ETV Bharat / sports

ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਬਾਅਦ ਵੀ ਪੀਐਸਐਲ 'ਚ ਖੇਡਣਗੇ ਵਹਾਬ ਰਿਆਜ਼ ਤੇ ਡੈਰੇਨ ਸੈਮੀ

author img

By

Published : Feb 22, 2021, 2:24 PM IST

ਵਹਾਬ ਰਿਆਜ਼ ਤੇ ਡੈਰੇਨ ਸੈਮੀ ਨੇ ਸ਼ੁੱਕਰਵਾਰ ਰਾਤ ਨੂੰ ਟੀਮ ਦੇ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦੀ ਉਲੰਘਣਾ ਕੀਤੀ ਸੀ। ਜਦੋਂ ਉਹ ਟੀਮ ਦੇ ਮਾਲਕ ਨੂੰ ਮਿਲੇ ਤਾਂ ਉਹ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦਾ ਹਿੱਸਾ ਨਹੀਂ ਸਨ। ਦੋਹਾਂ ਨੇ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਸੀ।

ਪੀਐਸਐਲ 'ਚ ਖੇਡਣਗੇ ਵਹਾਬ ਰਿਆਜ਼ ਤੇ ਡੈਰੇਨ ਸੈਮੀ
ਪੀਐਸਐਲ 'ਚ ਖੇਡਣਗੇ ਵਹਾਬ ਰਿਆਜ਼ ਤੇ ਡੈਰੇਨ ਸੈਮੀ

ਇਸਲਾਮਾਬਾਦ: ਕੋਵਿਡ -19 ਨਾਲ ਸਬੰਧਤ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਦੇ ਖਿਲਾਫ ਵਹਾਬ ਰਿਆਜ਼ ਤੇ ਡੈਰੇਨ ਸੈਮੀ ਦੀ ਅਪੀਲ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਵੀਕਾਰ ਕਰ ਲਿਆ ਹੈ। ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਬਾਅਦ ਵੀ ਦੋਹਾਂ ਨੂੰ ਪਾਕਿਸਤਾਨ ਸੁਪਰ ਲੀਗ (ਪੀਐਸਐਲ) 'ਚ ਪ੍ਰਵਾਨਗੀ ਦੇ ਕੇ ਪਿਸ਼ਾਵਰ ਜ਼ਾਲਮੀ ਟੀਮ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਮਿਲ ਗਈ ਹੈ।

ਪੀਸੀਬੀ ਨੇ ਐਤਵਾਰ ਨੂੰ ਕਿਹਾ ਕਿ ਟੀਮ ਨੇ ਅਪੀਲ ਸਵੀਕਾਰ ਕਰਨ ਲਈ ਪੀਸੀਬੀ ਦੀ ਮੁਕਾਬਲਾ ਤਕਨੀਕੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ , "ਟੀਮ ਨੇ ਇਹ ਭਰੋਸਾ ਦਿੱਤਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਪੀਐਸਐਲ ਸਫ਼ਲ ਹੋਵੇ।"

ਟੀਮ ਦੇ ਕਪਤਾਨ ਵਹਾਬ ਰਿਆਜ਼ ਤੇ ਮੁੱਖ ਕੋਚ ਡੈਰੇਨ ਸੈਮੀ ਨੇ ਸ਼ੁੱਕਰਵਾਰ ਰਾਤ ਨੂੰ ਟੀਮ ਦੇ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦੀ ਉਲੰਘਣਾ ਕੀਤੀ ਸੀ। ਜਦੋਂ ਉਹ ਟੀਮ ਦੇ ਮਾਲਕ ਨੂੰ ਮਿਲੇ ਤਾਂ ਉਹ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦਾ ਹਿੱਸਾ ਨਹੀਂ ਸਨ। ਦੋਹਾਂ ਨੇ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਸੀ।

ਇਸ ਤੋਂ ਪਹਿਲਾਂ, ਪੀਸੀਬੀ ਨੇ ਦੱਸਿਆ ਸੀ ਕਿ ਬਾਇਓ ਬੱਬਲ ਟੁੱਟਣ ਕਾਰਨ ਇੱਕ ਟੀਮ ਅਧਿਕਾਰੀ ਤੇ ਇੱਕ ਖਿਡਾਰੀ ਨੂੰ ਤਿੰਨ ਦਿਨਾਂ ਲਈ ਇਕਾਂਤਵਾਸ 'ਚ ਰੱਖਿਆ ਗਿਆ ਹੈ। ਦੋਹਾਂ ਨੂੰ ਦੋ ਨਕਾਰਾਤਮਕ ਟੈਸਟ ਕਰਵਾਉਣੇ ਪੈਣਗੇ ਤਾਂ ਜੋ ਉਹ ਮੁੜ ਬਾਇਓ ਬੱਬਲ 'ਚ ਦਾਖਲ ਹੋ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.