ETV Bharat / sports

ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਦਾ ਭੁੱਖੇ ਬੱਚੇ ਨੂੰ ਦੇਖ ਪਿਘਲਿਆ ਦਿਲ

author img

By

Published : Jan 9, 2020, 6:05 PM IST

ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ ਰਣਜੀ ਦੀ ਪ੍ਰੈਕਟਿਸ ਦੌਰਾਨ ਉਨ੍ਹਾਂ ਨੇ ਖੇਡ ਦੇ ਮੈਦਾਨ ਵਿੱਚ ਇੱਕ ਛੋਟੇ ਬੱਚੇ ਨੂੰ ਖਾਣਾ ਖਵਾਇਆ।

indian cricketer iqbal abdulla
ਫ਼ੋਟੋ

ਨਵੀਂ ਦਿੱਲੀ: ਮਸ਼ਹੂਰ ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਕਬਾਲ ਨੇ ਕੁਝ ਦਿਨ ਪਹਿਲਾ ਖੇਡ ਦੇ ਮੈਦਾਨ 'ਤੇ ਕੁਝ ਅਜਿਹਾ ਕੰਮ ਕੀਤਾ, ਜਿਸ ਕਰਕੇ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਦਰਅਸਲ ਇਕਬਾਲ ਰਣਜੀ ਟਰਾਫ਼ੀ ਦੇ ਮੈਚ ਤੋਂ ਪਹਿਲਾ ਮੈਦਾਨ 'ਚ ਪ੍ਰੈਕਟਿਸ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੀ ਨਜ਼ਰ ਇੱਕ ਛੋਟੇ ਬੱਚੇ ਉੱਤੇ ਪਈ, ਜੋ ਕਿ ਕਾਫ਼ੀ ਸਮੇਂ ਤੋਂ ਭੁੱਖਾ ਲੱਗ ਰਿਹਾ ਸੀ।

ਹੋਰ ਪੜ੍ਹੋ: ਫਿਲੈਂਡਰ ਦੀ ਛੋਟੀ ਜਿਹੀ ਗ਼ਲਤੀ ਉੱਤੇ ਬਟਲਰ ਨੇ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

ਇਕਬਾਲ ਤੋਂ ਬੱਚੇ ਦੀ ਇਹ ਹਾਲਤ ਦੇਖੀ ਨਾ ਗਈ ਤੇ ਉਨ੍ਹਾਂ ਨੇ ਤੁਰੰਤ ਉਸ ਬੱਚੇ ਨੂੰ ਮੈਦਾਨ ਵਿੱਚ ਬੁਲਾਇਆ ਤੇ ਉਸ ਨੂੰ ਕੁਝ ਖਾਣ ਲਈ ਦਿੱਤਾ। ਯੂ.ਪੀ ਦੇ ਰਹਿਣ ਵਾਲੇ ਇਕਬਾਲ ਰਣਜੀ ਟਰਾਫੀ ਦਾ ਇਹ ਸੀਜ਼ਨ ਸਿੱਕਮ ਵੱਲੋਂ ਖੇਡਣਗੇ।

ਹੋਰ ਪੜ੍ਹੋ: Malaysia Masters: ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ

ਸਿੱਕਮ ਵੱਲੋਂ ਖੇਡਦਿਆਂ ਹੁਣ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਮੈਦਾਨ ਵਿੱਚ ਭੁੱਖੇ ਬੱਚੇ ਦਾ ਪੇਟ ਭਰਦੇ ਹੋਏ ਇਕਬਾਲ ਦੀ ਫ਼ੋਟੋਆਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆ ਹਨ ਤੇ ਉਨ੍ਹਾਂ ਦੀ ਹਰ ਕੋਈ ਪ੍ਰਸੰਸਾ ਵੀ ਕਰ ਰਿਹਾ ਹੈ। ਜ਼ਿਕਰੇਖ਼ਾਸ ਹੈ ਕਿ ਇਕਬਾਲ ਨੂੰ ਚਾਹੇ ਹਾਲੇ ਤੱਕ ਭਾਰਤ ਵੱਲੋਂ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਆਈ.ਪੀ.ਐਲ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੇ ਕਾਫ਼ੀ ਚੰਗਾ ਰਿਹਾ ਸੀ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.