ETV Bharat / sports

ਸ੍ਰੀਲੰਕਾ ਤੋਂ ਬਾਅਦ BCCI ਨੇ ਜ਼ਿੰਬਾਬਵੇ ਦੌਰਾ ਵੀ ਕੀਤਾ ਰੱਦ

author img

By

Published : Jun 13, 2020, 11:08 AM IST

BCCI calls off India's tour of Zimbabwe due to COVID-19 pandemic
ਸ੍ਰੀਲੰਕਾ ਤੋਂ ਬਾਅਦ BCCI ਨੇ ਜ਼ਿੰਬਾਬਵੇ ਦੌਰਾ ਵੀ ਕੀਤਾ ਰੱਦ

ਬੀਸੀਸੀਆਈ ਨੇ ਜ਼ਿੰਬਾਬਵੇ ਦਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦੌਰਾ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਹੈਦਰਾਬਾਦ: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਕੋਵਿਡ -19 ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਜ਼ਿੰਬਾਬਵੇ ਦਾ ਸੰਖੇਪ ਦੌਰਾ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਬੀਸੀਸੀਆਈ ਨੇ ਰਾਸ਼ਟਰੀ ਕ੍ਰਿਕਟਰਾਂ ਨੂੰ ਅਭਿਆਸ ਸ਼ੁਰੂ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਹੈ।

ਇਸ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਸ੍ਰੀਲੰਕਾ ਕ੍ਰਿਕਟ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਜੂਨ-ਜੁਲਾਈ ਵਿੱਚ ਭਾਰਤ ਦਾ ਸੀਮਤ ਓਵਰਾਂ ਦਾ ਦੌਰਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਕੋਵਿਡ -19 ਮਹਾਂਮਾਰੀ ਦੇ ਮੌਜੂਦਾ ਖਤਰੇ ਦੇ ਮੱਦੇਨਜ਼ਰ ਸ੍ਰੀਲੰਕਾ ਅਤੇ ਜ਼ਿੰਬਾਬਵੇ ਦਾ ਦੌਰਾ ਨਹੀਂ ਕਰੇਗੀ।"

ਇਹ ਵੀ ਪੜ੍ਹੋ: ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ

ਸ਼ਾਹ ਨੇ ਕਿਹਾ, "ਟੀਮ ਇੰਡੀਆ 24 ਜੂਨ, 2020 ਤੋਂ ਤਿੰਨ ਵਨਡੇ ਅਤੇ 24 ਟੀ -20 ਮੈਚਾਂ ਲਈ ਸ੍ਰੀਲੰਕਾ ਦਾ ਦੌਰਾ ਕਰਨ ਜਾ ਰਹੀ ਸੀ, ਜਦੋਂਕਿ ਜ਼ਿੰਬਾਬਵੇ ਵਿੱਚ 22 ਅਗਸਤ, 2020 ਤੋਂ ਤਿੰਨ ਵਨਡੇ ਮੈਚਾਂ ਦੀ ਲੜੀ ਖੇਡਣੀ ਸੀ।" ਹੁਣ ਤੱਕ ਭਾਰਤ ਵਿੱਚ 3 ਲੱਖ ਕੋਰੋਨਾ ਵਾਇਰਸ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ ਅਤੇ 8498 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤੀ ਟੀਮ ਨੇ ਅਜੇ ਟ੍ਰੇਨਿੰਗ ਆਰੰਭ ਨਹੀਂ ਕੀਤੀ ਹੈ ਅਤੇ ਜੁਲਾਈ ਤੋਂ ਪਹਿਲਾਂ ਕੈਂਪ ਲਗਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਖਿਡਾਰੀ ਮੈਚਾਂ ਦੀ ਤਿਆਰੀ ਵਿੱਚ ਲਗਭਗ 6 ਹਫ਼ਤੇ ਦਾ ਸਮਾਂ ਲੈਣਗੇ। ਸ਼ਾਹ ਨੇ ਬੋਰਡ ਦੇ ਇਸ ਕਦਮ ਨੂੰ ਦੁਹਰਾਇਆ ਕਿ ਉਹ ਟ੍ਰੇਨਿੰਗ ਕੈਂਪ ਸਿਰਫ਼ ਉਦੋਂ ਲਗਾਏਗਾ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.