ETV Bharat / sports

ਸਾਡੇ ਦੌਰ ਵਿੱਚ ਵੀ ਹੁੰਦਾ ਸੀ ਖਿਡਾਰੀਆਂ ਨਾਲ ਨਸਲੀ ਭੇਦਭਾਵ: ਇਆਨ ਚੈਪਲ

author img

By

Published : Jun 22, 2020, 3:35 PM IST

Ian Chappell shares experience of harmful effects of racism
ਸਾਡੇ ਦੌਰ ਵਿੱਚ ਵੀ ਹੁੰਦਾ ਸੀ ਖਿਡਾਰੀਆਂ ਨਾਲ ਨਸਲੀ ਭੇਦਭਾਵ: ਇਆਨ ਚੈਪਲ

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਨਸਲਵਾਦ ਦੇ ਮੁੱਦੇ 'ਤੇ ਆਪਣੇ ਤਜ਼ਰਬਿਆਂ ਨੂੰ ਯਾਦ ਕੀਤਾ। ਦਿੱਗਜ ਖਿਡਾਰੀ ਨੇ ਉਸ ਸਮੇਂ ਬਾਰੇ ਦੱਸਿਆ ਜਦੋਂ ਉਨ੍ਹਾਂ ਦੇ ਸਾਥੀ ਖਿਡਾਰੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਅਤੇ ਦੁਰਵਿਵਹਾਰ ਕੀਤਾ ਜਾਂਦਾ ਸੀ।

ਸਿਡਨੀ: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਕਿਹਾ ਹੈ ਕਿ ਸ਼ੈਫੀਲਡ ਸ਼ੀਲਡ ਟੀਮ ਵਿੱਚ ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਗਾਰਫੀਲਡ ਸੋਬਰਜ਼ ਦੀ ਮੌਜੂਦਗੀ ਉਨ੍ਹਾਂ ਲਈ ਜ਼ਿੰਦਗੀ ਅਤੇ ਕ੍ਰਿਕਟ ਦੋਵਾਂ ਲਈ ਸਬਕ ਸਾਬਤ ਹੋਈ।

ਚੈਪਲ ਨੇ ਉਨ੍ਹਾਂ ਦੇ ਕੈਰੀਅਰ ਦੌਰਾਨ ਵਾਪਰੀਆਂ ਨਸਲੀ ਘਟਨਾਵਾਂ ਨੂੰ ਯਾਦ ਕੀਤਾ, ਖ਼ਾਸਕਰ ਜਦੋਂ ਉਹ ਨਸਲਵਾਦ ਦੌਰਾਨ ਦੱਖਣੀ ਅਫ਼ਰੀਕਾ ਗਏ ਸਨ। ਚੈਪਲ ਨੇ ਕਿਹਾ ਕਿ ਸੋਬਰਜ਼ ਵਰਗਾ ਖਿਡਾਰੀ ਵੀ ਇਸ ਤੋਂ ਬਚ ਨਹੀਂ ਸਕਿਆ ਸੀ।

ਚੈਪਲ ਨੇ ਆਪਣੇ ਇੱਕ ਕਾਲਮ ਵਿੱਚ ਲਿਖਿਆ, "ਇੱਕ ਅਜਿਹੇ ਪਰਿਵਾਰ ਵਿੱਚ ਜਨਮ ਲੈਣਾ ਜਿੱਥੇ ਕਿਸੇ ਵੀ ਚੀਜ ਬਾਰੇ ਪੱਖਪਾਤ ਨਹੀਂ ਸੀ, ਉਹ ਵੀ ਉਸ ਸਮੇਂ ਜਦੋਂ ਵ੍ਹਾਈਟ ਆਸਟ੍ਰੇਲੀਆ ਦੀ ਨੀਤੀ ਲਾਗੂ ਸੀ, ਇਸ ਲਈ ਮੈਂ ਨਸਲਵਾਦ ਤੋਂ ਅਣਜਾਣ ਸੀ।"

