ETV Bharat / sports

NZ vs IND: ਧਮਾਕੇਦਾਰ ਸ਼ੁਰੂਆਤ ਨਾਲ ਇੰਡੀਆ ਨੇ ਜਿੱਤਿਆ ਟੀ-20 ਸੀਰੀਜ਼ ਦਾ ਪਹਿਲਾ ਮੈਚ

author img

By

Published : Jan 24, 2020, 2:51 PM IST

Updated : Jan 24, 2020, 4:26 PM IST

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਨਿਊਜ਼ੀਲੈਡ ਤੋਂ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ।

ਫ਼ੋਟੋ
ਫ਼ੋਟੋ

ਹੈਦਰਾਬਾਦ: ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ -20 ਲੜੀ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਵਿੱਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 204 ਦਾ ਟੀਚਾ ਦਿੱਤਾ, ਜਿਸ ਤੋਂ ਬਾਅਦ ਭਾਰਤ ਨੇ 6 ਵਿਕਟਾਂ ਨਾਲ ਨਿਊਜ਼ੀਲੈਂਡ ਵਿੱਚ ਹੋ ਰਹੀ ਪੰਜ ਦਿਨਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕਰ ਲਿਆ ਹੈ।

ਇਹ ਵੀ ਪੜ੍ਹੋ: ਮਹਿਲਾ ਵਿਸ਼ਵ ਕੱਪ-2021 ਫਾਈਨਲ ਦੀ ਮੇਜ਼ਬਾਨੀ ਕਰੇਗਾ ਕ੍ਰਾਈਸਟਚਰਚ

ਦੱਸ ਦਈਏ ਕਿ ਭਾਰਤ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਨਿਊਜ਼ੀਲੈਂਡ ਦੀ ਸਲਾਮੀ ਜੋੜੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਅੱਠਵੇਂ ਓਵਰ ਵਿੱਚ 80 ਦੌੜਾਂ ਬਣਾਈਆਂ ਪਰ ਸ਼ਾਰਦੂਲ ਠਾਕੁਰ ਅਤੇ ਰਵਿੰਦਰ ਜਡੇਜਾ ਦੇ ਕ੍ਰਮਵਾਰ 12ਵੇਂ ਅਤੇ 13ਵੇਂ ਓਵਰ ਵਿੱਚ ਵਿਕਟ ਹਾਸਲ ਕਰਨ ਤੋਂ ਬਾਅਦ ਭਾਰਤ ਨੇ ਮੈਚ ਵਿੱਚ ਵਾਪਸੀ ਕੀਤੀ।

ਟੀਮਾਂ:

ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ.ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੁਲਦੀਪ ਯਾਦਵ, ਯੁਜ਼ਵੇਂਦਰ ਚਹਿਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ, ਸ਼ਾਰਦੂਲ ਠਾਕੁਰ।

ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਹਾਮਿਸ਼ ਬੇਨੇਟ, ਕੋਲਿਨ ਡੀ ਗਰੈਂਡਹੋਮ, ਟਾਮ ਬਰੂਸ, ਮਾਰਟਿਨ ਗਪਟਿਲ, ਸਕੱਟ ਕੁਗਲਇਨ, ਡੇਰਿਲ ਮਿਚੇਲ, ਕੋਲਿਨ ਮੁਨਰੋ, ਰੌਸ ਟੇਲਰ, ਬਲੇਅਰ ਟਿਕਨਰ, ਮਿਚੇਲ ਸੈਂਟਨਰ, ਟਿਮ ਸੀਫਰਟ, ਈਸ਼ ਸੋਢੀ ਅਤੇ ਟਿਮ ਸਾਊਦੀ ਸ਼ਾਮਿਲ ਕੀਤੇ ਗਏ ਹਨ ।

Intro:Body:

cricket news


Conclusion:
Last Updated : Jan 24, 2020, 4:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.