ETV Bharat / sports

ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਸਥਿਤੀ 'ਤੇ ਨਜ਼ਰ ਰੱਖੇਗੀ ਆਈਸੀਸੀ

author img

By

Published : Jun 11, 2020, 8:55 AM IST

ICC defers the decision on T20 World Cup to July
ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਸਥਿਤੀ 'ਤੇ ਨਜ਼ਰ ਰੱਖੇਗੀ ਆਈਸੀਸੀ

ਆਈਸੀਸੀ ਨੇ ਆਪਣੀ ਬੋਰਡ ਦੀ ਬੈਠਕ ਵਿੱਚ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਰੁਕਣ ਅਤੇ ਉਡੀਕ ਦੀ ਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ।

ਦੁਬਈ: ਆਈਸੀਸੀ ਨੇ ਆਪਣੀ ਬੋਰਡ ਦੀ ਬੈਠਕ ਵਿੱਚ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਰੁਕਣ ਅਤੇ ਉਡੀਕ ਦੀ ਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ।

ਆਈਸੀਸੀ ਇਸ ਟੂਰਨਾਮੈਂਟ ਦਾ ਫੈਸਲਾ ਕਰਨ ਤੋਂ ਪਹਿਲਾਂ ਸਥਿਤੀ ਦੀ ਚੰਗੀ ਤਰ੍ਹਾਂ ਜਾਂਚ ਕਰਨਾ ਚਾਹੁੰਦੀ ਹੈ। ਆਸਟ੍ਰੇਲੀਆ ਨੇ ਇਸ ਸਾਲ 18 ਅਕਤੂਬਰ ਤੋਂ 15 ਨਵੰਬਰ ਤੱਕ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ, ਪਰ ਕੋਰੋਨਾ ਵਾਇਰਸ ਦੇ ਕਾਰਨ ਟੂਰਨਾਮੈਂਟ 'ਤੇ ਕਾਲੇ ਬੱਦਲ ਮੰਡਰਾ ਰਹੇ ਹਨ।

ਆਈਸੀਸੀ ਅਤੇ ਕ੍ਰਿਕਟ ਆਸਟ੍ਰੇਲੀਆ ਸਖ਼ਤ ਮਿਹਨਤ ਕਰ ਰਹੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਟੂਰਨਾਮੈਂਟ ਸਮੇਂ ਸਿਰ ਆਯੋਜਿਤ ਕੀਤਾ ਜਾ ਸਕੇ।

ਆਈਸੀਸੀ ਨੇ ਆਪਣੇ ਬਿਆਨ ਵਿੱਚ ਕਿਹਾ, “ਆਈਸੀਸੀ ਬੋਰਡ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ-2020 ਅਤੇ ਮਹਿਲਾ ਵਿਸ਼ਵ ਕੱਪ ਦੇ ਸਬੰਧ ਵਿੱਚ ਵਿਚਾਰ ਵਟਾਂਦਰੇ ਜਾਰੀ ਰੱਖਣਗੇ ਅਤੇ ਅਗਲੇ ਮਹੀਨੇ ਤੱਕ ਸਥਿਤੀ ਸਪਸ਼ਟ ਹੋਣ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।”

ਇਹ ਵੀ ਪੜ੍ਹੋ: ਵਿਰਾਟ, ਸਮਿਥ ਨੇ ਪੂਰੀ ਦੁਨੀਆਂ 'ਚ ਦਬਦਬਾ ਦਿਖਾਇਆ ਹੈ: ਫਿੰਚ

ਬਿਆਨ ਵਿੱਚ ਕਿਹਾ ਗਿਆ ਹੈ, “ਬੋਰਡ ਨੇ ਫੈਸਲਾ ਕੀਤਾ ਹੈ ਕਿ ਉਹ ਕੋਵਿਡ-19 ਕਾਰਨ ਲਗਾਤਾਰ ਬਦਲ ਰਹੇ ਹਾਲਾਤਾਂ ਦੀ ਸਮੀਖਿਆ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਸਮੇਤ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਇਸ ਟੂਰਨਾਮੈਂਟ ਨਾਲ ਜੁੜੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਸਕਦਾ ਹੈ।”

ETV Bharat Logo

Copyright © 2024 Ushodaya Enterprises Pvt. Ltd., All Rights Reserved.