ETV Bharat / sports

India Vs Australia 3rd T20 Update: ਗਲੇਨ ਮੈਕਸਵੈੱਲ ਦੇ ਧਮਾਕੇਦਾਰ ਸੈਂਕੜੇ ਨੇ ਆਸਟ੍ਰੇਲੀਆ ਨੂੰ ਦਿਵਾਈ ਤੀਜੇ ਟੀ20 ਮੈਚ 'ਚ ਜਿੱਤ

author img

By ETV Bharat Punjabi Team

Published : Nov 28, 2023, 7:11 PM IST

Updated : Nov 29, 2023, 6:48 AM IST

INDIA VS AUSTRALIA 3RD T20
INDIA VS AUSTRALIA 3RD T20

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੀ-20 ਮੈਚ ਅੱਜ ਗੁਹਾਟੀ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਸੀਰੀਜ਼ ਜਿੱਤਣ ਤੋਂ ਸਿਰਫ਼ ਇੱਕ ਮੈਚ ਦੂਰ ਹੈ। ਜਿਸ ਕਾਰਨ ਉਨ੍ਹਾਂ ਦੀ ਨਜ਼ਰ ਜਿੱਤ 'ਤੇ ਰਹੇਗੀ।

  • 22:46 November 28

ਤੀਜੇ ਟੀ 20 ਮੈਚ 'ਚ ਭਾਰਤ ਨੂੰ ਮਿਲੀ ਆਸਟ੍ਰੇਲੀਆ ਹੱਥੋਂ ਹਾਰ। ਗਲੇਨ ਮੈਕਸਵੈੱਲ ਨੇ ਜੜਿਆ ਧਮਾਕੇਦਾਰ ਨਾਬਾਦ ਸੈਂਕੜਾ। 8 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ ਬਣਾਈਆਂ 104 ਦੌੜਾਂ।

  • 22:22 November 28

ਰਵੀ ਬਿਸ਼ਨੋਈ ਨੇ ਆਪਣੀ ਦਮਦਾਰ ਗੇਂਦਬਾਜ਼ੀ ਨਾਲ ਟਿਮ ਡੇਵਿਡ ਨੂੰ ਸੂਰਿਆ ਕੁਮਾਰ ਦੇ ਹੱਥੋਂ ਕੈਚ ਕਰਵਾ ਕੇ ਆਊਟ ਕਰ ਦਿੱਤਾ। ਜਿਸ ਨਾਲ ਆਸਟ੍ਰੇਲੀਆ ਦਾ ਸਕੋਰ 16 ਓਵਰਾਂ ਤੋਂ ਬਾਅਦ ਪੰਜ ਵਿਕਟਾਂ ਦੇ ਨੁਕਸਾਨ 'ਤੇ 171 ਹੋ ਗਿਆ।

  • 22:00 November 28

ਮਾਰਕਸ ਸਟੋਇਨਿਸ ਨੂੰ ਅਕਸਰ ਪਟੇਲ ਨੇ ਸੂਰਿਆ ਕੁਮਾਰ ਦੇ ਹੱਥੋਂ ਕੈਚ ਕਰਵਾ ਕੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ।

  • 21:24 November 28

ਭਾਰਤ ਦੇ ਸਟਾਰ ਸਪਿਨਰ ਰਵੀ ਬਿਸ਼ਨੋਈ ਨੇ 7ਵੇਂ ਓਵਰ ਦੀ ਦੂਜੀ ਗੇਂਦ 'ਤੇ ਜੋਸ਼ ਇੰਗਲਿਸ (10) ਨੂੰ ਕਲੀਨ ਬੋਲਡ ਕਰ ਦਿੱਤਾ। 7 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (73/3)

  • 21:21 November 28

ਭਾਰਤੀ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੇ ਸਖਤ ਬੱਲੇਬਾਜ਼ੀ ਕਰ ਰਹੇ ਟ੍ਰੈਵਿਸ ਹੈੱਡ ਨੂੰ ਛੇਵੇਂ ਓਵਰ ਦੀ ਚੌਥੀ ਗੇਂਦ 'ਤੇ 35 ਦੌੜਾਂ ਦੇ ਨਿੱਜੀ ਸਕੋਰ 'ਤੇ ਰਵੀ ਬਿਸ਼ਨੋਈ ਹੱਥੋਂ ਕੈਚ ਆਊਟ ਕਰਵਾ ਦਿੱਤਾ। 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (67/2)

  • 21:13 November 28

ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 5ਵੇਂ ਓਵਰ ਦੀ ਦੂਜੀ ਗੇਂਦ 'ਤੇ ਐਰੋਨ ਹਾਰਡੀ ਨੂੰ 16 ਦੌੜਾਂ ਦੇ ਨਿੱਜੀ ਸਕੋਰ 'ਤੇ ਈਸ਼ਾਨ ਕਿਸ਼ਨ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਆਊਟ ਕਰਵਾਇਆ। ਆਸਟ੍ਰੇਲੀਆ ਦਾ ਸਕੋਰ 5 ਓਵਰਾਂ ਤੋਂ ਬਾਅਦ (56/1)

