ETV Bharat / sports

ਮਹਿਲਾ ਟੀ-20 ਵਰਲਡ ਕੱਪ: ਭਾਰਤੀ ਟੀਮ ਨੇ ਪਹਿਲੀ ਵਾਰ ਫ਼ਾਈਨਲ 'ਚ ਪਹੁੰਚ ਕੇ ਰਚਿਆ ਇਤਿਹਾਸ

author img

By

Published : Mar 5, 2020, 5:10 PM IST

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਮਹਿਲਾ ਟੀ20 ਵਿਸ਼ਵ ਕੱਪ ਫ਼ਾਈਨਲ 'ਚ ਥਾਂ ਬਣਾ ਲਈ ਹੈ। ਇਸ ਮੌਕੇ ਕ੍ਰਿਕਟ ਦੇ ਕਈ ਦਿੱਗਜਾਂ ਨੇ ਟਵੀਟ ਕਰ ਟੀਮ ਨੂੰ ਵਧਾਈ ਦਿੱਤੀ।

India enters maiden Women's T20 World Cup Final after semis against England washed out
ਭਾਰਤੀ ਟੀਮ ਨੇ ਪਹਿਲੀ ਵਾਰ ਫ਼ਾਈਨਲ 'ਚ ਪਹੁੰਚ ਕੇ ਰਚਿਆ ਇਤਿਹਾਸ

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖ਼ਿਲਾਫ਼ ਸੈਮੀਫ਼ਾਈਨਲ ਮੈਚ ਰੱਦ ਹੋਣ ਨਾਲ ਪਹਿਲੀ ਵਾਰ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਥਾਂ ਬਣਾ ਲਈ ਹੈ। ਸਿਡਨੀ 'ਚ ਖੇਡਿਆ ਜਾਣ ਵਾਲਾ ਸੈਮੀਫ਼ਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਗਰੁੱਪ ਸਟੇਜ 'ਚ ਪੁਆਇੰਟ ਟੇਬਲ 'ਤੇ ਪਹਿਲੇ ਨੰਬਰ 'ਤੇ ਰਹਿਣ ਵਾਲੀ ਭਾਰਤੀ ਟੀਮ ਨੇ ਫਾਈਨਲ 'ਚ ਥਾਂ ਬਣਾ ਲਈ।

ਭਾਰਤੀ ਮਹਿਲਾ ਟੀਮ ਦੇ ਇਤਿਹਾਸ ਸਿਰਜਨ ਤੋਂ ਬਾਅਦ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਮਹਿਲਾ ਟੀਮ ਨੂੰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ 'ਤੇ ਉਨ੍ਹਾਂ ਨੂੰ ਮਾਣ ਹੈ ਅਤੇ ਫਾਈਨਲ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

  • Congratulations to the Indian Women's team on qualifying for the @T20WorldCup final. We are proud of you girls and wish you all the luck for the finals. 🇮🇳👏 @BCCIWomen

    — Virat Kohli (@imVkohli) March 5, 2020 " class="align-text-top noRightClick twitterSection" data=" ">

ਇਸ ਦੇ ਨਾਲ ਹੀ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਿਹਵਾਗ ਨੇ ਵੀ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਉਹ ਸੈਮੀਫ਼ਾਈਨਲ ਮੁਕਾਬਲਾ ਦੇਖਣ ਦੇ ਬਹੁਤ ਇਛੁੱਕ ਸਨ ਪਰ ਇੰਦਰ ਦੇਵਤਾ ਅੱਗੇ ਕੌਣ ਜਿੱਤ ਸਕਦਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਮਿਹਨਤ ਦਾ ਨਤੀਜਾ ਚੰਗਾ ਹੀ ਹੁੰਦਾ ਹੈ।

  • Would have loved seeing the semi-finals but Indra Devta ke aage kaun jeet sakta hai.
    Mehnat ka parinaam achha milta hai. A reward for Winning all the matches in the group stage. Congratulations @BCCIWomen and wishing you glory this Sunday #T20WorldCup

    — Virender Sehwag (@virendersehwag) March 5, 2020 " class="align-text-top noRightClick twitterSection" data=" ">

ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲੱਛਮਣ ਨੇ ਵੀ ਵਧਾਈ ਦਿੰਦਿਆ ਲਿਖਿਆ ਕਿ ਮੈਚ ਦੇਖਣ ਨੂੰ ਮਿਲਦਾ ਤਾਂ ਜ਼ਿਆਦਾ ਚੰਗਾ ਹੁੰਦਾ ਪਰ ਫ਼ਾਈਨਲ ਵਿੱਚ ਪਹੁੰਚਣ ਦੀਆਂ ਭਾਰਤੀ ਟੀਮ ਨੂੰ ਮੁਬਾਰਕਾਂ।

  • Would have been great to see the match, but many congratulations to @BCCIWomen for making it to the finals of the #T20WorldCup . A reward for winning 4 out of 4 in the group stages. Wishing the girls the very best for the finals on #WomensDay

    — VVS Laxman (@VVSLaxman281) March 5, 2020 " class="align-text-top noRightClick twitterSection" data=" ">

ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀਮ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਭਾਰਤ ਨੇ ਫ਼ਾਈਨਲ ਵਿੱਚ ਥਾਂ ਬਣਾਈ ਹੈ ਪਰ ਇੱਕ ਖਿਡਾਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਇੰਗਲੈਂਡ ਲਈ ਬੁਰੀ ਲੱਗਿਆ।

  • As an indian I am absolutely thrilled india has made it to the finals . But as a cricketer I feel for the English girls . I’d never want to find myself or my team in that situation. But the rules are such and it is what it is. Congratulations girls.This is big. #INDvENG #T20WC

    — Mithali Raj (@M_Raj03) March 5, 2020 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਬਾਕਸਿੰਗ ਓਲੰਪਿਕ ਕੁਆਲੀਫਾਇਰ: ਸਾਕਸ਼ੀ ਕੁਆਰਟਰ ਫਾਈਨਲ 'ਚ, ਕੋਰੀਆ ਦੇ ਮੁੱਕੇਬਾਜ਼ ਨਾਲ ਹੋਵੇਗਾ ਮੁਕਾਬਲਾ

ਦੱਸ ਦਈਏ ਕਿ ਆਈਸੀਸੀ ਨੇ ਸੈਮੀਫ਼ਾਈਨਲ ਲਈ ਕੋਈ ਰਿਜ਼ਰਵ ਦਿਨ ਨਹੀਂ ਰੱਖਿਆ ਸੀ ਜਿਸ ਕਾਰਨ ਮੈਚ ਰੱਦ ਹੋਣ ਕਰਕੇ ਭਾਰਤੀ ਟੀਮ ਫ਼ਾਈਨਲ ਵਿੱਚ ਪਹੁੰਚ ਗਈ ਅਤੇ ਇੰਗਲੈਂਡ ਨੂੰ ਬਾਹਰ ਹੋਣਾ ਪਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.