ETV Bharat / sports

Ind vs SA : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਲੜੀ ਕੀਤੀ ਡਰਾਅ

author img

By

Published : Sep 23, 2019, 12:47 AM IST

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਖੇਡਿਆ ਗਿਆ ਤੀਸਰਾ ਅਤੇ ਆਖ਼ਰੀ ਟੀ-20 ਮੈਚ ਦੱਖਣੀ ਅਫ਼ਰੀਕਾ ਨੇ 9 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ 3 ਮੈਚਾਂ ਦੀ ਟੀ-20 ਲੜੀ 1-1 ਨਾਲ ਡਰਾਅ ਕਰ ਲਈ ਹੈ।

ਭਾਰਤ ਅਤੇ ਦੱਖਣੀ ਅਫ਼ਰੀਕਾ।

ਬੈਂਗਲੁਰੂ : ਭਾਰਤੀ ਕ੍ਰਿਕਟ ਟੀਮ ਨੇ ਇੱਥੇ ਐੱਮ.ਚਿੰਨਾਸਵਾਮੀ ਸਟੇਡਿਅਮ ਵਿੱਚ ਖੇਡੇ ਗਏ ਤੀਸਰੇ ਅਤੇ ਆਖ਼ਰੀ ਟੀ-20 ਮੈਚ ਵਿੱਚ ਕਵਿੰਟਨ ਡੀ ਕਾੱਕ (ਨਾਬਾਦ 79) ਦੀ ਕਪਤਾਨੀ ਪਾਰੀ ਦੇ ਦਮ ਉੱਤੇ ਦੱਖਣੀ

ਅਫ਼ਰੀਕਾ ਨੇ ਭਾਰਤ ਨੂੰ 9ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 135 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਦੱਖਣੀ ਅਫ਼ਰੀਕਾ ਨੇ 19 ਗੇਂਦਾਂ ਰਹਿੰਦੇ ਹੋਏ 1 ਵਿਕਟ ਗੁਆ ਕੇ ਹਾਸਿਲ ਕਰ ਲਿਆ।

ਇਸ ਜਿੱਤੇ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ 3 ਮੈਚਾਂ ਦੀ ਟੀ-20 ਲੜੀ 1-1 ਨਾਲ ਡਰਾਅ ਕਰ ਲਈ ਹੈ। ਲੜੀ ਦਾ ਪਹਿਲਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਜਦਕਿ ਦੂਸਰਾ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਸੀ।

ਭਾਰਤ ਤੋਂ ਮਿਲੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਦੱਖਣੀ ਅਫ਼ਰੀਕੀ ਟੀਮ ਨੂੰ ਡੀ ਕਾਕ ਅਤੇ ਰੀਜਾ ਹੈਂਡ੍ਰਿਕਸ (28) ਨੇ ਪਹਿਲੇ ਵਿਕਟ ਲਈ 10.1 ਓਵਰਾਂ ਵਿੱਚ 76 ਦੌੜਾਂ ਜੋੜ ਕੇ ਸ਼ਾਨਦਾਰ ਸ਼ੁਰੂਆਤ ਕੀਤੀ।

ਰੀਜਾ ਨੂੰ ਹਾਰਦਿਕ ਪਾਂਡਿਆ ਨੇ ਕਪਤਾਨ ਵਿਰਾਟ ਕੋਹਲੀ ਦੇ ਹੱਥਾਂ ਵਿੱਚ ਕੈਚ ਕਰਾ ਕੇ ਆਉਟ ਕੀਤਾ। ਰੀਜਾ ਨੇ 26 ਗੇਂਦਾਂ ਵਿੱਚ 4 ਚੌਕੇ ਲਾਏ। ਇਸ ਦੌਰਾਨ ਡੀ ਕਾਕ ਨੇ ਆਪਣੇ ਕਰਿਅਰ ਦਾ ਚੌਥਾ ਅਰਧ ਸੈਂਕੜਾ ਲਾਇਆ।

