ETV Bharat / sports

ਵਰਲਡ ਕੱਪ 2019: ਜਾਣੋ ਟ੍ਰਾਫ਼ੀ ਨਾਲ ਜੇਤੂ ਟੀਮ ਕਿੰਨੀ ਹੋਵੇਗੀ ਮਾਲਾਮਾਲ

author img

By

Published : May 31, 2019, 6:18 AM IST

Updated : May 31, 2019, 6:56 AM IST

ਵਿਸ਼ਵ ਕੱਪ 2019 ਦਾ ਆਗਾਜ਼ ਹੋ ਗਿਆ ਹੈ ਜਿਸਨੂੰ ਲੈ ਕੇ ਕ੍ਰਿਕੇਟ ਦੇ ਫੈਨਸ 'ਤੇ ਕ੍ਰਿਕੇਟ ਦਾ ਰੰਗ ਚੜ੍ਹ ਗਿਆ ਹੈ। ਆਓ ਜਾਣਦੇ ਹਾਂ ਜੇਤੂ ਟੀਮ ਟ੍ਰਾਫ਼ੀ ਦੇ ਨਾਲ-ਨਾਲ ਕਿੰਨੀ ਮਾਲਾਮਾਲ ਹੋਵੇਗੀ।

ਫ਼ਾਈਲ ਫ਼ੋਟੋ।

ਅੰਮ੍ਰਿਤਸਰ: ਵਿਸ਼ਵ ਕੱਪ ਵਿਚ ਦਸ ਦੇਸ਼ਾਂ ਦੀਆ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਸਾਲ 1992 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮਿਟ ਅਧਾਰ 'ਤੇ ਖੇਡਿਆ ਜਾਵੇਗਾ। ਦੁਨੀਆਂ ਵਿਚ ਕ੍ਰਿਕੇਟ ਦੇ ਮਹਾਕੁੰਬ ਦਾ ਆਗਾਜ਼ 30 ਮਈ ਨੂੰ ਹੋ ਗਿਆ ਹੈ ਜਿਸਨੂੰ ਲੈ ਕੇ ਕ੍ਰਿਕੇਟ ਦੇ ਫੈਨਸ 'ਤੇ ਕ੍ਰਿਕੇਟ ਦਾ ਰੰਗ ਚੜ੍ਹ ਗਿਆ ਹੈ।

ਵੀਡੀਓ

ਵਿਸ਼ਵ ਕੱਪ ਟ੍ਰਾਫ਼ੀ ਲਈ ਦਸ ਟੀਮਾਂ ਆਪਣਾ ਪੂਰਾ ਜ਼ੋਰ ਲਗਾਉਣਗੀਆਂ। ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਰਕਮ ਕਿੰਨੀ ਮਿਲੇਗੀ ਇਹ ਵੀ ਜਾਨਣਾ ਜ਼ਰੂਰੀ ਹੈ। ਹਰੇਕ ਟੀਮ ਇਕ ਦੂਜੇ ਵਿਰੁੱਧ ਕੁੱਲ 9 ਮੈਚ ਖੇਡੇਗੀ। ਇਨ੍ਹਾਂ ਵਿੱਚੋ 4 ਟੀਮਾਂ ਸਿੱਧਾ ਸੈਮੀਫਾਈਨਲ ਵਿਚ ਐਂਟਰੀ ਕਰਨਗੀਆਂ ਜਿਸ ਤੋਂ ਬਾਅਦ ਫਾਈਨਲ ਜਿੱਤਣ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ।

ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ ਆਈਸੀਸੀ ਵਲੋਂ ਦਿੱਤੀ ਜਾਣ ਵਾਲੀ ਵਿਸ਼ਵ ਕੱਪ ਟ੍ਰਾਫ਼ੀ ਸੋਨੇ ਤੇ ਚਾਂਦੀ ਦੀ ਬਣੀ ਹੁੰਦੀ ਹੈ ਜਿਸਦਾ ਵਜ਼ਨ ਲਗਭਗ 11 ਕਿਲੋ ਹੈ ਤੇ ਉਸਦੀ ਉਚਾਈ 60 ਸੈਂਟੀਮੀਟਰ ਹੈ। ਇੰਨਾ ਹੀ ਨਹੀਂ ਇਸਦੇ ਨਾਲ ਵਿਸ਼ਵ ਚੈਂਪੀਅਨ ਬਣਨ ਵਾਲੀ ਜੇਤੂ ਟੀਮ ਨੂੰ ਟ੍ਰਾਫ਼ੀ ਦੇ ਨਾਲ 28 ਕਰੋੜ ਰੁਪਏ ਇਨਾਮ ਵਜੋਂ ਮਿਲਣਗੇ ਤੇ ਉਪ-ਜੇਤੂ ਟੀਮ ਨੂੰ 14 ਕਰੋੜ ਰੁਪਏ ਜਦਕਿ ਸੈਮੀਫਾਈਨਲ ਵਿਚ ਪੁੱਜਣ ਵਾਲੀਆਂ ਟੀਮਾਂ ਨੂੰ 5-5 ਕਰੋੜ ਰੁਪਏ ਮਿਲਣਗੇ।

ਦੱਸ ਦਈਏ ਕਿ ਇਹ ਮੈਚ 30 ਮਈ ਤੋਂ ਸ਼ੁਰੂ ਹੋ ਕੇ 14 ਜੁਲਾਈ ਤੱਕ ਖੇਡੇ ਜਾਣਗੇ। ਭਾਰਤ ਆਪਣੇ ਮੈਚ ਦੀ ਸ਼ੁਰੂਆਤ 5 ਜੂਨ ਨੂੰ ਸਾਊਥ ਅਫ਼ਰੀਕਾ ਵਿਰੁੱਧ ਕਰੇਗਾ। ਕੋਹਲੀ ਦੀ ਵਿਰਾਟ ਸੈਨਾ 1983 ਤੇ 2011 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਕ ਵਾਰ ਮੁੜ ਇਤਿਹਾਸ ਦਹੁਰਾਉਂਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।

