ETV Bharat / sports

CRICKET WORLD CUP 2023: ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਰੋਹਿਤ ਸ਼ਰਮਾ ਦਾ ਲਿਆ ਹੈਰਾਨ ਕਰਨ ਵਾਲਾ ਕੈਚ, ਦਰਸ਼ਕ ਰਹਿ ਗਏ ਹੈਰਾਨ

author img

By ETV Bharat Punjabi Team

Published : Nov 15, 2023, 8:21 PM IST

CRICKET WORLD CUP 2023 KANE WILLIAMSON TOOK BRILLIANT CATCH OF ROHIT SHARMA WATCH VIDEO
CRICKET WORLD CUP 2023: ਕੇਨ ਵਿਲੀਅਮਸਨ ਨੇ ਰੋਹਿਤ ਸ਼ਰਮਾ ਦਾ ਲਿਆ ਹੈਰਾਨ ਕਰਨ ਵਾਲਾ ਕੈਚ,ਦਰਸ਼ਕ ਰਹਿ ਗਏ ਹੈਰਾਨ

ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ 'ਚ ਕੇਨ ਵਿਲੀਅਮਸਨ (Kane Williamson) ਨੇ ਰੋਹਿਤ ਸ਼ਰਮਾ ਦਾ ਔਖਾ ਕੈਚ ਲੈ ਕੇ ਉਸ ਦੀ ਪਾਰੀ 47 ਦੌੜਾਂ 'ਤੇ ਸਮਾਪਤ ਕਰ ਦਿੱਤੀ। ਇਸ ਹੈਰਾਨੀਜਨਕ ਕੈਚ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਮੁੰਬਈ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਜਦੋਂ ਨਿਊਜ਼ੀਲੈਂਡ (Semi final against New Zealand) ਖਿਲਾਫ ਸੈਮੀਫਾਈਨਲ 'ਚ ਖੇਡਣ ਆਏ ਤਾਂ ਉਹ ਵੱਖਰੇ ਹੀ ਹਮਲਾਵਰ ਅੰਦਾਜ਼ 'ਚ ਨਜ਼ਰ ਆਏ। ਉਸ ਨੇ ਆਪਣੀ ਪਾਰੀ ਤੇਜ਼ੀ ਨਾਲ ਸ਼ੁਰੂ ਕੀਤੀ ਅਤੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਅੱਜ ਰੋਹਿਤ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਉਹ ਵੱਡਾ ਸਕੋਰ ਕਰੇਗਾ ਪਰ ਰੋਹਿਤ ਸ਼ਰਮਾ ਦੀ ਇਸ ਪਾਰੀ ਦੇ ਵਿਚਕਾਰ ਕੀਵੀ ਕਪਤਾਨ ਕੇਨ ਵਿਲੀਅਮਸਨ ਆ ਗਏ। ਜਿਸ ਨੇ ਇੱਕ ਮੁਸ਼ਕਿਲ ਕੈਚ ਲੈ ਕੇ ਰੋਹਿਤ ਦੀ ਪਾਰੀ ਦਾ ਅੰਤ ਕੀਤਾ।

ਦਰਸ਼ਕ ਵੀ ਹੋਏ ਹੈਰਾਨ: ਦਰਅਸਲ, ਰੋਹਿਤ ਸ਼ਰਮਾ ਨੇ 47 ਦੌੜਾਂ ਦੇ ਸਕੋਰ 'ਤੇ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਬਹੁਤ ਉੱਚੀ ਹਵਾ ਵਿੱਚ ਗਈ। ਕੇਨ ਵਿਲੀਅਮਸਨ ਮਿਡ ਆਫ 'ਤੇ ਖੜ੍ਹਾ ਸੀ ਅਤੇ ਉਹ ਕੈਚ ਲੈਣ ਲਈ ਪਿੱਛੇ ਵੱਲ ਭੱਜਿਆ। ਉਸ ਨੇ ਇਹ ਸ਼ਾਨਦਾਰ ਕੈਚ ਪੂਰਾ ਕੀਤਾ। ਇਸ ਕੈਚ ਨੂੰ ਦੇਖ ਕੇ ਸਟੇਡੀਅਮ 'ਚ ਬੈਠੇ ਦਰਸ਼ਕ ਵੀ ਹੈਰਾਨ ਰਹਿ ਗਏ।

  • WELL PLAYED, ROHIT SHARMA...!!!