  • 20:59 November 28

ਆਸਟ੍ਰੇਲੀਆ ਦੀ ਸਲਾਮੀ ਜੋੜੀ ਟ੍ਰੈਵਿਸ ਹੈੱਡ ਅਤੇ ਆਰੋਨ ਹਾਰਡੀ ਓਪਨ ਕਰਨ ਲਈ ਮੈਦਾਨ 'ਤੇ ਉਤਰੀ। ਭਾਰਤ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (9/0)

  • 20:40 November 28

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਨੇ ਆਪਣਾ ਪਹਿਲਾ ਟੀ-20 ਸੈਂਕੜਾ ਲਗਾਇਆ। ਗਾਇਕਵਾੜ ਸਿਰਫ 57 ਗੇਂਦਾਂ 'ਤੇ 123 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਅਜੇਤੂ ਰਹੇ। ਇਸ ਪਾਰੀ 'ਚ ਉਨ੍ਹਾਂ ਨੇ 13 ਚੌਕੇ ਅਤੇ 7 ਸਕਾਈਸਕ੍ਰੈਪਰ ਛੱਕੇ ਲਗਾਏ। ਕਪਤਾਨ ਸੂਰਿਆ ਨੇ 39 ਦੌੜਾਂ ਦੀ ਪਾਰੀ ਖੇਡੀ ਅਤੇ ਤਿਲਕ ਵਰਮਾ ਨੇ ਵੀ 31 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਆਸਟ੍ਰੇਲੀਆ ਵਲੋਂ ਸਭ ਤੋਂ ਸਫਲ ਗੇਂਦਬਾਜ਼ ਜੇਸਨ ਬੇਹਰਨਡੋਰਫ ਰਹੇ, ਜਿਨ੍ਹਾਂ ਨੇ 4 ਓਵਰਾਂ 'ਚ ਸਿਰਫ 12 ਦੌੜਾਂ ਦੇ ਕੇ 1 ਵਿਕਟ ਲਿਆ। ਭਾਰਤ ਨੂੰ ਹੁਣ ਮੈਚ ਅਤੇ ਸੀਰੀਜ਼ ਦੋਵੇਂ ਜਿੱਤਣ ਲਈ ਆਸਟਰੇਲੀਆ ਨੂੰ 223 ਦੌੜਾਂ ਬਣਾਉਣ ਤੋਂ ਰੋਕਣਾ ਹੋਵੇਗਾ।

  • 20:38 November 28

ਰੁਤੂਰਾਜ ਗਾਇਕਵਾੜ ਨੇ 52 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਟੀ-20 ਵਿੱਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਗਾਇਕਵਾੜ ਨੇ ਇਸ ਤੂਫਾਨੀ ਪਾਰੀ 'ਚ ਹੁਣ ਤੱਕ 11 ਚੌਕੇ ਅਤੇ 5 ਛੱਕੇ ਲਗਾਏ ਹਨ।

  • 20:11 November 28

ਭਾਰਤੀ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ 32 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਚੌਥਾ ਟੀ-20 ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਹੁਣ ਤੱਕ ਉਹ 9 ਚੌਕੇ ਲਗਾ ਚੁੱਕੇ ਹਨ।

  • 19:54 November 28

ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ 39 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹਾਰਡ ਨੇ ਵਿਕਟਕੀਪਰ ਮੈਥਿਊ ਵੇਡ ਦੇ ਹੱਥੋਂ ਕੈਚ ਕਰਵਾਇਆ।

  • 19:15 November 28

ਭਾਰਤੀ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਈਸ਼ਾਨ ਕਿਸ਼ਨ 5 ਗੇਂਦਾਂ 'ਚ 0 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰਿਚਰਡਸਨ ਨੇ ਸਟੋਇਨਿਸ ਦੇ ਹੱਥੋਂ ਕੈਚ ਕਰਵਾਇਆ।

  • 19:09 November 28


ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 6 ਗੇਂਦਾਂ 'ਤੇ 6 ਦੌੜਾਂ ਬਣਾ ਕੇ ਆਊਟ ਹੋਇਆ।

  • 18:59 November 28

IND vs AUS Live Match Updates : ਭਾਰਤ ਬਨਾਮ ਆਸਟ੍ਰੇਲੀਆ ਮੈਚ ਸ਼ੁਰੂ

ਭਾਰਤ ਬਨਾਮ ਆਸਟ੍ਰੇਲੀਆ ਮੈਚ ਸ਼ੁਰੂ ਹੋ ਗਿਆ ਹੈ। ਭਾਰਤ ਦੀ ਤਰਫੋਂ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਅਤੇ ਯਸ਼ਸਵੀ ਜੈਸਵਾਲ ਨੇ ਕਮਾਨ ਸੰਭਾਲੀ ਹੈ। ਗੇਂਦਬਾਜ਼ੀ ਦੀ ਜ਼ਿੰਮੇਵਾਰੀ ਆਸਟ੍ਰੇਲੀਆਈ ਗੇਂਦਬਾਜ਼ ਰਿਚਰਡਸਨ ਨੇ ਸੰਭਾਲ ਲਈ ਹੈ।

