ETV Bharat / sports

Hardik pandya record: ਹਾਰਦਿਕ ਪੰਡਯਾ ਨੇ ਟੀ-20 ਫਾਰਮੈਟ 'ਚ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

author img

By

Published : Feb 2, 2023, 4:04 PM IST

Hardik pandya first indian player to score 4000 plus runs and 100 plus wickets t20 tournament
Hardik pandya record: ਹਾਰਦਿਕ ਪੰਡਯਾ ਨੇ ਟੀ-20 ਫਾਰਮੈਟ 'ਚ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਹੁਣ ਟੀ-20 ਫਾਰਮੈਟ ਵਿੱਚ ਰਿਕਾਰਡ ਬਣਾ ਲਿਆ ਹੈ। ਵਿਸ਼ਵ ਕ੍ਰਿਕਟ ਦੇ ਖਤਰਨਾਕ ਖਿਡਾਰੀਆਂ ਵਿੱਚੋਂ ਇੱਕ ਹਾਰਦਿਕ ਪੰਡਯਾ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਦੱਸ ਦਈਏ ਹਾਰਦਿਕ ਪੰਡਯਾ ਇੱਕ ਹਰਫਨਮੌਲਾ ਖ਼ਿਡਾਰੀ ਹੋਣ ਦੇ ਨਾਲ ਨਾਲ ਭਾਰਤੀ ਟੀਮ ਦੀ ਟੀ 20 ਕ੍ਰਿਕਟ ਵਿੱਚ ਕਪਤਾਨੀ ਵੀ ਕਰ ਰਹੇ ਹਨ।

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਹਾਰਦਿਕ ਪੰਡਯਾ ਨੇ ਟੀ-20 ਇੰਟਰਨੈਸ਼ਨਲ 'ਚ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਟੀ-20 ਵਿਸ਼ਵ ਕੱਪ 2022 ਖਤਮ ਹੋਣ ਤੋਂ ਬਾਅਦ, ਪੰਡਯਾ ਨੇ ਹੁਣ ਤੱਕ 2023 ਵਿੱਚ ਇਸ ਫਾਰਮੈਟ ਵਿੱਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਕਪਤਾਨੀ ਕੀਤੀ ਹੈ। ਟੀਮ ਇੰਡੀਆ ਨੇ ਇਨ੍ਹਾਂ ਤਿੰਨਾਂ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਾਰਦਿਕ ਪੰਡਯਾ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਦੀ ਚੰਗੀ ਫਾਰਮ ਨੇ ਟੀ-20 ਸੀਰੀਜ਼ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਹਾਰਦਿਕ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਪਲੇਅਰ ਆਫ ਦਿ ਸੀਰੀਜ਼ ਦਾ ਖਿਤਾਬ ਮਿਲਿਆ ਹੈ।

ਹਾਰਦਿਕ ਪੰਡਯਾ ਨੇ ਇਸ ਸੀਰੀਜ਼ 'ਚ 66 ਦੌੜਾਂ ਬਣਾਈਆਂ ਅਤੇ ਕੁੱਲ 5 ਵਿਕਟਾਂ ਲਈਆਂ। ਇਸ ਦੇ ਨਾਲ ਹੀ ਹੁਣ ਹਾਰਦਿਕ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ, ਹਾਰਦਿਕ ਹੁਣ ਟੀ-20 ਫਾਰਮੈਟ ਵਿੱਚ 4000 ਤੋਂ ਵੱਧ ਦੌੜਾਂ ਅਤੇ 100 ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਹਰਫਨਮੌਲਾ ਹਾਰਦਿਕ ਪੰਡਯਾ ਨੇ IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ 'ਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਉਹ ਵਿਸ਼ਵ ਕ੍ਰਿਕਟ ਦੇ ਸਭ ਤੋਂ ਖਤਰਨਾਕ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ, ਆਈਪੀਐਲ 2022 ਦੇ ਸੀਜ਼ਨ ਵਿੱਚ, ਹਾਰਦਿਕ ਪੰਡਯਾ ਨੇ ਕਪਤਾਨ ਵਜੋਂ ਆਪਣੇ ਪਹਿਲੇ ਸੀਜ਼ਨ ਵਿੱਚ ਗੁਜਰਾਤ ਟਾਈਟਨਜ਼ ਦੀ ਅਗਵਾਈ ਕੀਤੀ ਸੀ।

ਸਾਲ 2013 'ਚ ਹਾਰਦਿਕ ਪੰਡਯਾ ਨੇ ਆਪਣੇ ਕਰੀਅਰ ਦਾ ਪਹਿਲਾ ਟੀ-20 ਮੈਚ ਅਹਿਮਦਾਬਾਦ 'ਚ ਮੁੰਬਈ ਖਿਲਾਫ ਖੇਡਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸ ਫਾਰਮੈਟ ਵਿੱਚ ਕੁੱਲ 223 ਮੈਚ ਖੇਡ ਚੁੱਕੇ ਹਨ, ਜਿਸ ਵਿੱਚ ਹਾਰਦਿਕ ਨੇ 29.42 ਦੀ ਔਸਤ ਨਾਲ 4002 ਦੌੜਾਂ ਬਣਾਈਆਂ ਹਨ। ਹਾਰਦਿਕ ਦੇ ਨਾਂ ਇਸ ਫਾਰਮੈਟ ਵਿੱਚ 15 ਅਰਧ ਸੈਂਕੜੇ ਵਾਲੀਆਂ ਪਾਰੀਆਂ ਦਰਜ ਹਨ। ਪੰਡਯਾ ਦਾ ਸਰਵੋਤਮ ਸਕੋਰ 91 ਦੌੜਾਂ ਹੈ ਇਸ ਦੇ ਨਾਲ ਹੀ ਹਾਰਦਿਕ ਨੇ ਟੀ-20 ਫਾਰਮੈਟ 'ਚ ਗੇਂਦਬਾਜ਼ੀ ਨਾਲ ਕਮਾਲ ਕਰ ਦਿੱਤਾ ਹੈ। ਉਸ ਨੇ ਹੁਣ ਤੱਕ 27.27 ਦੀ ਔਸਤ ਨਾਲ ਕੁੱਲ 145 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਉਹ ਇਕ ਮੈਚ 'ਚ 3 ਵਾਰ 4 ਵਿਕਟਾਂ ਲੈਣ ਦਾ ਕਾਰਨਾਮਾ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ: WPL 2023: ਫਰਵਰੀ ਦੇ ਦੂਜੇ ਹਫ਼ਤੇ ਹੋ ਸਕਦੀ ਹੈ ਨਿਲਾਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.