ETV Bharat / sports

IND vs SA: ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 9 ਵਿਕੇਟਾਂ ਨਾਲ ਹਰਾਇਆ

author img

By

Published : Mar 24, 2021, 7:16 AM IST

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੰਤਮ ਟੀ-20 ਮੈਚ 'ਚ ਦੱਖਣ ਅਫਰੀਕਾ ਦੀ ਟੀਮ ਨੂੰ 9 ਵਿਕੇਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਭਾਰਤੀ ਟੀਮ ਵੱਲੋਂ ਸ਼ੇਫਾਲੀ ਵਰਮਾ ਨੇ ਇੱਕ ਧਮਾਕੇਦਾਰ ਅਰਧ ਸੈਂਕੜਾ ਜੜਿਆ।

ਤਸਵੀਰ
ਤਸਵੀਰ

ਲਖਨਊ: ਭਾਰਤ ਅਤੇ ਦੱਖਣ ਅਫਰੀਕਾ ਦੇ ਵਿਚਾਲੇ ਖੇਡੇ ਗਏ ਆਖਿਰੀ ਟੀ-20 ਮੈਚ ’ਚ ਭਾਰਤੀ ਟੀਮ ਨੇ ਵਧੀਆ ਗੇਂਦਬਾਜ਼ੀ ਕੀਤੀ। ਉੱਥੇ ਹੀ ਮੰਗਲਵਾਰ ਨੂੰ ਸ਼ੇਫਾਲੀ ਵਰਮਾ ਦੀ ਤੂਫਾਨੀ ਬੱਲੇਬਾਜ਼ੀ ਨੇ ਭਾਰਤ ਨੂੰ ਇਕ ਵੱਡੀ ਜਿੱਤ ਵੀ ਦਿੱਤੀ। ਹਾਲਾਂਕਿ ਟੀ-20 ਸੀਰੀਜ ਭਾਰਤੀ ਟੀਮ ਪਹਿਲਾਂ ਹੀ ਦੋ ਮੈਚਾਂ ਚ ਹਾਰ ਕੇ ਗੁਆ ਚੁੱਕੀ ਹੈ। ਪਰ ਮੰਗਲਨਾਰ ਨੂੰ ਸਨਮਾਨ ਬਚਾਉਣ ਦੇ ਲਈ ਟੀਮ ਨੂੰ ਦਰਸ਼ਕਾਂ ਵੱਲੋਂ ਤਾਰੀਫਾਂ ਵੀ ਮਿਲੀਆਂ।

ਇਹ ਵੀ ਪੜੋ: ਟੀ -20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਕਪਤਾਨ ਬਣੇ ਵਿਰਾਟ ਕੋਹਲੀ

ਪਹਿਲਾ ਬੇਟਿੰਗ ਕਰਦੇ ਹੋਏ ਦੱਖਣ ਅਫਰੀਕਾ ਦੀ ਟੀਮ 7 ਵਿਕੇਟਾਂ ’ਤੇ 112 ਰਨ ਬਣਾਏ ਜਵਾਬ ਚ ਭਾਰਤੀ ਟੀਮ ਨੇ 11ਵੇਂ ਓਵਰ ਚ 1 ਵਿਕੇਟ ਤੇ 114 ਰਨ ਬਣਾ ਕੇ ਮੈਚ ਜਿੱਤ ਲਿਆ। ਸ਼ੇਫਾਲੀ ਵਰਮਾ ਨੇ 30 ਗੇਂਦਾਂ ’ਤੇ 60 ਰਨ ਦੀ ਤੂਫਾਨੀ ਪਾਰੀ ਖੇਡੀ ਇਸ ਦੌਰਾਨ ਉਨ੍ਹਾਂ ਨੇ 7 ਚੌਕੇ ਅਤੇ ਪੰਜ ਜ਼ੋਰਦਾਰ ਛੱਕੇ ਮਾਰੇ।

ਰਾਜੇਸ਼ਵਰੀ ਗਾਇਕਵਾਡ ਦੀ ਫਿਰਕੀ ਚ ਫੱਸੀ ਦੱਖਣੀ ਅਫਰੀਕਾ

ਦੱਖਣੀ ਅਫਰੀਕਾ ਦੇ ਖਿਲਾਫ ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਜੋਰਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਰਾਜੇਸ਼ਵਰੀ ਗਾਇਕਵਾਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਓਵਰ ਚ 9 ਰਨ ਦੇ ਕੇ 3 ਵਿਕੇਟ ਲਏ। ਜਦਕਿ ਅਰੁੰਧਤੀ ਰੈੱਡੀ, ਰਾਧਾ ਯਾਦਵ, ਦੀਪਤੀ ਸ਼ਰਮਾ ਅਤੇ ਸਿਮਰਨ ਬਹਾਦੁਰ ਨੇ ਇੱਕ-ਇੱਕ ਵਿਕੇਟ ਲਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.