ETV Bharat / sports

Celebrity Cricket League 2023: ਭੋਜਪੁਰੀ ਦਬੰਗਸ ਨੇ ਪੰਜਾਬ ਦੇ ਸ਼ੇਰ ਕੀਤਾ ਢੇਰ, ਆਦਿਤਿਆ ਓਝਾ ਮੈਨ ਆਫ ਦਿ ਮੈਚ

author img

By

Published : Feb 20, 2023, 8:34 AM IST

ਸੇਲਿਬ੍ਰਿਟੀ ਕ੍ਰਿਕੇਟ ਲੀਗ ਦਾ ਚੌਥਾ ਮੈਚ ਐਤਵਾਰ ਸ਼ਾਮ ਨੂੰ ਭੋਜਪੁਰੀ ਦਬੰਗਸ ਅਤੇ ਪੰਜਾਬ ਦੇ ਸ਼ੇਰ ਵਿਚਕਾਰ ਰਾਏਪੁਰ ਵਿੱਚ ਹੋਇਆ। ਇਸ ਮੈਚ ਵਿੱਚ ਭੋਜਪੁਰੀ ਦਬੰਗਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਸ਼ੇਰ ਨੂੰ 26 ਦੌੜਾਂ ਨਾਲ ਮਾਤ ਦਿੱਤੀ।

CCL 2023 Bhojpuri Dabanggs beat Punjab De Sher Celebrity Cricket League aditya ojha man of the Match
ਭੋਜਪੁਰੀ ਦਬੰਗਸ ਨੇ ਪੰਜਾਬ ਦੇ ਸ਼ੇਰ ਕੀਤਾ ਢੇਰ, ਆਦਿਤਿਆ ਓਝਾ ਮੈਨ ਆਫ ਦਿ ਮੈਚ

ਰਾਏਪੁਰ : ਭੋਜਪੁਰੀ ਦਬੰਗਸ ਨੇ ਆਪਣੇ ਪਹਿਲੇ ਮੈਚ 'ਚ 3 ਵਿਕਟਾਂ ਦੇ ਨੁਕਸਾਨ 'ਤੇ 104 ਦੌੜਾਂ ਬਣਾਈਆਂ। ਜਿਸ ਦਾ ਪਿੱਛਾ ਕਰਦਿਆਂ ਪੰਜਾਬ ਦੇ ਸ਼ੇਰ 4 ਵਿਕਟਾਂ ਗੁਆ ਕੇ 91 ਦੌੜਾਂ ਹੀ ਬਣਾ ਸਕੇ। ਇਸ ਤਰ੍ਹਾਂ ਭੋਜਪੁਰੀ ਦਬੰਗਸ ਨੇ ਪਹਿਲੀ ਪਾਰੀ ਵਿੱਚ 13 ਦੌੜਾਂ ਦਾ ਵਾਧਾ ਕੀਤਾ। ਦੋਵਾਂ ਟੀਮਾਂ ਲਈ ਦੂਜੀ ਪਾਰੀ 8-8 ਓਵਰਾਂ ਦੀ ਤੈਅ ਸੀ, ਜਿਸ 'ਚ ਭੋਜਪੁਰੀ ਦਬੰਗਸ ਨੇ 2 ਵਿਕਟਾਂ ਦੇ ਨੁਕਸਾਨ 'ਤੇ 99 ਦੌੜਾਂ ਬਣਾਈਆਂ। ਪਹਿਲੀ ਪਾਰੀ ਦੀਆਂ 13 ਦੌੜਾਂ ਜੋੜਦਿਆਂ ਪੰਜਾਬ ਦੀ ਟੀਮ ਨੂੰ ਜਿੱਤ ਲਈ 113 ਦੌੜਾਂ ਦੀ ਲੋੜ ਸੀ ਪਰ ਪੰਜਾਬ ਦੀ ਟੀਮ 7 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਹੀ ਬਣਾ ਸਕੀ ਅਤੇ ਭੋਜਪੁਰੀ ਦਬੰਗਸ ਤੋਂ 26 ਦੌੜਾਂ ਨਾਲ ਹਾਰ ਗਈ। ਮੈਨ ਆਫ ਦਿ ਮੈਚ ਆਦਿਤਿਆ ਓਝਾ ਨੂੰ ਮਿਲਿਆ। ਉਸ ਨੇ ਆਪਣੇ ਬੱਲੇ ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ।

