ETV Bharat / sports

BCCI ਨੇ ਕੀਤਾ ਵੱਡਾ ਐਲਾਨ, ਬੁਮਰਾਹ ਨੂੰ ਕੀਤਾ ਜਾਵੇਗਾ ਸਨਮਾਨਿਤ

author img

By

Published : Jan 12, 2020, 4:19 PM IST

ਭਾਰਤ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2018-2019 ਸੈਸ਼ਨ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ 'ਪਾਲੀ ਉਮਰੀਗਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ।

bumrah will receive this big award
ਫ਼ੋਟੋ

ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2018-2019 ਸੈਸ਼ਨ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ 'ਪਾਲੀ ਉਮਰੀਗਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੰਬਈ ਵਿੱਚ ਐਤਵਾਰ ਨੂੰ ਬੁਮਰਾਹ ਨੂੰ ਬੀਸੀਸੀਆਈ ਦੇ ਸਲਾਨਾ ਪੁਕਰਸਕਾਰ ਸਮਾਗਮ ਦੌਰਾਨ ਇਹ ਐਵਾਰਡ ਦਿੱਤਾ ਜਾਵੇਗਾ।

ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।

ਦੁਨੀਆ ਦੇ ਨੰਬਰ-1 ਵਨ-ਡੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਨਵਰੀ 2018 ਵਿੱਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਟੈਸਟ ਕ੍ਰਿਕੇਟ ਵਿੱਚ ਆਪਣਾ ਡੈਬਿਊ ਕੀਤਾ ਸੀ ਅਤੇ ਤਦ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੁਮਰਾਹ ਨੇ ਟੈਸਟ ਕ੍ਰਿਕੇਟ ਵਿੱਚ ਦੱਖਣੀ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿੱਚ ਇੱਕ ਪਾਰੀ ਦੌਰਾਨ 5 ਵਿਕੇਟਾਂ ਲੈਣ ਦਾ ਕਾਰਨਾਮਾ ਕੀਤਾ ਹੈ ਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਤੇ ਇੱਕਲੌਤੇ ਏਸ਼ੀਆਈ ਗੇਂਦਬਾਜ਼ ਹਨ।

ਹੋਰ ਪੜ੍ਹੋ: Indian Super League: ਹੈਦਰਾਬਾਦ ਐਫਸੀ ਨੇ ਕੋਚ ਬਰਾਉਨ ਨੂੰ ਕੀਤਾ ਬਰਖ਼ਾਸਤ

ਬੁਮਰਾਹ ਨੇ ਟੈਸਟ ਕ੍ਰਿਕੇਟ ਵਿੱਚ ਹੈਟ੍ਰਿਕ ਵੀ ਲਈ ਹੈ। ਯਾਰਕਰਮੈਨ ਬੁਮਰਾਹ ਨੇ ਭਾਰਤ ਤੇ ਆਸਟ੍ਰੇਲੀਆ ਦੇ ਟੈਸਟ ਸੀਰੀਜ਼ ਦੀ ਜਿੱਤ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਬੁਮਰਾਹ ਜਿੱਥੇ ਪੁਰਸ਼ ਵਰਗ ਵਿੱਚ ਸਭ ਤੋਂ ਵੱਡਾ ਪੁਰਸਕਾਰ ਹਾਸਲ ਕਰਨਗੇ, ਉਥੇ ਹੀ ਸਪਿਨਰ ਪੂਨਮ ਯਾਦਵ ਮਹਿਲਾ ਵਰਗ ਵਿੱਚ ਚੋਟੀ ਪੁਰਸਕਾਰ ਉੱਤੇ ਕਬਜ਼ਾ ਕਰੇਗੀ।

Intro:Body:



Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.