ETV Bharat / sports

ਡੈਰੇਨ ਸੈਮੀ ਨੇ ਸਨਰਾਈਜ਼ਰਸ ਹੈਦਰਾਬਾਦ ਕੈਂਪ 'ਤੇ ਲਾਏ ਨਸਲਵਾਦ ਦੇ ਦੋਸ਼

author img

By

Published : Jun 9, 2020, 1:36 PM IST

Darren Sammy alleges racism within Sunrisers Hyderabad camp
ਡੈਰੇਨ ਸੈਮੀ ਨੇ ਸਨਰਾਈਜ਼ਰਸ ਹੈਦਰਾਬਾਦ ਕੈਂਪ 'ਤੇ ਲਾਏ ਨਸਲਵਾਦ ਦੇ ਦੋਸ਼

ਡੈਰੇਨ ਸੈਮੀ ਨੇ ਨਸਲਵਾਦ ਦੇ ਮੁੱਦੇ 'ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਲਈ ਅਪਮਾਨਜਨਕ ਸ਼ਬਦ ਦੀ ਵਰਤੋਂ ਕਰਦੇ ਸੀ।

ਨਵੀਂ ਦਿੱਲੀ: ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਸ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 'ਤੇ ਨਸਲਵਾਦ ਦਾ ਦੋਸ਼ ਲਗਾਇਆ ਹੈ।

ਪਿਛਲੇ ਹਫ਼ਤੇ ਸੈਮੀ 'ਕਾਲੂ' ਸ਼ਬਦ ਦਾ ਅਰਥ ਜਾਣਨ ਤੋਂ ਬਾਅਦ ਬਹੁਤ ਨਾਰਾਜ਼ ਹੋ ਗਿਆ। ਸੈਮੀ ਨੇ ਕਿਹਾ ਸੀ ਕਿ ਜਦੋਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਸੀ ਤਾਂ ਉਸ ਨੂੰ ਅਤੇ ਸ਼੍ਰੀਲੰਕਾ ਦੇ ਕ੍ਰਿਕਟਰ ਥੀਸਰਾ ਪਰੇਰਾ ਨੂੰ 'ਕਾਲੂ' ਕਿਹਾ ਜਾਂਦਾ ਸੀ।

ਸੈਮੀ ਦੀ ਪੋਸਟ
ਸੈਮੀ ਦੀ ਪੋਸਟ

ਸੈਮੀ ਨੇ ਕਿਹਾ, "ਹੁਣ ਮੈਂ ਇਸ ਸ਼ਬਦ ਦੇ ਅਰਥ ਸਮਝਦਾ ਹਾਂ ਅਤੇ ਮੈਂ ਬਹੁਤ ਗੁੱਸਾ ਵਿੱਚ ਹਾਂ।" ਹਾਲਾਂਕਿ ਉਸ ਨੇ ਵੀਡੀਓ ਵਿੱਚ ਕਿਸੇ ਦਾ ਨਾਮ ਨਹੀਂ ਲਿਆ।

ਇੰਸਟਾਗ੍ਰਾਮ 'ਤੇ ਪੋਸਟ ਕੀਤੀ ਵੀਡੀਓ ਵਿੱਚ ਸੈਮੀ ਨੇ ਕਿਹਾ, "ਮੈਂ ਪੂਰੀ ਦੁਨੀਆ ਵਿੱਚ ਕ੍ਰਿਕਟ ਖੇਡਿਆ ਹੈ ਅਤੇ ਮੈਨੂੰ ਬਹੁਤ ਸਾਰੇ ਲੋਕਾਂ ਤੋਂ ਪਿਆਰ ਮਿਲਿਆ ਹੈ। ਮੈਂ ਸਾਰੇ ਡਰੈਸਿੰਗ ਰੂਮ ਅਪਣਾਏ ਹਨ ਜਿਥੇ ਜਿਥੇ ਮੈਂ ਖੇਡਿਆ ਹਾਂ। ਇਸ ਲਈ ਮੈਂ ਹਸਨ ਮਿਨਹਾਜ ਨੂੰ ਇਹ ਕਹਿੰਦੇ ਹੋਏ ਸੁਣ ਰਿਹਾ ਸੀ ਕਿ ਕਿਵੇਂ ਉਨ੍ਹਾਂ ਦੇ ਸਭਿਆਚਾਰ ਵਿੱਚ ਕੁੱਝ ਲੋਕ ਕਾਲੇ ਲੋਕਾਂ ਬਾਰੇ ਗੱਲ ਕਰਦੇ ਹਨ।”

ਸੈਮੀ ਨੇ ਕਿਹਾ,"ਇਹ ਹਰ ਕਿਸੇ ਤੇ ਲਾਗੂ ਨਹੀਂ ਹੁੰਦਾ। ਇਸ ਲਈ ਜਦੋਂ ਮੈਨੂੰ ਇਸ ਸ਼ਬਦ ਦਾ ਅਰਥ ਪਤਾ ਲੱਗਿਆ, ਤਾਂ ਹੀ ਮੈਂ ਕਿਹਾ ਕਿ ਮੈਂ ਗੁੱਸੇ ਹਾਂ। ਜਦੋਂ ਮੈਨੂੰ ਇਸ ਸ਼ਬਦ ਦੇ ਅਰਥ ਦਾ ਪਤਾ ਲੱਗਿਆ, ਤਾਂ ਮੈਨੂੰ ਇਹ ਅਪਮਾਨਜਨਕ ਲੱਗਿਆ। ਮੈਨੂੰ ਤੁਰੰਤ ਯਾਦ ਆਇਆ ਕਿ ਜਦੋਂ ਮੈਂ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਿਆ ਸੀ, ਮੈਨੂੰ ਬਿਲਕੁਲ ਉਹੀ ਸ਼ਬਦ ਕਿਹਾ ਜਾਂਦਾ ਸੀ ਜੋ ਸਾਡੇ ਕਾਲੇ ਲੋਕਾਂ ਲਈ ਅਪਮਾਨਜਨਕ ਹੈ।”

ਇਹ ਵੀ ਪੜ੍ਹੋ: ਕੋਹਲੀ ਦੀ ਦੌੜਾਂ ਦੀ ਭੁੱਖ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਚਾਹਤ ਸਭ ਤੋਂ ਉੱਤਮ: ਕੇਨ ਵਿਲੀਅਮਸਨ

ਸੈਮੀ ਨੇ ਕਿਹਾ ਕਿ ਜਦੋਂ ਮੈਨੂੰ ਇਸ ਸ਼ਬਦ ਨਾਲ ਬੁਲਾਇਆ ਜਾਂਦੀ ਸੀ, ਉਦੋਂ ਮੈਨੂੰ ਇਸ ਦਾ ਮਤਲਬ ਨਹੀਂ ਪਤਾ ਸੀ ਅਤੇ ਟੀਮ ਦੇ ਸਾਥੀ ਉਸ ਨੂੰ ਹਰ ਵਾਰ ਉਸ ਨਾਮ ਨਾਲ ਬੁਲਾਉਂਦੇ ਸਨ ਅਤੇ ਹੱਸਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.