ETV Bharat / sports

ਭਾਰਤ ਆ ਰਹੇ ਡੂ ਪਲੇਸਿਸ ਦਾ ਜਹਾਜ਼ ਛੁੱਟਿਆ, ਏਅਰਵੇਜ਼ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

author img

By

Published : Sep 21, 2019, 1:40 PM IST

ਦੱਖਣੀ ਅਫ਼ਰੀਕਾ ਦੇ ਟੈਸਟ ਕਪਤਾਨ ਫਾਫ ਡੂ ਪਲੇਸਿਸ ਨੇ ਟਵੀਟ ਕਰ ਕੇ ਦੱਸਿਆ ਕਿ ਫ਼ਲਾਈਟ ਵਿੱਚ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤ ਆ ਰਹੇ ਡੂ ਪਲੇਸਿਸ ਦਾ ਜਹਾਜ਼ ਛੁੱਟਿਆ

ਹੈਦਰਾਬਾਦ : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਮੈਚ ਬੈਂਗਲੁਰੂ ਵਿੱਚ ਐਤਵਾਰ ਨੂੰ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਪਹਿਲਾਂ ਹੀ ਇਸ ਲੜੀ ਵਿੱਚ 1-0 ਨਾਲ ਅੱਗੇ ਹੈ। ਇਸ ਤੋਂ ਬਾਅਦ ਭਾਰਤ 3 ਟੈਸਟ ਮੈਚਾਂ ਦੀ ਲੜੀ ਦੱਖਣੀ ਅਫ਼ਰੀਕਾ ਨਾਲ ਖੇਡੇਗਾ। ਟੀਮ ਇੰਡੀਆ ਵਿਰੁੱਧ ਟੈਸਟ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਦੇ ਟੈਸਟ ਕਪਤਾਨ ਫਾਫ ਡੂ ਪਲੇਸਿਸ ਭਾਰਤ ਆਉਣ ਲਈ ਰਵਾਨਾ ਹੋਏ ਪਰ ਉਨ੍ਹਾਂ ਨੂੰ ਇੱਕ ਏਅਰਵੇਜ਼ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਸੇ ਨੂੰ ਲੈ ਕੇ ਡੂ ਪਲੇਸਿਸ ਨੇ ਟਵੀਟਚ ਕੀਤਾ ਜਿਸ ਵਿੱਚ ਉਨ੍ਹਾਂ ਨੇ ਏਅਰਵੇਜ਼ ਨੂੰ ਕਰੜੇ ਹੱਥੀਂ ਲਿਆ। ਪਲੇਸਿਸ ਨੇ ਆਪਣੇ ਟਵੀਟਰ ਖ਼ਾਤੇ ਉੱਤੇ ਲਿਖਿਆ ਹੈ ਕਿ ਆਖ਼ਿਰਕਾਰ 4 ਘੰਟਿਆਂ ਦੀ ਦੇਰੀ ਤੋਂ ਬਾਅਦ ਦੁਬਈ ਦੀ ਫ਼ਲਾਇਟ ਵਿੱਚ ਬੈਠ ਗਿਆ ਹਾਂ। ਹੁਣ ਮੈਂ ਆਪਣੀ ਭਾਰਤ ਲਈ ਅਗਲੀ ਫ਼ਲਾਇਟ ਨਹੀਂ ਫੜ ਸਕਾਂਗਾ, ਕਿਉਂਕਿ ਉਸ ਦੇ ਉੱਡਣ ਲਈ ਸਿਰਫ਼ 10 ਘੰਟੇ ਹੀ ਬਾਕੀ ਹਨ।