  • 18:39 November 28

IND vs AUS Live Match Updates : ਆਸਟ੍ਰੇਲੀਆ ਦੇ ਪਲੇਇੰਗ 11

ਆਸਟ੍ਰੇਲੀਆ ਪਲੇਇੰਗ 11: ਟ੍ਰੈਵਿਸ ਹੈੱਡ, ਆਰੋਨ ਹਾਰਡੀ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ), ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ, ਕੇਨ ਰਿਚਰਡਸਨ।

  • 18:36 November 28


IND vs AUS Live Match Updates : ਭਾਰਤ ਦੇ ਪਲੇਇੰਗ 11

ਭਾਰਤ ਪਲੇਇੰਗ 11: ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਤਿਲਕ ਵਰਮਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਪ੍ਰਸੀਧ ਕ੍ਰਿਸ਼ਨਾ।

  • 18:35 November 28

IND vs AUS Live Match Updates : ਅਵੇਸ਼ ਖਾਨ ਨੂੰ ਮੁਕੇਸ਼ ਕੁਮਾਰ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਟੀਮ ਵਿੱਚ ਅੱਜ ਇੱਕ ਬਦਲਾਅ ਦੇਖਣ ਨੂੰ ਮਿਲੇਗਾ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੀ ਜਗ੍ਹਾ ਅਵੇਸ਼ ਖਾਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

  • 18:32 November 28

ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਟੀ-20 ਮੈਚ ਲਈ ਆਸਟਰੇਲੀਆ ਦੇ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੀ ਨਜ਼ਰ ਆਵੇਗੀ।

ਗੁਹਾਟੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੀ-20 ਮੈਚ ਅੱਜ ਗੁਹਾਟੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ ਦੇ ਦੋ ਮੈਚ ਜਿੱਤ ਕੇ ਪਹਿਲਾਂ ਹੀ 2-0 ਦੀ ਬੜ੍ਹਤ ਬਣਾ ਚੁੱਕੀ ਹੈ। ਅੱਜ ਜਦੋਂ ਭਾਰਤੀ ਟੀਮ ਖੇਡਣ ਉਤਰੇਗੀ ਤਾਂ ਉਸ ਦਾ ਇਰਾਦਾ ਤੀਜਾ ਮੈਚ ਜਿੱਤ ਕੇ ਸੀਰੀਜ਼ ਜਿੱਤਣ ਦਾ ਹੋਵੇਗਾ। ਆਸਟ੍ਰੇਲੀਆਈ ਟੀਮ ਨੇ ਹਾਲ ਹੀ 'ਚ ਵਨਡੇ ਵਿਸ਼ਵ ਕੱਪ ਜਿੱਤਿਆ ਹੈ ਅਤੇ ਉਹ ਆਸਾਨੀ ਨਾਲ ਹਾਰ ਨਹੀਂ ਮੰਨਣ ਵਾਲੀ ਹੈ। ਆਸਟ੍ਰੇਲੀਆਈ ਟੀਮ 5 ਮੈਚਾਂ ਦੀ ਇਸ ਸੀਰੀਜ਼ 'ਚ ਤੀਜਾ ਮੈਚ ਜਿੱਤ ਕੇ ਵਾਪਸੀ ਕਰਨਾ ਚਾਹੇਗੀ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 28 ਟੀ-20 ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਭਾਰਤੀ ਟੀਮ ਨੇ 17 ਮੈਚ ਜਿੱਤੇ ਹਨ ਅਤੇ ਆਸਟ੍ਰੇਲੀਆਈ ਟੀਮ ਨੇ ਸਿਰਫ 10 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਇਕ ਮੈਚ ਰੱਦ ਹੋ ਗਿਆ ਹੈ। ਆਸਟ੍ਰੇਲੀਆਈ ਟੀਮ 'ਚ ਅੱਜ ਦੋ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਸਟੀਵ ਸਮਿਥ ਅਤੇ ਐਡਮ ਜ਼ੈਂਪਾ ਤੀਜੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਵਾਪਸ ਆ ਗਏ ਹਨ। ਕੁਝ ਆਸਟ੍ਰੇਲੀਆਈ ਖਿਡਾਰੀ ਤੀਜਾ ਮੈਚ ਖੇਡਣ ਤੋਂ ਬਾਅਦ ਆਪਣੇ ਦੇਸ਼ ਪਰਤ ਜਾਣਗੇ।

Last Updated :Nov 29, 2023, 6:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.