ਉਨ੍ਹਾਂ ਲਿਖਿਆ, "ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਸ਼ੈਫੀਲਡ ਸ਼ੀਲਡ ਕਰੀਅਰ ਦੀ ਸ਼ੁਰੂਆਤ ਇੱਕ ਅਜਿਹੀ ਟੀਮ ਨਾਲ ਕੀਤੀ ਜਿਸ ਵਿੱਚ ਵੈਸਟਇੰਡੀਜ਼ ਦੇ ਮਹਾਨ ਆਲਰਾਊਂਡਰ ਗੈਰੀ ਸੋਬਰਜ਼ ਸਨ। ਉਨ੍ਹਾਂ ਦੀ ਮੌਜੂਦਗੀ ਮੇਰੀ ਜ਼ਿੰਦਗੀ ਅਤੇ ਕ੍ਰਿਕਟ ਦੋਵਾਂ ਲਈ ਚੰਗੀ ਸਿੱਖਿਆ ਸਾਬਤ ਹੋਈ ਹੈ।"

ਇਹ ਵੀ ਪੜ੍ਹੋ: ਸ੍ਰੀਸੰਤ ਦਾ ਖੁਲਾਸਾ, ਕਿਹਾ 2013 ਵਿੱਚ ਉਹ ਵੀ ਕਰਨਾ ਚਾਹੁੰਦੇ ਸਨ ਖੁਦਕੁਸ਼ੀ

ਉਨ੍ਹਾਂ ਲਿਖਿਆ, "ਮੇਰਾ ਪਹਿਲਾ ਵਿਦੇਸ਼ੀ ਦੌਰਾ 1966-67 ਵਿੱਚ ਦੱਖਣੀ ਅਫ਼ਰੀਕਾ ਦਾ ਸੀ ਅਤੇ ਇਹ ਦੌਰਾ ਮੇਰੇ ਲਈ ਅੱਖਾਂ ਖੋਲ੍ਹਣ ਵਾਲਾ ਸਾਬਤ ਹੋਇਆ। ਉਸ ਸਮੇਂ ਨਸਲੀ ਵਿਤਕਰੇ ਦਾ ਦੌਰ ਬਹੁਤ ਮਜ਼ਬੂਤ ​​ਸੀ ਅਤੇ ਸਾਨੂੰ ਕੇਪਟਾਊਨ ਵਿੱਚ ਦੂਜਾ ਟੈਸਟ ਜਿੱਤਣ ਤੋਂ ਬਾਅਦ ਇਹ ਪਤਾ ਲੱਗ ਗਿਆ ਸੀ।"

ਚੈਪਲ ਨੇ ਉਹ ਪਲ ਵੀ ਯਾਦ ਕੀਤਾ ਜਦੋਂ ਵਿੰਡੀਜ਼ ਦੇ ਮਹਾਨ ਵਿਵੀਅਨ ਰਿਚਰਡਜ਼ ਨੇ ਗ੍ਰੇਗ ਚੈਪਲ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਟੀਮ 'ਤੇ ਨਸਲਵਾਦ ਦਾ ਦੋਸ਼ ਲਾਇਆ ਸੀ।

ਉਨ੍ਹਾਂ ਲਿਖਿਆ, "1975–76 ਵਿੱਚ ਮੇਰਾ ਭਰਾ ਗ੍ਰੇਗ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਗਈ ਲੜੀ ਵਿੱਚ ਆਸਟ੍ਰੇਲੀਆ ਦਾ ਕਪਤਾਨ ਸੀ। ਸੀਰੀਜ਼ ਤੋਂ ਬਾਅਦ ਪ੍ਰਕਾਸ਼ਿਤ ਕਿਤਾਬ ਵਿੱਚ ਰਿਚਰਡਸ ਨੇ ਕਿਹਾ ਸੀ ਕਿ ਸੀਰੀਜ਼ ਦੌਰਾਨ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।"

ਉਨ੍ਹਾਂ ਲਿਖਿਆ, "ਮੈਂ ਗ੍ਰੇਗ ਨੂੰ ਪੁੱਛਿਆ, ਕੀ ਤੁਸੀਂ ਕੁੱਝ ਅਜਿਹਾ ਕੁੱਝ ਸੁਣਿਆ, ਤਾਂ ਉਨ੍ਹਾਂ ਨੇ ਕਿਹਾ ਨਹੀਂ। ਮੈਂ ਬਾਅਦ ਵਿੱਚ ਵਿਵ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਖਿਡਾਰੀ ਬਾਰੇ ਗੱਲ ਕਰ ਰਿਹਾ ਸੀ ਪਰ ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਸਭ ਕੁੱਝ ਠੀਕ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.