ETV Bharat / sports

IND vs SA T20 Series: ਸਟੇਡੀਅਮ 'ਚ 100 ਪ੍ਰਤੀਸ਼ਤ ਦਰਸ਼ਕਾਂ ਨੂੰ ਮੰਨਜ਼ੂਰੀ

author img

By

Published : May 19, 2022, 7:24 PM IST

ਸਟੇਡੀਅਮ 'ਚ 100 ਪ੍ਰਤੀਸ਼ਤ ਦਰਸ਼ਕਾਂ ਨੂੰ ਮੰਨਜ਼ੂਰੀ
ਸਟੇਡੀਅਮ 'ਚ 100 ਪ੍ਰਤੀਸ਼ਤ ਦਰਸ਼ਕਾਂ ਨੂੰ ਮੰਨਜ਼ੂਰੀ

IPL 2022 ਦੀ ਸਮਾਪਤੀ ਤੋਂ ਤੁਰੰਤ ਬਾਅਦ, ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਨਾਲ ਪੰਜ ਮੈਚਾਂ ਦੀ T20 ਸੀਰੀਜ਼ ਖੇਡਣ ਜਾ ਰਹੀ ਹੈ। ਅਜਿਹੇ 'ਚ ਸਟੇਡੀਅਮ 'ਚ ਪੂਰੀ ਸਮਰੱਥਾ ਨਾਲ ਦਰਸ਼ਕ ਮੌਜੂਦ ਹੋ ਸਕਦੇ ਹਨ।

ਮੁੰਬਈ : ਬੀਸੀਸੀਆਈ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਲਈ ਸਟੇਡੀਅਮ 'ਚ ਦਰਸ਼ਕਾਂ ਦੀ ਮੌਜੂਦਗੀ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਅਜਿਹੇ 'ਚ ਸਟੇਡੀਅਮ ਦੀ ਸਮਰੱਥਾ ਮੁਤਾਬਕ 100 ਫੀਸਦੀ ਦਰਸ਼ਕ ਮੈਦਾਨ 'ਤੇ ਆ ਕੇ ਮੈਚ ਦਾ ਆਨੰਦ ਲੈ ਸਕਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਸੀਸੀਆਈ ਨੇ ਸਟੇਡੀਅਮ ਵਿੱਚ ਦਰਸ਼ਕਾਂ ਦੀ ਮੌਜੂਦਗੀ 'ਤੇ ਪਾਬੰਦੀ ਲਗਾ ਦਿੱਤੀ ਸੀ। ਸਾਲ 2020 'ਚ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਹਰ ਸੀਰੀਜ਼ 'ਚ ਦਰਸ਼ਕਾਂ ਦੀ ਮੌਜੂਦਗੀ ਨੂੰ ਲੈ ਕੇ ਵੱਖ-ਵੱਖ ਨਿਯਮ ਬਣਾਏ ਗਏ ਸਨ। ਕਈ ਮੈਚਾਂ 'ਚ ਦਰਸ਼ਕਾਂ ਦੇ ਆਉਣ 'ਤੇ ਪੂਰਨ ਪਾਬੰਦੀ ਸੀ। ਇਸ ਤੋਂ ਬਾਅਦ ਸਟੇਡੀਅਮ ਦੀ ਸਮਰੱਥਾ ਅਨੁਸਾਰ 50 ਜਾਂ 75 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।

ਫਿਲਹਾਲ, ਹੁਣ ਦਰਸ਼ਕਾਂ ਦੇ ਆਉਣ 'ਤੇ ਲੱਗੀ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਬੀਸੀਸੀਆਈ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ, ਭਾਰਤ ਅਤੇ ਦੱਖਣੀ ਅਫਰੀਕਾ ਸੀਰੀਜ਼ ਵਿੱਚ ਦਰਸ਼ਕ ਮੈਦਾਨ ਵਿੱਚ ਜਾ ਕੇ ਟੀ-20 ਮੈਚ ਦਾ ਆਨੰਦ ਲੈ ਸਕਣਗੇ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ 9 ਜੂਨ ਤੋਂ 19 ਜੂਨ ਤੱਕ ਖੇਡੀ ਜਾਵੇਗੀ। ਸ਼ਿਖਰ ਧਵਨ ਨੂੰ ਪੰਜ ਮੈਚਾਂ ਦੀ ਇਸ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਭਾਰਤ ਦੀ ਟੈਸਟ ਟੀਮ ਨੇ 15 ਜਾਂ 16 ਜੂਨ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣਾ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ ਵੀ ਇਸ ਟੀਮ ਨਾਲ ਇੰਗਲੈਂਡ ਲਈ ਰਵਾਨਾ ਹੋਣਗੇ। ਅਜਿਹੀ ਸਥਿਤੀ 'ਚ NCA ਹੈੱਡ VVS ਲਕਸ਼ਮਣ ਨੂੰ ਭਾਰਤ ਦੀ T20 ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਧਵਨ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਪਿਛਲੇ ਸਾਲ ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਗਈ ਸੀ। ਉਸ ਦੌਰਾਨ ਭਾਰਤ ਦੀ ਬੀ ਟੀਮ ਸ਼੍ਰੀਲੰਕਾ ਦੌਰੇ 'ਤੇ ਸੀ। ਸ਼ਿਖਰ ਧਵਨ ਨੇ ਇਸ ਦੌਰੇ 'ਚ ਭਾਰਤ ਦੀ ਕਪਤਾਨੀ ਕੀਤੀ ਅਤੇ NCA ਦੇ ਮੁਖੀ ਰਾਹੁਲ ਦ੍ਰਾਵਿੜ ਟੀਮ ਦੇ ਕੋਚ ਬਣੇ। ਮੁੱਖ ਕੋਚ ਰਵੀ ਸ਼ਾਸਤਰੀ ਟੈਸਟ ਟੀਮ ਦੇ ਨਾਲ ਇੰਗਲੈਂਡ ਵਿੱਚ ਸਨ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਸਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.