ETV Bharat / sports

ਵਿਸ਼ਵ ਕੱਪ ਦਾ ਮੁਕਾਬਲਾ ਹੋਵੇਗਾ ਸਖ਼ਤ : ਕੁਲਦੀਪ ਯਾਦਵ

author img

By

Published : Mar 22, 2019, 3:16 PM IST

ਭਾਰਤੀ ਕ੍ਰਿਕਟ ਟੀਮ ਦੇ ਚਾਇਨਾਮੈਨ ਕੁਲਦੀਪ ਯਾਦਵ ਨੇ ਕਿਹਾ ਕਿ ਇਸ ਵਾਰ ਦੇ ਵਿਸ਼ਵ ਕੱਪ ਦਾ ਮੁਕਾਬਲਾ ਬਹੁਤ ਸਖ਼ਤ ਹੋਣ ਵਾਲਾ ਹੈ।

ਕੁਲਦੀਪ ਯਾਦਵ।

ਨਵੀਂ ਦਿੱਲੀ :ਕ੍ਰਿਕਟ ਦਾ ਵਿਸ਼ਵ ਕੱਪ ਇਸ ਸਾਲ ਇੰਗਲੈਂਡ ਵਿਖੇ ਹੋਣ ਜਾ ਰਿਹਾ ਹੈ। ਇਸ ਵਾਰ ਦੇ ਜਿੱਤ ਦੇ ਦਾਅਵੇਦਾਰ ਨੂੰ ਲੈ ਕੇ ਭਾਰਤੀ ਟੀਮ ਦੇ ਗੇਂਦਬਾਜ਼ਕੁਲਦੀਪ ਯਾਦਵ ਨੇ ਕਿਹਾ ਹੈ ਕਿ ਭਾਰਤ ਦੇ ਨਾਲ-ਨਾਲ ਇੰਗਲੈਂਡ ਅਤੇ ਪਾਕਿਸਤਾਨ ਵੀ ਜਿੱਤ ਦੇ ਮਜ਼ਬੂਤ ਦਾਅਵੇਦਾਰ ਹਨ।

ਕੁਲਦੀਪ ਯਾਦਵ ਦਾ ਕਹਿਣਾ ਹੈ ਕਿ ਇੰਗਲੈਂਡ ਅਤੇ ਪਾਕਿਸਤਾਨ ਦੀ ਟੀਮ 'ਚ ਵੀ ਵਿਸ਼ਵ ਪੱਧਰ ਦੇ ਖਿਡਾਰੀ ਹਨ ਅਤੇ ਉਨ੍ਹਾਂ ਤੋਂ ਟੀਮ ਨੂੰ ਬੱਚ ਕੇ ਰਹਿਣ ਦੀ ਲੋੜ ਹੈ। ਕੁਲਦੀਪ ਨੇ ਕਿਹਾ ਕਿ ਇਕ ਵਾਰ ਫਿਰ ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ ਪਰ ਕੁੱਝ ਹੋਰ ਟੀਮਾਂ ਵੀ ਇਹ ਖ਼ਿਤਾਬ ਆਪਣੇ ਨਾਂ ਕਰ ਸਕਦੀਆਂ ਹਨ ਅਤੇ ਉਹ ਵੀ ਕਾਫ਼ੀ ਮਜ਼ਬੂਤ ਹਨ। ਇਸ ਤੋਂ ਇਲਾਵਾ ਇੰਗਲੈਂਡ ਨੂੰ ਆਪਣੀ ਹੀ ਧਰਤੀ 'ਤੇ ਖੇਡਣ ਦਾ ਭਰਪੂਰ ਫ਼ਾਇਦਾ ਮਿਲੇਗਾ।ਇੰਗਲੈਂਡ ਤੋਂ ਇਲਾਵਾ ਪਾਕਿਸਤਾਨ ਦਾ ਪ੍ਰਦਰਸ਼ਨ ਵੀ ਕਾਫ਼ੀ ਚੰਗਾ ਰਿਹਾ ਹੈ ਅਤੇ ਉਹ ਵੀ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਪਾਕਿਸਤਾਨ ਨੇ ਇਕ ਵਾਰ ਵਿਸ਼ਵ ਕੱਪ ਜਿੱਤਿਆ ਹੈ ਜਦਕਿ ਇੰਗਲੈਂਡ ਇਕ ਵਾਰ ਵੀ ਇਹ ਖਿਤਾਬ ਨਹੀਂ ਜਿੱਤ ਸਕਿਆ।

ਕੁਲਦੀਪ ਯਾਦਵ ਭਾਰਤੀ ਕ੍ਰਿਕਟ ਟੀਮ ਦੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦਾ ਵਿਸ਼ਵ ਕੱਪ ਟੀਮ 'ਚ ਚੁਣਿਆ ਜਾਣਾ ਤੈਅ ਹੈ। ਫ਼ਿਲਹਾਲ ਕੁਲਦੀਪ ਆਈ.ਪੀ.ਐੱਲ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਉਹ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦੇ ਨਜ਼ਰ ਆਉਣਗੇ। ਹਾਲਾਂਕਿ, ਥਕਾਊ ਆਈਪੀਐੱਲ 'ਚ ਉਹ ਵਿਸ਼ਵ ਕੱਪ ਲਈ ਖ਼ੁਦ ਨੂੰ ਕਿਵੇਂ ਤਰੋਤਾਜ਼ਾ ਰੱਖਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।