ਭੋਜਪੁਰੀ ਦਬੰਗਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ: ਆਦਿਤਿਆ ਓਝਾ ਨੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 23 ਗੇਂਦਾਂ 'ਤੇ 54 ਦੌੜਾਂ ਬਣਾਈਆਂ ਅਤੇ ਅਸਗਰ ਖਾਨ ਨੇ ਨਾਬਾਦ 26 ਦੌੜਾਂ ਦੀ ਪਾਰੀ ਖੇਡ ਕੇ ਸਲਾਮੀ ਬੱਲੇਬਾਜ਼ਾਂ ਕਪਤਾਨ ਮਨੋਜ ਤਿਵਾਰੀ ਅਤੇ ਪ੍ਰਵੇਸ਼ ਲਾਲ ਯਾਦਵ ਦੇ ਜਲਦੀ ਆਊਟ ਹੋਣ ਬਾਅਦ ਪਾਰੀ ਨੂੰ ਸਥਿਰ ਕੀਤਾ। ਦਿਨੇਸ਼ ਲਾਲ ਯਾਦਵ ਨਿਰਹੁਆ ਨੇ 24 ਦੌੜਾਂ ਦੀ ਅਹਿਮ ਪਾਰੀ ਖੇਡੀ।

ਪੰਜਾਬ ਦੇ ਬੱਬਲ ਰਾਏ ਨੇ ਸਭ ਤੋਂ ਵੱਧ ਵਿਕਟਾਂ ਲਈਆਂ, ਜਿਸ ਨੇ ਆਪਣੇ 2 ਓਵਰਾਂ 'ਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੇ ਸ਼ੇਰਾਂ ਨੇ ਨਿਰਧਾਰਤ 10 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 91 ਦੌੜਾਂ ਬਣਾਈਆਂ ਅਤੇ ਭੋਜਪੁਰੀ ਦਬੰਗਾਂ ਨੂੰ 13 ਦੌੜਾਂ ਦੀ ਬੜ੍ਹਤ ਦਿਵਾਈ। ਵਿਕਟਕੀਪਰ ਰਾਹੁਲ ਜੇਤਲੀ ਨੇ ਸਭ ਤੋਂ ਵੱਧ ਨਾਬਾਦ 27 ਦੌੜਾਂ ਬਣਾਈਆਂ। ਭੋਜਪੁਰੀ ਦਬੰਗਸ ਦੇ ਵਿਕਰਾਂਤ ਸਿੰਘ ਨੇ 2 ਓਵਰਾਂ 'ਚ 10 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : Ranji Trophy Champion: ਬੰਗਾਲ ਨੂੰ ਹਰਾ ਕੇ ਸੌਰਾਸ਼ਟਰ ਬਣਿਆ ਰਣਜੀ ਚੈਂਪੀਅਨ, ਜੈਦੇਵ ਉਨਾਦਕਟ ਫਿਰ ਚਮਕਿਆ

26 ਦੌੜਾਂ ਤੋਂ ਹਾਰੇ ਪੰਜਾਬ ਦੇ ਸ਼ੇਰ: ਦੂਜੀ ਪਾਰੀ 'ਚ ਭੋਜਪੁਰੀ ਦਬੰਗ ਨੇ ਨਿਰਧਾਰਤ 8 ਓਵਰਾਂ 'ਚ 2 ਵਿਕਟਾਂ 'ਤੇ 99 ਦੌੜਾਂ ਬਣਾਈਆਂ ਅਤੇ ਪੰਜਾਬ ਦੇ ਸ਼ੇਰ ਨੂੰ ਜਿੱਤ ਲਈ 113 ਦੌੜਾਂ ਦਾ ਟੀਚਾ ਦਿੱਤਾ। ਆਦਿਤਿਆ ਓਝਾ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ, ਜਦਕਿ ਅਸਗਰ ਖਾਨ ਨੇ 13 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਦੂਸਰੀ ਪਾਰੀ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੇ ਸ਼ੇਰ ਨੇ ਸੰਘਰਸ਼ਪੂਰਨ ਪਾਰੀ ਖੇਡਦੇ ਹੋਏ ਨਿਰਧਾਰਿਤ 8 ਓਵਰਾਂ ਵਿੱਚ 7 ​​ਵਿਕਟਾਂ ਉੱਤੇ 86 ਦੌੜਾਂ ਬਣਾਈਆਂ। ਰਾਜੀਵ ਰਿਸ਼ੀ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ, ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤਰ੍ਹਾਂ ਪੰਜਾਬ ਦੀ ਟੀਮ 26 ਦੌੜਾਂ ਨਾਲ ਹਾਰ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.