ETV Bharat / sports

US Open: ਸੈਮੀਫ਼ਾਈਨਲ 'ਚ ਪਹੁੰਚੇ ਸੌਰਭ, ਪ੍ਰਣਾਏ ਨੂੰ ਕੀਤਾ ਬਾਹਰ

author img

By

Published : Jul 13, 2019, 4:24 PM IST

ਸੌਰਭ ਵਰਮਾ ਨੇ ਐੱਚਐੱਚ ਪ੍ਰਣਾਏ ਨੂੰ ਹਰਾ ਕੇ ਯੂਐੱਸ ਓਪਨ ਬੈਡਮਿੰਟਨ ਚੈਂਪਿਅਨਸ਼ਿਪ ਦੇ ਸੈਮੀਫ਼ਾਈਨਲ ਵਿੱਚ ਥਾਂ ਬਣਾ ਲਈ ਹੈ। ਸੈਮੀਫ਼ਾਈਨਲ ਵਿੱਚ ਸੌਰਭ ਦਾ ਸਾਹਮਣਾ ਥਾਇਲੈਂਡ ਦੇ ਤਾਨੋਂਗਸਾਕ ਸੀਨਸੋਮਬੂਨਸੁਕ ਨਾਲ ਹੋਵੇਗਾ।

ਸੈਮੀਫ਼ਾਈਨਲ 'ਚ ਪਹੁੰਚੇ ਸੌਰਭ, ਪ੍ਰਣਾਏ ਨੂੰ ਕੀਤਾ ਬਾਹਰ

ਨਵੀਂ ਦਿੱਲੀ : ਰਾਸ਼ਟਰੀ ਚੈਂਪਿਅਨ ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਹਮਵਤਨ ਐੱਚਐੱਸ ਪ੍ਰਣਾਏ ਨੂੰ ਹਰਾ ਕੇ ਯੂਐੱਸ ਓਪਨ ਬੈਡਮਿੰਟਨ ਚੈਂਪਿਅਨਸ਼ਿਪ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਗਿਆ ਹੈ। ਸੌਰਭ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਕੁਆਰਟਰ ਫ਼ਾਇਨਲ ਮੈਚ ਵਿੱਚ ਪ੍ਰਣਾਏ ਨੂੰ 21-19, 23-21 ਨਾਲ ਮਾਤ ਦਿੱਤੀ। ਸੌਰਭ ਨੇ 50 ਮਿੰਟ ਵਿੱਚ ਇਹ ਮੁਕਾਬਲਾ ਆਪਣੇ ਨਾਂ ਕੀਤਾ।

ਇਸ ਜਿੱਤ ਨਾਲ ਹੀ ਵਿਸ਼ਵ ਨੰਬਰ 43 ਸੌਰਭ ਨੇ ਵਿਸ਼ਵ ਨੰਬਰ-32 ਪ੍ਰਣਾਏ ਵਿਰੁੱਧ ਹੁਣ ਆਪਣਾ ਰਿਕਾਰਡ 4-0 ਦਾ ਕਰ ਲਿਆ ਹੈ। ਸੌਰਭ ਨੇ 2017 ਦੇ ਇੰਡੀਆ ਓਪਨ ਵਿੱਚ ਵੀ ਪ੍ਰਣਾਏ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ : ਦਿਹਾੜੀ ਕਰਨ ਲਈ ਮਜਬੂਰ ਪੜ੍ਹੇ ਲਿਖੇ ਨੌਜਵਾਨ, ਵੇਖੋ ਵੀਡੀਓ

ਸੈਮੀਫ਼ਾਈਨਲ ਵਿੱਚ ਸੌਰਭ ਦਾ ਸਾਹਮਣਾ ਵਿਸ਼ਵ ਨੰਬਰ-56 ਥਾਇਲੈਂਡ ਦੇ ਤਾਨੋਂਗਸਾਕ ਸੀਨਸੋਮਬੂਨਸੁਕ ਨਾਲ ਹੋਵੇਗਾ, ਜਿਸ ਦੇ ਵਿਰੁੱਧ ਭਾਰਤੀ ਖਿਡਾਰੀ ਪਹਿਲੀ ਵਾਰ ਕੋਰਟ ਉੱਤੇ ਉਤਾਰਿਆ ਹੈ।

ਸੌਰਭ ਨੇ ਇਸ ਤੋਂ ਪਹਿਲਾਂ ਹਮਵਤਨੀ ਨੌਜਵਾਨ ਖਿਡਾਰੀ ਲਕਸ਼ੇ ਸੇਨ ਨੂੰ 21-11, 19-21, 21-12 ਨਾਲ ਮਾਤ ਦੇ ਕੇ ਕੁਆਰਟਰ ਫ਼ਾਇਨਲ ਵਿੱਚ ਪ੍ਰਵੇਸ਼ ਕੀਤਾ ਸੀ।

Intro:Body:

sports11


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.