ETV Bharat / sports

ਲਾਸ ਏਂਜਲਸ ਓਲੰਪਿਕ 2028 'ਚ ਸ਼ਾਮਲ ਹੋਣਗੀਆਂ ਟੀ-20 ਕ੍ਰਿਕਟ ਸਮੇਤ ਇਹ 9 ਖੇਡਾਂ, ਟਾਪ ਰੈਂਕਿੰਗ ਵਾਲੇ 5 ਦੇਸ਼ਾਂ ਨੂੰ ਮਿਲੇਗਾ ਮੌਕਾ

author img

By

Published : Jul 29, 2023, 2:03 PM IST

ਦੇਸ਼ ਦੁਨੀਆ ਦੇ ਸਭ ਤੋਂ ਮਨਮੋਹਕ ਖੇਡ, ਕ੍ਰਿਕਟ ਦੀ ਹੁਣ ਮੁੜ ਤੋਂ ਓਲੰਪਿਕ ਖੇਡਾਂ ਵਿੱਚ ਐਂਟਰੀ ਹੋ ਸਕਦੀ ਹੈ। ਦੱਸਦਈਏ ਕਿ 128 ਸਾਲ ਬਾਅਦ ਅਜਿਹਾ ਹੋਵੇਗਾ ਕਿ ਓਲੰਪਿਕ 2028 ਦੀਆਂ ਖੇਡਾਂ ਵਿੱਚ ਟੀ-20 ਕ੍ਰਿਕਟ ਨੂੰ ਜਗ੍ਹਾ ਮਿਲੇਗੀ, ਇਸ ਦੇ ਨਾਲ ਹੀ 9 ਹੋਰ ਖੇਡਾਂ ਵੀ ਇਸ ਵਿੱਚ ਸ਼ਾਮਿਲ ਹੈ।

9 sports including T20 cricket will be played in Los Angeles Olympics 2028
ਲਾਸ ਏਂਜਲਸ ਓਲੰਪਿਕ 2028 ਵਿੱਚ ਟੀ-20 ਕ੍ਰਿਕਟ ਸਮੇਤ 9 ਖੇਡਾਂ ਨੂੰ ਕੀਤਾ ਜਾਵੇਗਾ ਸ਼ਾਮਿਲ,128 ਸਾਲ ਬਾਅਦ ਹੋਵੇਗਾ ਅਜਿਹਾ

ਲੰਡਨ: ਟੀ-20 ਕ੍ਰਿਕਟ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਸ ਨੂੰ ਓਲੰਪਿਕ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਕ੍ਰਿਕਟ ਇਕ ਵਾਰ ਫਿਰ ਓਲੰਪਿਕ 'ਚ ਵਾਪਸੀ ਦੇ ਰਾਹ 'ਤੇ ਹੈ। ਟੀ-20 ਫਾਰਮੈਟ ਨੂੰ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਜਿਸ ਕਾਰਨ ਪੁਰਸ਼ ਅਤੇ ਮਹਿਲਾ ਟੀ-20 ਕ੍ਰਿਕਟ ਦੀਆਂ ਟੀਮਾਂ ਓਲੰਪਿਕ 'ਚ ਤਮਗਾ ਜਿੱਤਣ ਦੇ ਯੋਗ ਬਣ ਜਾਣਗੀਆਂ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਰਸ਼ ਅਤੇ ਮਹਿਲਾ ਟੀ-20 ਕ੍ਰਿਕਟ ਟੀਮਾਂ ਨੂੰ ਓਲੰਪਿਕ 'ਚ ਖੇਡਣ ਦੀ ਯੋਗਤਾ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਪੈਰਿਸ ਵਿੱਚ 1900 ਦੀਆਂ ਖੇਡਾਂ ਵਿੱਚ ਇੱਕੋ ਇੱਕ ਸੋਨ ਤਗਮੇ ਦੇ ਮੈਚ ਨਾਲ ਪਹਿਲੀ ਵਾਰ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਇਹਨਾਂ ਵਿੱਚ ਮਹਿਲਾ ਅਤੇ ਪੁਰਸ਼ ਕ੍ਰਿਕਟ ਟੀਮ ਨੂੰ 2028 ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਥਾਂ ਮਿਲ ਸਕਦੀ ਹੈ। ਇਹ ਟੀ-20 ਫਾਰਮੈਟ ਦੇ ਆਧਾਰ 'ਤੇ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ ਦੋਵਾਂ ਵਰਗਾਂ ਵਿੱਚ ਸਿਰਫ਼ 5-5 ਟੀਮਾਂ ਨੂੰ ਹੀ ਮੌਕਾ ਦਿੱਤਾ ਜਾਵੇਗਾ। ਅਜਿਹੇ 'ਚ ਕਈ ਵੱਡੀਆਂ ਟੀਮਾਂ ਨੂੰ ਸ਼ਾਇਦ ਹੀ ਮੌਕਾ ਮਿਲੇ। ਆਈਸੀਸੀ ਰੈਂਕਿੰਗ ਦੇ ਆਧਾਰ 'ਤੇ ਟੀਮਾਂ ਦਾ ਫੈਸਲਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 2022 'ਚ ਬਰਮਿੰਘਮ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ, ਉਦੋਂ ਤੋਂ ਹੀ ਇਸ ਨੂੰ ਓਲੰਪਿਕ 'ਚ ਸ਼ਾਮਲ ਕਰਨ ਦੀ ਚਰਚਾ ਹੋ ਰਹੀ ਹੈ।