ਦਰਅਸਲ ਡੂ ਪਲੇਸਿਸ ਨੂੰ ਅਫ਼ਰੀਕਾ ਤੋਂ ਪਹਿਲਾਂ ਦੁਬਈ ਆਉਣਾ ਸੀ ਅਤੇ ਫ਼ਿਰ ਇਥੋਂ ਭਾਰਤ ਲਈ ਉਡਾਣ ਭਰਨੀ ਸੀ, ਪਰ ਏਅਰਵੇਜ਼ ਦੀ ਫ਼ਲਾਇਟ ਦੁਬਈ ਵਿਖੇ 4 ਘੰਟਿਆਂ ਦੀ ਦੇਰੀ ਨਾਲ ਪਹੁੰਚੀ। ਪਲੇਸਿਸ ਨੂੰ ਸਿਰਫ਼ ਇਸੇ ਸਮੱਸਿਆ ਨਾਲ ਦੋ-ਚਾਰ ਹੋਣਾ ਨਹੀਂ ਪਿਆ, ਬਲਕਿ ਬ੍ਰਿਟਿਸ਼ ਏਅਰਵੇਜ਼ ਦੀ ਇਸ ਫ਼ਲਾਇਟ ਵਿੱਚ ਉਨ੍ਹਾਂ ਦਾ ਕ੍ਰਿਕਟ ਕਿੱਟ ਵੀ ਰਹਿ ਗਿਆ।

  • Finally on a plane to Dubai after a 4 hour delay . Now I’m gonna miss my flight to India, next flight is only 10 hours later... 😡😡😡😡🙈 @British_Airways

    — Faf Du Plessis (@faf1307) September 20, 2019 " class="align-text-top noRightClick twitterSection" data=" ">

ਪਲੇਸਿਸ ਨੇ ਲਿਖਿਆ ਕਿ ਉਨ੍ਹਾਂ ਦਾ ਕ੍ਰਿਕਟ ਬੈਗ ਨਹੀਂ ਆਇਆ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਮੈਂ ਇਸ ਨੂੰ ਲੈ ਕੇ ਮੁਸਕਰਾ ਤਾਂ ਸਕਦਾ ਹਾਂ, ਪਰ ਏਅਰਵੇਜ਼ ਵਿੱਚ ਸਭ ਤੋਂ ਘਟੀਆ ਫ਼ਲਾਇਟ ਅਨੁਭਵ ਲਈ ਜਿਸ ਵਿੱਚ ਮੇਰੇ ਨਾਲ ਸਭ ਗਲਤ ਹੋਇਆ। ਹੁਣ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਬੈਟ ਵਾਪਸ ਆ ਜਾਣ।

  • When life gives you lemons , make lemonade .My cricket bag hasn’t arrived !!!!!!!!!! Actually can just smile about it but, wow @British_Airways today was one of my worst flying experiences where everything went wrong. Now just hoping I’ll have my bats back eventually 🙏✌🏻

    — Faf Du Plessis (@faf1307) September 21, 2019 " class="align-text-top noRightClick twitterSection" data=" ">

ਗੌਰਤਲਬ ਹੈ ਕਿ ਟੀ-20 ਲੜੀ ਖ਼ਤਮ ਹੋਣ ਤੋਂ ਬਾਅਦ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ 2 ਅਕਤੂਬਰ ਤੋਂ 3 ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ। ਪਹਿਲਾ ਟੈਸਟ ਵਿਸ਼ਾਖ਼ਾਪਟਨਮ ਵਿੱਚ ਖੇਡਿਆ ਜਾਵੇਗਾ। ਇਹ ਟੈਸਟ ਲੜੀ ਵੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ, ਜਿਸ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਆਗਾਜ਼ ਕਰੇਗਾ। ਭਾਰਤ ਨੇ ਵੈਸਟ ਇੰਡੀਜ਼ ਵਿਰੁੱਧ ਇਸ ਟੂਰਨਾਮੈਂਟ ਵਿੱਚ ਜਿੱਤ ਦੀ ਸ਼ੁਰੂਆਤ ਕੀਤੀ ਹੈ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋਏ ਸੁਸ਼ੀਲ ਕੁਮਾਰ

Intro:Body:

gp thuhi


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.