ETV Bharat / sports

WTC 2023 Final: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਸਟ੍ਰੇਲੀਆ ਨੇ ਟੀਮ ਕੀਤਾ ਐਲਾਨ, ਮਿਸ਼ੇਲ ਮਾਰਸ਼ ਨੂੰ ਪਹਿਲੀ ਵਾਰ ਟੀਮ 'ਚ ਮਿਲੀ ਥਾਂ

author img

By

Published : Apr 19, 2023, 3:26 PM IST

Australian squad for the World Test Championship Final
WTC 2023 Final: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਸਟ੍ਰੇਲੀਆ ਨੇ ਟੀਮ ਕੀਤਾ ਐਲਾਨ, ਮਿਸ਼ੇਲ ਮਾਰਸ਼ ਨੂੰ ਪਹਿਲੀ ਵਾਰ ਟੀਮ 'ਚ ਮਿਲੀ ਥਾਂ

ਆਸਟਰੇਲੀਆ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਪਹਿਲੀ ਵਾਰ ਟੈਸਟ ਕ੍ਰਿਕਟ ਟੀਮ ਵਿੱਚ ਸ਼ਾਮਲ ਕਰਕੇ ਟੀਮ ਦਾ ਐਲਾਨ ਕੀਤਾ ਗਿਆ ਹੈ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਫਾਈਨਲ ਵਿੱਚ ਆਸਟ੍ਰੇਲੀਆ ਅਤੇ ਭਾਰਤ ਆਹਮੋ-ਸਾਹਮਣੇ ਹੋਣਗੇ।

ਨਵੀਂ ਦਿੱਲੀ: ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਪਹਿਲੀ ਵਾਰ ਟੈਸਟ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਸਟਰੇਲੀਆ ਦੀ 17 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਾਰਸ਼ ਨੇ ਸੱਟ ਤੋਂ ਬਾਅਦ ਖੇਡ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਰਸ਼ ਨੂੰ ਭਾਰਤ ਦੇ ਖਿਲਾਫ ਡਬਲਯੂਟੀਸੀ ਫਾਈਨਲ ਵਿੱਚ ਖੇਡਣ ਲਈ ਆਸਟਰੇਲੀਆ ਦੀ ਕੋਰ ਲਾਈਨ-ਅੱਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਡੇਵਿਡ ਵਾਰਨਰ ਅਤੇ ਉਸਮਾਨ ਖਵਾਜਾ ਅਤੇ ਸਲਾਮੀ ਬੱਲੇਬਾਜ਼ ਵਜੋਂ ਮਾਰਕਸ ਹੈਰਿਸ ਸ਼ਾਮਲ ਹਨ।

ਚੈਂਪੀਅਨਸ਼ਿਪ ਦਾ ਫਾਈਨਲ ਜੂਨ ਮਹੀਨੇ: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੂਨ ਮਹੀਨੇ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ 7 ਤੋਂ 11 ਜੂਨ ਤੱਕ ਓਵਲ ਵਿੱਚ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਈਸੀਸੀ ਨੇ ਫਾਈਨਲ ਲਈ ਇੱਕ ਦਿਨ ਦਾ ਰਾਖਵਾਂ ਦਿਨ ਵੀ ਰੱਖਿਆ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਮੈਚ 7 ਤੋਂ 12 ਜੂਨ ਤੱਕ ਖੇਡਿਆ ਜਾਵੇਗਾ।

ਹਰਫਨਮੌਲਾ ਕੈਮਰਨ ਗ੍ਰੀਨ ਵੀ ਟੀਮ ਦਾ ਹਿੱਸਾ: ਦੱਸਿਆ ਜਾ ਰਿਹਾ ਹੈ ਕਿ ਟੀਮ 'ਚ ਚਾਰ ਮਾਹਰ ਤੇਜ਼ ਗੇਂਦਬਾਜ਼ ਕਪਤਾਨ ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਸਕਾਟ ਬੋਲੈਂਡ ਸ਼ਾਮਲ ਹਨ। ਇਸ ਦੇ ਨਾਲ ਹੀ ਹਰਫਨਮੌਲਾ ਕੈਮਰਨ ਗ੍ਰੀਨ ਅਤੇ ਮਾਰਸ਼ ਦੀ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਨਾਥਨ ਲਿਓਨ ਅਤੇ ਟੌਡ ਮਰਫੀ ਨੂੰ ਵੀ ਸਪਿਨ ਜੋੜੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਪੁਰਸ਼ਾਂ ਦੀ ਐਸ਼ੇਜ਼ ਟੀਮ: ਪੈਟ ਕਮਿੰਸ (ਸੀ), ਸਟੀਵ ਸਮਿਥ (ਵੀਸੀ), ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰਨ ਗ੍ਰੀਨ, ਮਾਰਕਸ ਹੈਰਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ , ਮਿਸ਼ੇਲ ਮਾਰਸ਼, ਟੌਡ ਮਰਫੀ, ਮੈਥਿਊ ਰੇਨਸ਼ਾ, ਮਿਸ਼ੇਲ ਸਟਾਰਕ, ਡੇਵਿਡ ਵਾਰਨਰ। ਦੱਸ ਦਈਏ ਭਾਰਤ ਲਗਾਤਾਰ ਦੂਜੀ ਵਾਰ ਇਸ ਵਿਸ਼ਵ ਟੈੱਸਟ ਚੈਣਪੀਅਨਸ਼ਿਪ ਫਾਈਨਲ ਦੇ ਵਿੱਚ ਖੇਡਣ ਜਾ ਰਿਹਾ ਅਤੇ ਇਸ ਤੋਂ ਪਹਿਲਾਂ ਖੇਡੇ ਗਏ ਫਾਈਨਲ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਆਪਣੇ ਮਜ਼ਬੂਤ ਇਰਾਦੇ ਨੂੰ ਨਾ ਛੱਡਦਿਆਂ ਮੁੜ ਤੋਂ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਨੇ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਲਈ ਵੀ ਫਾਈਨਲਿਸਟ ਆਸਟ੍ਰੇਲੀਆ ਨੂੰ ਹੀ ਮਾਤ ਦਿੱਤੀ ਸੀ। ਇਸ ਤੋਂ ਇਲਾਵਾ ਭਾਰਤ ਲਗਾਤਾਰ ਤਿੰਨ ਟੈੱਸਟ ਲੜੀਆਂ ਆਸਟ੍ਰੇਲੀਆ ਤੋਂ ਜਿੱਤ ਚੁੱਕਾ ਹੈ ਅਤੇ ਆਸਟ੍ਰੇਲੀਆ ਨੂੰ ਫਤਹਿ ਕਰਨ ਵਾਲੀ ਪਿਛਲੇ ਕਈ ਸਾਲਾਂ ਦੌਰਾਨ ਭਾਰਤ ਇੱਕੋ-ਇੱਕ ਟੀਮ ਹੈ। ਹੁਣ ਵਿਸ਼ਵ ਟੈੱਸਟ ਚੈੱਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਆਪਣੀ ਬਾਦਸ਼ਾਹਤ ਸਾਬਿਤ ਕਰਨੀ ਚਾਹੇਗਾ।

ਇਹ ਵੀ ਪੜ੍ਹੋ: RR VS LSG Jaipur Stadium : ਆਈਪੀਐਲ ਮੈਚ ਹੋਣ ਤੋਂ ਪਹਿਲਾਂ ਹੀ ਜੈਪੁਰ ਸਟੇਡੀਅਮ ਨੂੰ ਲੈ ਕੇ ਨਵਾਂ ਵਿਵਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.