ETV Bharat / sports

AUS Vs AFG : ਮੈਕਸਵੈੱਲ ਦੀ ਤੂਫਾਨੀ ਪਾਰੀ 'ਤੇ ਆਈ ਪਤਨੀ ਦੀ ਪ੍ਰਤੀਕਿਰਿਆ, ਕੋਹਲੀ ਵੀ ਬੋਲੇ- ਇਹ ਸਿਰਫ ਤੁਸੀਂ ਹੀ ਕਰ ਸਕਦੇ ਸੀ

author img

By ETV Bharat Punjabi Team

Published : Nov 8, 2023, 1:05 PM IST

ਵਿਸ਼ਵ ਕੱਪ 2023 ਦੇ ਆਸਟ੍ਰੇਲੀਆ ਬਨਾਮ ਅਫਗਾਨਿਸਤਾਨ ਮੈਚ 'ਚ ਗਲੇਨ ਮੈਕਸਵੈੱਲ ਦਾ ਤੂਫਾਨ ਦੇਖਣ ਨੂੰ ਮਿਲਿਆ। ਉਸ ਦੀ ਤੂਫਾਨੀ ਪਾਰੀ ਨੇ ਆਸਟ੍ਰੇਲੀਆ ਨੂੰ ਹਾਰੀ ਹੋਈ ਬਾਜੀ 'ਚ ਜਿੱਤ ਦਰਜ ਕਰਵਾ ਦਿੱਤੀ। ਇਸ ਜਿੱਤ ਨਾਲ ਆਸਟ੍ਰੇਲੀਆ ਸੈਮੀਫਾਈਨਲ 'ਚ ਪਹੁੰਚ ਗਿਆ ਹੈ।

Glenn Maxwell
Glenn Maxwell

ਮੁੰਬਈ: ਵਿਸ਼ਵ ਕੱਪ 2023 ਦੇ 39ਵੇਂ ਮੈਚ ਵਿੱਚ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਦਾ ਕਰਿਸ਼ਮਾ ਦੇਖਣ ਨੂੰ ਮਿਲਿਆ। ਗਲੇਨ ਮੈਕਸਵੈੱਲ ਨੇ ਆਪਣੇ ਤੂਫਾਨੀ ਦੋਹਰੇ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੂੰ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਜਿੱਤ ਦਿਵਾਈ। ਇਸ ਜਿੱਤ ਕਾਰਨ ਆਸਟ੍ਰੇਲੀਆ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਤੁਸੀਂ ਕਹਿ ਸਕਦੇ ਹੋ ਕਿ ਮੈਕਸਵੈੱਲ ਨੇ ਆਪਣੇ ਦਮ 'ਤੇ ਹੀ ਆਸਟ੍ਰੇਲੀਆ ਨੂੰ ਹਾਰੇ ਹੋਏ ਮੈਚ 'ਚ ਜਿੱਤ ਦਰਜ ਕਰਵਾਈ ਹੈ।

291 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੇ 91 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ। ਪਰ ਗਲੇਨ ਮੈਕਸਵੈੱਲ ਕ੍ਰੀਜ਼ 'ਤੇ ਖੜ੍ਹੇ ਸਨ ਅਤੇ ਉਨ੍ਹਾਂ ਨੇ 128 ਗੇਂਦਾਂ 'ਤੇ ਅਜੇਤੂ 201 ਦੌੜਾਂ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਗਲੇਨ ਮੈਕਸਵੇਨ ਕ੍ਰੈਂਪਸ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਦੌੜਾਂ ਬਣਾਉਣ ਅਤੇ ਸ਼ਾਟ ਮਾਰਨ ਵਿੱਚ ਮੁਸ਼ਕਲ ਆ ਰਹੀ ਸੀ ਪਰ ਫਿਰ ਵੀ ਉਸ ਨੇ ਸ਼ਾਨਦਾਰ ਪਾਰੀ ਖੇਡੀ। ਗਲੇਨ ਮੈਕਸਵੈੱਲ ਨੇ ਮੈਚ ਤੋਂ ਬਾਅਦ ਕਿਹਾ, 'ਮੇਰੀਆਂ ਦੋਵੇਂ ਲੱਤਾਂ 'ਚ ਕ੍ਰੈਂਪਸ ਆ ਗਏ ਅਤੇ ਜਦੋਂ ਮੈਂ ਦਰਦ ਕਾਰਨ ਜ਼ਮੀਨ 'ਤੇ ਡਿੱਗਿਆ ਤਾਂ ਮੇਰੀ ਪਿੱਠ 'ਚ ਗੁੱਝੀ ਸ਼ੱਟ ਲੱਗ ਗਈ।'

ਆਸਟ੍ਰੇਲੀਆ ਦੀਆਂ ਸੱਤ ਵਿਕਟਾਂ ਡਿੱਗਣ ਤੋਂ ਬਾਅਦ ਸਾਰਿਆਂ ਨੇ ਸੋਚਿਆ ਕਿ ਆਸਟ੍ਰੇਲੀਆਈ ਟੀਮ ਇਸ ਮੈਚ ਵਿਚ 200 ਦੌੜਾਂ ਵੀ ਨਹੀਂ ਬਣਾ ਸਕੇਗੀ ਅਤੇ ਆਸਾਨੀ ਨਾਲ ਮੈਚ ਜਿੱਤ ਲਵੇਗੀ। ਪਰ ਗਲੇਨ ਮੈਕਸਵੈੱਲ ਨੇ ਅਫਗਾਨਿਸਤਾਨ ਦੇ ਜਬਾੜੇ ਤੋਂ ਇਹ ਜਿੱਤ ਖੋਹ ਲਈ ਹੈ। ਉਸ ਨੇ ਆਪਣੀ ਪਾਰੀ ਵਿਚ 21 ਚੌਕੇ ਅਤੇ 10 ਛੱਕੇ ਲਗਾ ਕੇ 201 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

ਇਸ ਸ਼ਾਨਦਾਰ ਬੱਲੇਬਾਜ਼ੀ ਅਤੇ ਜਿੱਤ ਤੋਂ ਬਾਅਦ ਗਲੇਨ ਮੈਕਸਵੈੱਲ ਦੀ ਪਤਨੀ ਵੀ ਕਾਫੀ ਖੁਸ਼ ਨਜ਼ਰ ਆਈ ਅਤੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੇਰੇ ਅਤੇ ਮੇਰੇ ਨਵੇਂ ਬੱਚੇ ਲਈ ਇਕ ਖੂਬਸੂਰਤ ਪਲ ਹੈ। ਤੁਹਾਨੂੰ ਦੱਸ ਦੇਈਏ ਕਿ ਗਲੇਨ ਮੈਕਸਵੈੱਲ ਦੀ ਪਤਨੀ ਵਿਨੀ ਰਮਨ ਨੇ ਦੋ ਮਹੀਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ। ਇਸ ਪਾਰੀ ਤੋਂ ਬਾਅਦ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਅਤੇ ਲਿਖਿਆ ਕਿ ਮੈਕਸਵੇਲ, ਇਹ ਸਿਰਫ ਤੁਸੀਂ ਹੀ ਕਰ ਸਕਦੇ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.