Download link

World Cup 2019: ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਗਿਆ , ਜਾਣੋ ਟ੍ਰਾਫ਼ੀ ਦੇ ਨਾਲ ਵਿਜੇਤਾ ਟੀਮ ਕਿੰਨੀ ਹੋਵੇਗੀ ਮਾਲਾਮਾਲ
ਵਿਸ਼ਵ ਕੱਪ ਵਿਚ ਦਸ ਦੇਸ਼ਾਂ ਦੀਆ ਟੀਮਾਂ ਭਾਗ ਲੈ ਰਹੀਆਂ ਨੇ ਸਾਲ 1992 ਦੇ ਬਾਦ ਪਹਿਲੀ ਵਾਰ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮਿਟ ਦੇ ਅਧਾਰ ਤੇ ਖੇਲਿਆ ਜਾਵੇਗਾ
ਦੁਨੀਆਂ ਵਿਚ ਕ੍ਰਿਕੇਟ ਦੇ ਮਹਾਕੁੰਬ ਦਾ ਅੱਜ ਆਗਾਜ 30 ਮਈ ਨੂੰ ਹੋ ਗਿਆ ਹੈ , ਜਿਸ ਨੂੰ ਲੈਕੇ ਸਾਰੀਆਂ ਕ੍ਰਿਕੇਟ ਦੇ ਫੈਨਸ ਤੇ ਕ੍ਰਿਕੇਟ ਰੰਗ ਚਡ ਗਿਆ ਹੈ ਇਸ ਦੇ ਨਾਲ ਹੀ ਸਾਰੇ ਦਸ ਦੇਸ਼ ਦੀ ਟੀਮਾਂ ਨੇ ਕੱਪ ਤੇ ਕਬਜਾ ਕਾਰਨ ਲਈ ਆਪਣੀ ਆਪਣੀ ਕਮਰ ਕਸ ਲਈ ਹੈ , ਜਿਸ ਵਿਚ ਪਿਹਲਾ ਮੁਕਾਬਲਾ ਇੰਗਲੈਂਡ ਤੇ ਸਾਊਥ ਅਫ਼ਰੀਕਾ ਨਾਲ ਸ਼ੁਰੂ ਹੋ ਗਿਆ ਹੈ ਪਰ ਇਸ ਦੋਵੇ ਟੀਮਾਂ ਵਿਸ਼ਵ ਕੱਪ ਵਿਚ ਆਪਣਾ ਨਾਮ ਦਰਜ ਕਰਨ ਵਿਚ ਨਾਕਾਮ ਰਹੀਆਂ ਨੇ , ਇਸ ਵਾਰ ਵਿਸ਼ਵ ਕੱਪ ਜਿੱਤਣ ਲਈ ਇੰਗਲੈਂਡ ਤੇ ਸਾਊਥ ਅਫ਼ਰੀਕਾ ਵਿਚ ਏਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ
ਖੈਰ , ਚਲੋ ਦਸ ਟੀਮਾਂ ਨੇ ਪਾਰ ਕੋਈ ਇਕ ਜੇਤੂ ਹੋਵੇਗੀ , ਇਸ ਤਰਾਂ ਇਹ ਜਾਨ ਲੋ ਕਿ ਜਿਸ ਵਿਸ਼ਵ ਕੱਪ ਟ੍ਰਾਫ਼ੀ ਲਈ ਦਸ ਟੀਮ ਆਪਣਾ ਪੂਰਾ ਦਾਵ  ਲਗਨ ਨੂੰ ਤਿਆਰ ਹੈ ਅਖੀਰ ਉਸਦੀ ਕੀਮਤ ਤੇ ਉਸ ਨੂੰ ਕਿਸ ਤਰਾਂ ਤਿਆਰ ਕੀਤਾ ਗਿਆ ਹੈ ਇਸ ਦਾ ਵਜ਼ਨ ਕਿੰਨਾ ਹੈ ਇਨ੍ਹਾਂ ਹੀ ਨਹੀਂ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਰਕਮ ਕੀਨੀ ਮਿਲੁ ਇਹ ਵੀ ਜਾਨਣਾ ਜਰੂਰੀ ਹੈ ਇਹ ਸਬ ਨੂੰ ਪਤਾ ਹੈ ਕਿ ਵਿਸ਼ਵ ਕੱਪ ਵਿਚ ਦਸ ਟੀਮਾਂ ਭਾਗ ਲੈ ਰਹੀਆਂ ਨੇ , ਸਾਲ 1992 ਦੇ ਦੇ ਬਾਦ ਪਹਿਲੀ ਵਾਰ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮਿਟ ਦੇ ਅਧਾਰ ਤੇ ਖੇਲਿਆ ਜਾਵੇਗਾ, ਜਿਸ ਵਿਚ ਹਰੇਕ ਟੀਮ ਇਕ ਦੂਜੇ ਦੇ ਖਿਲਾਫ ਕੁਲ ਮਿਲਾਕੇ 9 ਮੈਚ ਖਲੇਗੀ , ਇਨ੍ਹਾਂ ਵਿੱਚੋ 4 ਟੀਮਾਂ ਸਿੱਧਾ ਸੈਮੀਫਾਈਨਲ ਵਿਚ ਐਂਟਰੀ ਕਰਨਗੀਆਂ , ਜਿਸ ਤੋਂ ਬਾਦ ਫਾਈਨਲ ਜਿੱਤਣ ਵਾਲੀ ਟੀਮ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ , ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ ਆਈਸੀਸੀ ਵਲੋਂ ਦਿਤੀ ਜਾਨ ਵਾਲੀ ਵਿਸ਼ਵ ਕੱਪ ਟ੍ਰਾਫ਼ੀ ਸੋਨੇ ਤੇ ਚੰਡੀ ਦੀ ਬਾਣੀ ਹੁੰਦੀ ਹੈ ਜਿਸਦਾ ਵੱਜਣ ਲਗਬਗ 11 ਕਿਲੋਗ੍ਰਾਮ ਹੈ ਤੇ ਉਸਦੀ ਊੰਚਾਈ 60 ਸੇਂਟੀਮੀਟਰ ਹੈ , ਇਨ੍ਹਾਂ ਹੀ ਨਹੀਂ ਇਸਦੇ ਨਾਲ ਵਿਸ਼ਵ ਚੈਮਪੀਅਨ ਬਣਨ ਵਾਲੀ ਵਿਜੇਤਾ ਟੀਮ ਨੂੰ ਟ੍ਰਾਫ਼ੀ ਦੇ ਨਾਲ 28 ਕਰੋੜ ਰੁਪਏ ਇਨਾਮ ਦੀ ਰਾਸ਼ੀ ਵੀ ਮਿਲੇਗੀ , ਤੇ ਉਪ ਵਿਜੇਤਾ ਟੀਮ ਨੂੰ 14 ਕਰੋੜ ਦੀ ਰਾਸ਼ੀ ਤੇ ਜਦਕਿ ਸੈਮੀਫਾਈਨਲ ਵਿਚ ਪੂਜਣ ਵਾਲੀ ਮਤਲਬ ਕਿ ਤੀਜੇ ਤੇ ਚਉਥੇ ਨੰਬਰ ਵਾਲਿਆਂ ਟੀਮਾਂ ਨੂੰ 5-5- ਕਰੋੜ ਰੁਪਏ ਮਿਲਣਗੇ , ਦੱਸਦੀਏ ਕਿ 30 ਮਈ ਨੂੰ ਸ਼ੁਰੂ ਹੋਣ ਵਾਲਾ ਮੈਚ 14 ਜੁਲਾਈ ਤਕ ਖੇਲਿਆ ਜਾਵੇਗਾ , ਅਗਰ ਮਾਨ ਜਾਇ- ਕਿ ਕ੍ਰਿਕੇਟ ਦੀ ਜਨਨੀ ਕਹੇ ਜਾਨ ਵਾਲੀ ਇੰਗਲੈਂਡ ਟੀਮ ਟ੍ਰਾਫ਼ੀ ਜਿੱਤਣ ਵਿਚ ਕਾਮਯਾਬ ਹੁੰਦੀ ਹੈ ਜਾ ਨਹੀਂ ਵਾਹੀ ਮਜਬੂਤ ਮਨਿ ਜਾ ਰਹੀ ਕੋਹਲੀ ਕਿ ਵਿਰਾਟ ਸੈਨਾ ਇਕ ਵਾਰ ਫਿਰ 1983 ਤੇ 2011 ਵਿਸ਼ਵ ਕੱਪ ਦੇ ਜਿੱਤ ਦੇ ਇਤਿਹਾਸ ਨੂੰ ਇਕ ਵਾਰ ਫਿਰ ਦੋਹਰਾਹ ਪਾਉਂਦੀ ਹੈ ਜਾ ਨਹੀਂ , ਸਵਾ ਕਰੋਬ ਭਾਰਤੀਯ ਫ਼ੈਨ ਦੋਇ ਨਜਰਾਂ ਟਿਕਿਆ ਹੋਇਆਣੇ ਭਾਰਤ ਆਪਣੇ ਮੈਚ ਦੀ ਸ਼ੁਰੂਵਾਤ 5 ਜੂਨ ਨੂੰ ਸਾਊਥ ਅਫ਼ਰੀਕਾ ਦੇ ਖਿਲਾਫ ਕਰੇਗਾ
ਬਾਈਟ। .. ਰਾਜਿੰਦਰ ਕੁਮਾਰ ( ਕੋਚ )

Last Updated : May 31, 2019, 6:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.