ETV Bharat / sports

IND vs SL: ਮੈਚ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਲੱਗਿਆ ਮੇੇਲਾ

author img

By

Published : Mar 3, 2022, 3:20 PM IST

ਮੋਹਾਲੀ ਸਟੇਡੀਅਮ ਵਿਖੇ ਮੈਚ ਦੀਆਂ ਟਿਕਟਾਂ ਲੈਣ ਲਈ ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਮਾਰਾਮਾਰੀ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਭਾਰੀ ਭੀੜ ਉਮੜ ਪਈ ਹੈ।

ਮੈਚ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਲੱਗਿਆ ਮੇੇਲਾ
ਮੈਚ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਲੱਗਿਆ ਮੇੇਲਾ

ਮੋਹਾਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ 50 ਫੀਸਦੀ ਦਰਸ਼ਕਾਂ ਦੀ ਇਜਾਜ਼ਤ ਦਿੱਤੀ। ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ ਵੀ ਵਿਰਾਟ ਕੋਹਲੀ ਦਾ 100ਵਾਂ ਮੈਚ ਹੋਵੇਗਾ।

ਉਥੇ ਹੀ ਇਸ ਮੈਚ ਨੂੰ ਲੈ ਕੇ ਟਿਕਟਾਂ ਦੀ ਮਾਰਾਮਾਰੀ ਸ਼ੁਰੂ ਹੋ ਗਈ ਹੈ, ਮੋਹਾਲੀ ਸਟੇਡੀਅਮ ਵਿਖੇ ਮੈਚ ਦੀਆਂ ਟਿਕਟਾਂ ਲੈਣ ਲਈ ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਮਾਰਾਮਾਰੀ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਭਾਰੀ ਭੀੜ ਉਮੜ ਪਈ ਹੈ।

ਤੁਹਾਨੂੰ ਦੱਸ ਦਈਏ ਕਿ ਜ਼ਿਕਰਯੋਗ ਗੱਲ ਇਹ ਹੈ ਕਿ ਪੀਸੀਏ ਕ੍ਰਿਕਟ ਦੇ ਦੌਰਾਨ ਜਿਹੜੀ ਕਿ ਇੰਡੀਆ ਤੇ ਸ੍ਰੀਲੰਕਾ ਦੀ ਮੈਚ ਸ਼ੁੱਕਰਵਾਰ ਨੂੰ ਹੋਣਾ ਹੈ, ਉਸ ਮਾਮਲੇ ਨੂੰ ਨਜ਼ਰ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਭੀੜ ਵੀ ਜ਼ਿਆਦਾ ਨਾ ਹੋ ਸਕੇ। ਪ੍ਰਬੰਧਕਾਂ ਵੱਲੋਂ ਪੀ.ਟੀ.ਐਮ ਤੇ ਆਨਲਾਈਨ ਸਿਸਟਮ ਰਾਹੀਂ ਵੀ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਪਰ ਜਦੋਂ ਵੀਰਵਾਰ ਨੂੰ ਮੋਹਾਲੀ ਕ੍ਰਿਕਟ ਸਟੇਡੀਅਮ ਵਿੱਚ ਟਿਕਟਾਂ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਦਰਸ਼ਕ ਇੱਕ ਦੂਜੇ ਤੋਂ ਕਾਹਲ ਵਿੱਚ ਹਨ, ਜਿਸ ਕਰਕੇ ਜਦੋਂ ਹੰਗਾਮਾ ਹੋਣ ਲੱਗਦਾ ਹੈ ਤਾਂ ਟਿਕਟ ਕਾਊਂਟਰ ਬੰਦ ਕਰ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਹੋ ਰਹੇ ਇੰਡੀਆ ਤੇ ਸ੍ਰੀਲੰਕਾ ਦੇ ਟੈਸਟ ਮੈਚ ਨੂੰ ਮੱਦੇਨਜ਼ਰ ਰੱਖਦੇ ਹੋਏ, ਕੋਈ ਉੱਥੇ ਅਣਹੋਣੀ ਨਾ ਹੋਵੇ ਤੇ ਕੋਵਿਡ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕੀਤੀ ਜਾਵੇ। ਇਸ ਲੈ ਕੇ ਮੋਹਾਲੀ ਦੀ ਡੀ.ਸੀ ਸ਼੍ਰੀਮਤੀ ਈਸ਼ਾ ਕਾਲੀਆ ਨਾਲ ਪੀਸੀਏ ਦੇ ਪ੍ਰਬੰਧਕਾਂ ਨਾਲ ਇਕ ਮੀਟਿੰਗ ਵੀ ਹੋਈ ਸੀ।

ਕੋਰੋਨਾ ਤੋਂ ਬਾਅਦ ਮੋਹਾਲੀ ਦੇ ਪੀ.ਸੀ.ਏ ਸਟੇਡੀਅਮ ਵਿੱਚ ਪਹਿਲੀ ਵਾਰ ਹੋ ਰਹੇ ਟੈਸਟ ਮੈਚ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਇਹੀ ਕਾਰਨ ਹੈ ਕਿ ਜਿੱਥੇ ਕ੍ਰਿਕਟ ਪ੍ਰਬੰਧਕਾਂ ਵੱਲੋਂ ਆਨਲਾਈਨ ਸਿਸਟਮ ਤੇ ਬੈਂਕਾਂ ਵਿੱਚ ਵੀ ਦਿੱਤੀ ਜਾ ਰਹੀ ਹੈ। ਉਥੇ ਕਾਊਂਟਰ 'ਤੇ ਵੀ ਟਿਕਟ ਖਰੀਦਣ ਲਈ ਦਰਸ਼ਕਾਂ ਵੱਲੋਂ ਭਾਰੀ ਭੀੜ ਉਮੜ ਰਹੀ ਹੈ ਤੇ ਕੱਲ੍ਹ ਨੂੰ ਹੀ ਮੈਚ ਹੋਣਾ ਹੈ। ਜਿਸ ਕਰਕੇ ਇੱਕ ਦਿਨ ਦਾ ਸਮਾਂ ਰਹਿ ਗਿਆ, ਇਸ ਕਰਕੇ ਦਰਸ਼ਕ ਵੀ ਚਾਹੁੰਦੇ ਨੇ ਕਿ ਉਨ੍ਹਾਂ ਨੂੰ ਟਿਕਟ ਮਿਲ ਜਾਵੇ ਤੇ ਬਲੈਕ ਮਾਰਕੀਟਿੰਗ ਤੋਂ ਬਚਾਅ ਹੋ ਸਕੇ।

ਇਹ ਵੀ ਪੜੋ:- IND vs SL: ਮੋਹਾਲੀ ਟੈਸਟ 'ਚ 50 ਫੀਸਦੀ ਦਰਸ਼ਕਾਂ ਦੀ ਇਜਾਜ਼ਤ, ਜਾਣੋ ਕਦੋਂ ਵਿਕਣਗੀਆਂ ਟਿਕਟਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.