ETV Bharat / sports

Cricket world cup 2023: ਬਾਬਰ ਆਜ਼ਮ ਤੋਂ ਮਗਰੋਂ ਹੁਣ ਡੱਚ ਖਿਡਾਰੀ ਵੀ ਹੋਇਆ ਕੋਹਲੀ ਦਾ ਮੁਰੀਦ, ਇਸ ਖਿਡਾਰੀ ਨੇ ਕੋਹਲੀ ਤੋਂ ਸ਼ਰਟ ਉੱਤੇ ਲਿਆ ਆਟੋਗ੍ਰਾਫ਼

author img

By ETV Bharat Sports Team

Published : Nov 13, 2023, 3:03 PM IST

ਵਿਰਾਟ ਕੋਹਲੀ ਦਾ ਹਰ ਕੋਈ ਫੈਨ (Everyone is a fan of Virat Kohli) ਹੈ, ਹਰ ਕੋਈ ਉਸ ਦਾ ਆਟੋਗ੍ਰਾਫ ਚਾਹੁੰਦਾ ਹੈ। ਚਾਹੇ ਉਹ ਪਾਕਿਸਤਾਨ ਦਾ ਬਾਬਰ ਆਜ਼ਮ ਹੋਵੇ ਜਾਂ ਆਮ ਭਾਰਤੀ ਪ੍ਰਸ਼ੰਸਕ। ਨੀਦਰਲੈਂਡ ਦੇ ਖਿਡਾਰੀ ਮਰਵੇ ਨੇ ਵਿਰਾਟ ਕੋਹਲੀ ਦੀ ਦਸਤਖਤ ਵਾਲੀ ਜਰਸੀ ਵੀ ਲਈ ਹੈ।

CRICKET WORLD CUP 2023 AFTER BABAR AZAM VIRAT KOHLI GIVES AUTOGRAPHED JERSEY TO NETHERLANDS PLAYER
Cricket world cup 2023: ਬਾਬਰ ਆਜ਼ਮ ਤੋਂ ਮਗਰੋਂ ਹੁਣ ਡੱਚ ਖਿਡਾਰੀ ਵੀ ਹੋਇਆ ਕੋਹਲੀ ਦਾ ਮੁਰੀਦ, ਇਸ ਖਿਡਾਰੀ ਨੇ ਕੋਹਲੀ ਤੋਂ ਸ਼ਰਟ ਉੱਤੇ ਲਿਆ ਆਟੋਗ੍ਰਾਫ਼

ਬੈਂਗਲੁਰੂ: ਵਿਰਾਟ ਕੋਹਲੀ ਦੇ ਬੱਲੇ ਅਤੇ ਕਰਿਸ਼ਮੇ ਨੇ ਵਿਸ਼ਵ ਕੱਪ 2023 ਵਿੱਚ ਦਬਦਬਾ ਬਣਾਇਆ ਹੈ। ਨੀਦਰਲੈਂਡ ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 51 ਦੌੜਾਂ ਬਣਾ ਕੇ ਅਰਧ ਸੈਂਕੜਾ ਲਗਾਇਆ। ਕੋਹਲੀ ਦੀ ਬੱਲੇਬਾਜ਼ੀ ਤਕਨੀਕ ਅਤੇ ਰਿਕਾਰਡ ਬਣਾਉਣ ਦੀ ਯੋਗਤਾ ਨੇ ਉਸ ਨੂੰ ਵਿਲੱਖਣ ਬੱਲੇਬਾਜ਼ ਬਣਾ ਦਿੱਤਾ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦੇ ਸਭ ਵੱਡੇ ਅਤੇ ਛੋਟੇ ਬੱਲੇਬਾਜ਼ ਉਸ ਦੇ ਪ੍ਰਸ਼ੰਸਕ ਹਨ।

ਮੇਰਵੇ ਨੇ ਮੰਗੀ ਜਰਸੀ: ਨੀਦਰਲੈਂਡ ਦੇ ਖਿਲਾਫ ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਖਿਡਾਰੀ ਰੋਇਲੋਫ ਵੈਨ ਡੇਰ ਮਰਵੇ (Roelof van der Merwe ) ਨੂੰ ਆਪਣੀ ਦਸਤਖਤ ਵਾਲੀ ਜਰਸੀ ਤੋਹਫੇ 'ਚ ਦਿੱਤੀ। ਮੈਚ ਤੋਂ ਬਾਅਦ ਮੇਰਵੇ ਨੇ ਵਿਰਾਟ ਕੋਹਲੀ ਤੋਂ ਆਪਣੀ ਆਟੋਗ੍ਰਾਫ ਵਾਲੀ ਜਰਸੀ ਮੰਗੀ ਸੀ ਅਤੇ ਇਸ ਮੰਗ ਨੂੰ ਕੋਹਲੀ ਨੇ ਪੂਰਾ ਵੀ ਕੀਤਾ। ਮੇਰਵੇ ਨੀਦਰਲੈਂਡ ਦਾ 38 ਸਾਲਾ ਆਲਰਾਊਂਡਰ ਖਿਡਾਰੀ ਹੈ, ਹਾਲਾਂਕਿ ਵਿਸ਼ਵ ਕੱਪ 2023 'ਚ ਉਹ ਕੁਝ ਖਾਸ ਨਹੀਂ ਕਰ ਸਕਿਆ ਹੈ।

ਬਾਬਰ ਆਜ਼ਮ ਨੇ ਵੀ ਕੀਤੀ ਸੀ ਇਹੀ ਮੰਗ: ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Pakistan captain Babar Azam) ਨੇ ਵਿਰਾਟ ਕੋਹਲੀ ਤੋਂ ਜਰਸੀ 'ਤੇ ਆਟੋਗ੍ਰਾਫ ਲਿਆ ਸੀ। ਹਾਲਾਂਕਿ ਪਾਕਿਸਤਾਨੀ ਕਪਤਾਨ ਨੂੰ ਆਟੋਗ੍ਰਾਫ ਲੈਣ ਨੂੰ ਲੈ ਕੇ ਪਾਕਿਸਤਾਨ 'ਚ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ।

ਵਿਰਾਟ ਕੋਹਲੀ (Virat Kohli ) ਵਿਸ਼ਵ ਕੱਪ 2023 ਵਿੱਚ ਨੀਦਰਲੈਂਡ ਖ਼ਿਲਾਫ਼ 51 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਉਸ ਨੇ ਇਸ ਵਿਸ਼ਵ ਕੱਪ ਵਿੱਚ 594 ਦੌੜਾਂ ਬਣਾਈਆਂ ਹਨ। ਉਸ ਨੇ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਅਤੇ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੂੰ ਪਿੱਛੇ ਛੱਡ ਦਿੱਤਾ ਹੈ। ਕਵਿੰਟਨ ਡੀ ਕਾਕ ਨੇ ਇਸ ਵਿਸ਼ਵ ਕੱਪ ਵਿੱਚ 591 ਦੌੜਾਂ ਬਣਾਈਆਂ ਹਨ ਜਦਕਿ ਰਚਿਨ ਨੇ 565 ਦੌੜਾਂ ਬਣਾਈਆਂ ਹਨ। ਚੋਟੀ ਦੇ 5 ਬੱਲੇਬਾਜ਼ਾਂ ਦੀ ਸੂਚੀ 'ਚ ਵਿਰਾਟ ਕੋਹਲੀ ਦੇ ਨਾਲ-ਨਾਲ ਰੋਹਿਤ ਸ਼ਰਮਾ ਵੀ 503 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਮੌਜੂਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.