    47 (29) with 4 fours and 4 sixes. A sensational innings under pressure by the captain. What an impact he's having in this World Cup. pic.twitter.com/Bk8fhkXsam

    — Mufaddal Vohra (@mufaddal_vohra) November 15, 2023 " class="align-text-top noRightClick twitterSection" data=" ">

1983 ਦੇ ਵਿਸ਼ਵ ਕੱਪ ਦੇ ਕੈਚ ਦੀ ਕਰਵਾਈ ਯਾਦ: ਰੋਹਿਤ ਸ਼ਰਮਾ ਜਿਵੇਂ ਹੀ 47 ਦੌੜਾਂ ਦੇ ਸਕੋਰ ਤੱਕ ਪਹੁੰਚਿਆ ਤਾਂ ਉਹ ਛੱਕਾ ਲਗਾਉਣ ਦੀ ਕੋਸ਼ਿਸ਼ ਵਿੱਚ ਕੇਨ ਵਿਲੀਅਮਸਨ ਹੱਥੋਂ ਕੈਚ (Great catch by Kane Williamson) ਹੋ ਗਿਆ। ਕੇਨ ਵਿਲੀਅਮਸਨ ਨੇ ਵੀ ਇਹ ਮੁਸ਼ਕਲ ਕੈਚ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਕੋਈ ਗਲਤੀ ਨਹੀਂ ਕੀਤੀ। ਕੇਨ ਵਿਲੀਅਮਸਨ ਦਾ ਇਹ ਕੈਚ ਦੇਖ ਕੇ ਦਰਸ਼ਕਾਂ ਨੂੰ 1983 ਦੇ ਵਿਸ਼ਵ ਕੱਪ 'ਚ ਕਪਿਲ ਦੇਵ ਦਾ ਕੈਚ ਯਾਦ ਆ ਗਿਆ। ਜਿਸ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ ਵਿਵ ਰਿਚਰਡਸ ਦਾ ਔਖਾ ਕੈਚ ਲੈ ਕੇ ਵਿਸ਼ਵ ਕੱਪ ਜਿੱਤਿਆ ਸੀ। ਉਸ ਨੇ ਉਹ ਕੈਚ ਵੀ ਗੇਂਦ ਦੇ ਪਿੱਛੇ ਭੱਜਦੇ ਹੋਏ ਫੜਿਆ।

78 ਛੱਕੇ ਲਗਾਉਣ ਦਾ ਰਿਕਾਰਡ: ਇਸ ਪਾਰੀ ਦੇ ਨਾਲ ਰੋਹਿਤ ਸ਼ਰਮਾ (Rohit Sharma) ਨੇ ਇੱਕ ਸਾਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਇਹ ਦੂਜੀ ਵਾਰ ਹੈ ਜਦੋਂ ਰੋਹਿਤ ਸ਼ਰਮਾ ਨੇ ਇੱਕ ਕੈਲੰਡਰ ਸਾਲ ਵਿੱਚ 78 ਛੱਕੇ ਲਗਾਏ ਹਨ। ਇਸ ਤੋਂ ਪਹਿਲਾਂ 2019 'ਚ ਉਨ੍ਹਾਂ ਨੇ 78 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ। ਰੋਹਿਤ ਸ਼ਰਮਾ ਨੇ ਕਪਤਾਨ ਦੇ ਤੌਰ 'ਤੇ ਵਿਸ਼ਵ ਕੱਪ 'ਚ 500 ਦੌੜਾਂ ਪੂਰੀਆਂ ਕਰ ਲਈਆਂ ਹਨ, ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ ਕਿਸੇ ਵੀ ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 500 ਦੌੜਾਂ ਨਹੀਂ ਬਣਾ ਸਕਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.