Intro:Body:

ਨਵੀਂ ਦਿੱਲੀ : ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਇੰਡੀਆ ਨੂੰ ਖਿਤਾਬੀ ਜਿੱਤ ਦੇ ਪ੍ਰਬਲ ਦਾਅਵੇਦਾਰਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ, ਪਰ ਕੀ ਭਾਰਤੀ ਟੀਮ ਦਾ ਰਾਹ ਸੌਖਾ ਹੋਵੇਗਾ? ਟੀਮ ਇੰਡੀਆ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਭਾਰਤ ਵਿਸ਼ਵ ਕੱਪ ਜਿੱਤਣ ਦਾ ਪ੍ਰਬਲ ਦਾਅਵੇਦਾਰ ਹੈ ਪਰ ਇੰਗਲੈਂਡ ਅਤੇ ਪਾਕਿਸਤਾਨ ਵੀ ਖ਼ਿਤਾਬ ਜਿੱਤਣ ਦੀ ਤਾਕਤ ਰੱਖਦੇ ਹਨ। ਭਾਵ ਭਾਰਤ ਨੂੰ ਜੇਕਰ ਇਹ ਖਿਤਾਬ ਜਿੱਤਣਾ ਹੈ ਤਾਂ ਉਸ ਨੂੰ ਇੰਗਲੈਂਡ ਦੇ ਨਾਲ-ਨਾਲ ਪਾਕਿਸਤਾਨ ਦੀ ਟੀਮ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ।ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਇੰਗਲੈਂਡ ਅਤੇ ਪਾਕਿਸਤਾਨ ਦੀ ਟੀਮ 'ਚ ਕੁਝ ਅਜਿਹੇ ਖਿਡਾਰੀ ਹਨ ਜੋ ਵਿਸ਼ਵ ਪੱਧਰ ਦੇ ਹਨ ਅਤੇ ਉਨ੍ਹਾਂ ਤੋਂ ਟੀਮ ਨੂੰ ਬਚ ਕੇ ਰਹਿਣ ਦੀ ਲੋੜ ਹੈ। ਕੁਲਦੀਪ ਨੇ ਕਿਹਾ ਕਿ ਇਕ ਵਾਰ ਫਿਰ ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ ਪਰ ਕੁਝ ਹੋਰ ਟੀਮਾਂ ਵੀ ਇਹ ਖ਼ਿਤਾਬ ਆਪਣੇ ਨਾਂ ਕਰ ਸਕਦੀਆਂ ਹਨ ਅਤੇ ਉਹ ਵੀ ਕਾਫ਼ੀ ਮਜ਼ਬੂਤ ਹਨ। ਇਸ ਤੋਂ ਇਲਾਵਾ ਇੰਗਲੈਂਡ ਨੂੰ ਆਪਣੀ ਹੀ ਧਰਤੀ 'ਤੇ ਖੇਡਣ ਦਾ ਭਰਪੂਰ ਫਾਇਦਾ ਮਿਲੇਗਾ। ਇੰਗਲੈਂਡ ਤੋਂ ਇਲਾਵਾ ਪਾਕਿਸਤਾਨ ਦਾ ਪ੍ਰਦਰਸ਼ਨ ਵੀ ਇਨ੍ਹਾਂ ਦਿਨਾਂ 'ਚ ਕਾਫ਼ੀ ਚੰਗਾ ਰਿਹਾ ਹੈ ਅਤੇ ਉਹ ਵੀ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਪਾਕਿਸਤਾਨ ਨੇ ਇਕ ਵਾਰ ਵਿਸ਼ਵ ਕੱਪ ਜਿੱਤਿਆ ਹੈ ਜਦੋਂਕਿ ਇੰਗਲੈਂਡ ਇਕ ਵਾਰ ਵੀ ਇਹ ਖਿਤਾਬ ਨਹੀਂ ਜਿੱਤ ਸਕਿਆ।ਕੁਲਦੀਪ ਯਾਦਵ ਇਨ੍ਹਾਂ ਦਿਨਾਂ 'ਚ ਟੀਮ ਇੰਡੀਆ ਦੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦਾ ਵਿਸ਼ਵ ਕੱਪ ਟੀਮ 'ਚ ਚੁਣਿਆ ਜਾਣਾ ਤੈਅ ਹੈ। ਫਿਲਹਾਲ ਕੁਲਦੀਪ ਆਈਪੀਐੱਲ ਦੀਆਂ ਤਿਆਰੀਆਂ 'ਚ ਰੁੱਝੇ ਹਨ ਜਿੱਥੇ ਉਹ ਕੋਲਕਾਤਾ ਨਾਈਟ ਰਾਈਡਰਸ ਵੱਲੋਂ ਖੇਡਦੇ ਨਜ਼ਰ ਆਉਣਗੇ। ਹਾਲਾਂਕਿ, ਥਕਾਊ ਆਈਪੀਐੱਲ 'ਚ ਉਹ ਵਿਸ਼ਵ ਕੱਪ ਲਈ ਖ਼ੁਦ ਨੂੰ ਕਿਵੇਂ ਤਰੋਤਾਜ਼ਾ ਰੱਖਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਪੰਜ ਜੂਨ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ।


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.