10 ਗੁਣਾ ਵਾਧਾ ਹੋਣ ਦੀ ਉਮੀਦ : ਦੱਸਣਯੋਗ ਹੈ ਕਿ ਪੈਰਿਸ ਵਿੱਚ 2024 ਓਲੰਪਿਕ ਲਈ ਭਾਰਤ ਵਿੱਚ ਪ੍ਰਸਾਰਣ ਅਧਿਕਾਰ ਲਗਭਗ 165 ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਜੇਕਰ ਕ੍ਰਿਕਟ ਨੂੰ 2028 ਅਤੇ 2032 ਓਲੰਪਿਕ 'ਚ ਸ਼ਾਮਲ ਕੀਤਾ ਜਾਵੇ ਤਾਂ ਬ੍ਰਾਡਕਾਸਟਰ ਰਾਈਟਸ ਤੋਂ ਕਰੀਬ 1600 ਕਰੋੜ ਰੁਪਏ ਕਮਾ ਸਕਦੇ ਹਨ। ਯਾਨੀ ਇਸ ਦੇ 10 ਗੁਣਾ ਵੱਧਣ ਦੀ ਉਮੀਦ ਹੈ।

9 ਖੇਡਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ: ਇਨ੍ਹਾਂ ਖੇਡਾਂ ਵਿੱਚ ਬੇਸਬਾਲ-ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬ੍ਰੇਕ ਡਾਂਸਿੰਗ, ਕਰਾਟੇ, ਕਿੱਕਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਦੇ ਨਾਲ-ਨਾਲ ਕ੍ਰਿਕਟ ਵੀ ਸ਼ਾਮਲ ਹੋਵੇਗੀ, ਜਿਸ ਨੂੰ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਚੁਣੀਆਂ ਗਈਆਂ ਨੌਂ ਖੇਡਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਇਹ ਮੈਚ ਚੀਨ ਦੇ ਹਾਂਗਜ਼ੂ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਚ ਪੁਰਸ਼ ਅਤੇ ਮਹਿਲਾ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ। ਇਸ ਲਈ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਓਲੰਪਿਕ 'ਚ ਕ੍ਰਿਕਟ ਨੂੰ ਸ਼ਾਮਲ ਕਰਨ ਨਾਲ ਪ੍ਰਸਾਰਣ ਮੀਡੀਆ ਅਧਿਕਾਰਾਂ ਦੀ ਵਿਕਰੀ 'ਤੇ ਅਸਰ ਪਵੇਗਾ। ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਮੌਜੂਦਾ ਓਲੰਪਿਕ ਪ੍ਰਸਾਰਣ ਅਧਿਕਾਰ ਵਿਅਕਤੀਗਤ ਖੇਡਾਂ ਲਈ ਵੇਚੇ ਗਏ ਹਨ ਅਤੇ 2024 ਪੈਰਿਸ ਓਲੰਪਿਕ ਲਈ ਇਸਦੀ ਕੀਮਤ ਸਿਰਫ 15.6 ਮਿਲੀਅਨ ਪੌਂਡ (20 ਮਿਲੀਅਨ ਡਾਲਰ) ਦੱਸੀ ਜਾਂਦੀ ਹੈ। ਪਰ ਜੇਕਰ ਭਾਰਤੀ ਕ੍ਰਿਕਟ ਟੀਮਾਂ ਨੂੰ ਓਲੰਪਿਕ ਵਿੱਚ ਭਾਗ ਲੈਣ ਦਾ ਭਰੋਸਾ ਦਿੱਤਾ ਜਾਂਦਾ ਹੈ, ਤਾਂ ਇਹ ਅੰਕੜਾ 2028 ਲਾਸ ਏਂਜਲਸ ਓਲੰਪਿਕ ਅਤੇ ਬਾਅਦ ਵਿੱਚ 2032 ਬ੍ਰਿਸਬੇਨ ਓਲੰਪਿਕ ਲਈ £150 ਮਿਲੀਅਨ ਤੱਕ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.