ETV Bharat / sports

DC vs CSK: ਚੇਨੱਈ ਨੇ ਜਿੱਤਿਆ ਟਾਸ, ਦਿੱਲੀ ਨੂੰ ਦਿੱਤਾ ਪਹਿਲਾ ਗੇਂਦਬਾਜ਼ੀ ਦਾ ਸੱਦਾ

author img

By

Published : Oct 17, 2020, 7:29 PM IST

DC vs CSK
DC vs CSK

ਚੇਨੱਈ ਨੇ ਟਾਸ ਜਿੱਤ ਕੇ ਦਿੱਲੀ ਕੈਪਿਟਲਸ ਦੀ ਟੀਮ ਨੂੰ ਪਹਿਲਾਂ ਗੇਦਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।

ਸ਼ਾਰਜਾਹ: ਆਈਪੀਐਲ -13 ਵਿੱਚ ਅੱਜ 34ਵਾਂ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਦਿੱਲੀ ਕੈਪਿਟਲਸ ਦੀ ਟੀਮ ਨੂੰ ਪਹਿਲਾਂ ਗੇਦਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।

ਚੇਨਈ ਦੀ ਟੀਮ ਵਿੱਚ ਇੱਕ ਤਬਦੀਲੀ ਦੇਖਣ ਨੂੰ ਮਿਲੀ, ਟੀਮ 'ਚ ਪੀਯੂਸ਼ ਚਾਵਲਾ ਦੀ ਥਾਂ ਕੇਦਾਰ ਜਾਧਵ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਹੈ, ਜਦੋਂਕਿ ਦਿੱਲੀ ਦੀ ਟੀਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪਿਟਲਸ ਹੁਣ ਤੱਕ ਦੇ ਸੀਜ਼ਨ 'ਚ ਸ਼ਾਨਦਾਰ ਖੇਡ ਦਿਖਾ ਰਹੀ ਹੈ।

ਪੁਆਇੰਟ ਟੇਬਲ ਵਿੱਚ ਟੀਮ 12 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਜੇ ਅਸੀਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਗੱਲ ਕਰੀਏ, ਤਾਂ ਇਹ ਸੀਜ਼ਨ ਟੀਮ ਲਈ ਠੀਕ-ਠਾਕ ਜਿਹਾ ਹੀ ਰਿਹਾ ਹੈ। ਹੁਣ ਤੱਕ ਖੇਡੇ ਗਏ ਅੱਠ ਮੈਚਾਂ ਵਿੱਚ ਟੀਮ ਸਿਰਫ਼ ਤਿੰਨ ਮੈਚਾਂ ਵਿੱਚ ਹੀ ਜਿੱਤ ਦਰਜ ਕਰ ਸਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.