਰੇ ਰਿਤੂਰਾਜ ਤੋਂ ਪ੍ਰਭਾਵਿਤ ਹੋਏ। ਆਉਣ ਵਾਲੇ ਮੈਚਾਂ ਲਈ ਉਸ ਨੂੰ ਆਤਮਵਿਸ਼ਵਾਸ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.