ਕਪਤਾਨ ਡੀ ਕਾਕ ਨੇ ਇਸ ਤੋਂ ਬਾਅਦ ਟੇਂਬਾ ਬਾਵੁਮਾ (ਨਾਬਾਦ 27) ਦੇ ਨਾਲ ਦੂਸਰੇ ਵਿਕਟ ਲਈ 64 ਦੌੜਾਂ ਦਾ ਯੋਗਦਾਨ ਪਾ ਕੇ ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦੀ ਪ੍ਰਾਪਤੀ ਕਰਵਾਈ। ਡੀ ਕਾਕ ਨੇ 52 ਗੇਂਦਾਂ ਉੱਤੇ 6 ਚੌਕੇ ਅਤੇ 4 ਛੱਕੇ ਲਾਏ।

ਡੀ ਕਾਕ ਦੀ ਟੀ-20 ਵਿੱਚ ਕ੍ਰਿਕਟ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀ ਹੈ। ਬਾਵੁਮਾ ਨੇ 23 ਗੇਂਦਾਂ ਵਿੱਚ 2 ਚੌਕੇ ਅਤੇ 1 ਛੱਕਾ ਲਾਇਆ। ਡੀ ਕਾਕ ਦੇ ਛੱਕੇ ਦੀ ਬਦੌਲਤ ਦੱਖਣੀ ਅਫ਼ਰੀਕਾ ਨੂੰ ਜਿੱਤ ਮਿਲੀ।

ਭਾਰਤੀ ਟੀਮ ਨੂੰ ਪਹਿਲਾ ਝਟਕਾ 2.2 ਓਵਰਾਂ ਵਿੱਚ 22 ਦੌੜਾਂ ਦੇ ਸਕੋਰ ਉੱਤੇ ਰੋਹਿਤ ਸ਼ਰਮਾ (9) ਦੇ ਰੂਪ ਵਿੱਚ ਲੱਗਿਆ ਸੀ। ਇਸ ਤੋਂ ਬਾਅਦ ਸ਼ਿਖ਼ਰ ਧਵਨ (36) ਅਤੇ ਕਪਤਾਨ ਵਿਰਾਟ ਕੋਹਲੀ (9) ਨੇ ਦੂਸਰੀ ਵਿਕਟ ਲਈ 41 ਦੌੜਾਂ ਦੀ ਸਾਂਝਦਾਰੀ ਕੀਤੀ।

ਭਾਰਤ ਅਤੇ ਦੱਖਣੀ ਅਫ਼ਰੀਕਾ।
ਭਾਰਤ ਅਤੇ ਦੱਖਣੀ ਅਫ਼ਰੀਕਾ।

ਧਵਨ ਟੀਮ ਦੇ 63 ਦੌੜਾਂ ਦੇ ਸਕੋਰ ਉੱਤੇ ਦੂਸਰੇ ਬੱਲੇਬਾਜ਼ ਦੇ ਰੂਪ ਵਿੱਚ ਪਵੇਲਿਅਨ ਵਾਪਸ ਗਏ। ਉਨ੍ਹਾਂ ਨੇ 25 ਗੇਂਦਾਂ ਵਿੱਚ 25 ਗੇਂਦਾਂ ਵਿੱਚ 4 ਚੌਕੇ ਅਤੇ 2 ਛੱਕੇ ਲਾਏ। ਧਵਨ ਦੇ ਆਉਟ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਅਗਲੀਆਂ 35 ਦੌੜਾਂ ਦੇ ਅੰਦਰ ਹੀ ਆਪਣੇ 4 ਵਿਕਟ ਗੁਆ ਲਏ।

ਦੱਖਣੀ ਅਫ਼ਰੀਕਾ ਲਈ ਕਗਿਸੋ ਨੇ 3, ਬੀਜੋਰਨ ਫ਼ਾਨਰਟਿਉਨ ਅਤੇ ਬਿਉਰੇਨ ਹੈਂਡ੍ਰਿਕਸ ਨੇ 2-2 ਜਦਕਿ ਤਬਰੇਜ਼ ਸ਼ੱਮੀ ਨੇ 1 ਵਿਕਟ ਲਿਆ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਫ਼ਾਈਨਲ ਵਿੱਚ ਪਹੁੰਚੇ ਦੀਪਕ ਪੁਨੀਆ, ਇੱਕ ਹੋਰ ਤਮਗ਼ਾ ਕੀਤਾ ਪੱਕਾ

Intro:Body:

ind vs sa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.