ETV Bharat / sports

ਪੀ.ਵੀ. ਸਿੰਧੂ, ਸਾਇਨਾ ਨੇਹਵਾਲ ਸਮੇਤ 6 ਹੋਰ ਖਿਡਾਰੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

author img

By

Published : Aug 7, 2020, 9:46 PM IST

ਤਸਵੀਰ
ਤਸਵੀਰ

ਰੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪੀ ਵੀ ਸਿੰਧੂ ਤੋਂ ਇਲਾਵਾ ਸਾਇਨਾ ਨੇਹਵਾਲ, ਕਿਦੰਬੀ ਸ੍ਰੀਕਾਂਤ, ਅਸ਼ਵਨੀ ਪਨੱਪਾ, ਸਾਈਂ ਪ੍ਰਨੀਤ, ਚਿਰਾਗ ਸ਼ੈੱਟੀ, ਸਤਵਿਕਸਿਰਾਜ ਰੈਂਕਰੇਡੀ ਅਤੇ ਐਨ. ਸਿੱਕੀ ਰੈੱਡੀ ਇਸ ਟਰੇਨਿੰਗ ਕੈਂਪ ਵਿੱਚ ਹਿੱਸਾ ਲੈਣਗੇ...

ਨਵੀਂ ਦਿੱਲੀ: ਟੋਕਿਓ ਉਲੰਪਿਕ 2020 ਵਿੱਚ ਕੁਆਲੀਫਾਈ ਕਰਨ ਦੀ ਉਮੀਦ ਰੱਖਣ ਵਾਲੇ 8 ਬੈਡਮਿੰਟਨ ਖਿਡਾਰੀਆਂ ਦਾ ਨੈਸ਼ਨਲ ਕੈਂਪ ਸ਼ੁੱਕਰਵਾਰ ਤੋਂ ਹੈਦਰਾਬਾਦ ਦੀ ਪੁਲੇਲੇ ਗੋਪੀਨੰਦ ਅਕੈਡਮੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।

ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਇਹ ਫ਼ੈਸਲਾ ਤੇਲੰਗਾਨਾ ਸੂਬੇ ਦੀ ਸਰਕਾਰ ਵੱਲੋਂ 1 ਅਗਸਤ ਨੂੰ ਦਿੱਤੇ ਇੱਕ ਆਦੇਸ਼ ਤੋਂ ਬਾਅਦ ਲਿਆ ਹੈ, ਜਿਸ ਵਿੱਚ ਸਰਕਾਰ ਨੇ 5 ਅਗਸਤ ਤੋਂ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਤਸਵੀਰ
ਟੋਕਿਓ ਉਲੰਪਿਕ-2020 ਟਰੇਨਿੰਗ ਸ਼ੁਰੂ

ਰੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀਵੀ ਸਿੰਧੂ ਤੋਂ ਇਲਾਵਾ ਇਸ ਕੈਂਪ ਵਿੱਚ ਸਾਇਨਾ ਨੇਹਵਾਲ, ਕਿਦੰਬੀ ਸ੍ਰੀਕਾਂਤ, ਅਸ਼ਵਨੀ ਪਨੱਪਾ, ਸਾਈਂ ਪ੍ਰਨੀਤ, ਚਿਰਾਗ ਸ਼ੈੱਟੀ, ਸਤਵਿਕਸਿਰਾਜ ਰੈਂਕਰੇਡੀ ਅਤੇ ਐਨ. ਸਿੱਕੀ ਰੈੱਡੀ ਇਸ ਕੈਂਪ ਵਿੱਚ ਹਿੱਸਾ ਲੈਣਗੇ।

ਤਸਵੀਰ
ਟੋਕਿਓ ਉਲੰਪਿਕ-2020

ਕੈਂਪ ਸ਼ੁਰੂ ਹੋਣ ਉੱਤੇ ਰਾਸ਼ਟਰੀ ਬੈਡਮਿੰਟਨ ਟੀਮ ਦੇ ਕੋਚ ਪੁਲੇਲਾ ਗੋਪੀਨੰਦ ਨੇ ਕਿਹਾ ਕਿ ਮੈਂ ਹਮੇਸ਼ਾ ਚੋਟੀ ਦੇ ਖਿਡਾਰੀਆਂ ਲਈ ਕੋਰਟ ਉੱਤੇ ਲੰਬੇ ਬਰੇਕ ਤੋਂ ਬਾਅਦ ਸਿਖਲਾਈ ਉੱਤੇ ਪਰਤਣ ਲਈ ਖ਼ੁਸ਼ ਹਾਂ। ਅਸੀਂ ਸੁਰੱਖਿਅਤ ਵਾਤਾਵਰਣ ਵਿੱਚ ਸਿਖਲਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਸਾਈ ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਅਕੈਡਮੀ ਨੂੰ ਰੰਗਾਂ ਅਨੁਸਾਰ ਵੰਡਿਆ ਗਿਆ ਹੈ ਜਿੱਥੇ ਸਿਰਫ ਖਿਡਾਰੀ ਅਤੇ ਕੋਚ ਹੀ ਆ ਸਕਣਗੇ।

ਤਸਵੀਰ
ਟੋਕਿਓ ਉਲੰਪਿਕ-2020

ਇਸ ਦੇ ਨਾਲ ਹੀ ਸਹਾਇਤਾ ਅਮਲੇ ਅਤੇ ਪ੍ਰਬੰਧਕਾਂ ਲਈ ਵੱਖਰੇ ਜ਼ੋਨ ਬਣਾਏ ਗਏ ਹਨ ਅਤੇ ਇਨ੍ਹਾਂ ਲੋਕਾਂ ਨੂੰ ਖੇਡਣ ਵਾਲੇ ਖੇਤਰ ਵਿੱਚ ਜਾਣ ਦੀ ਮਨਾਹੀ ਹੋਵੇਗੀ।

ਸਿਖਲਾਈ ਸਿਹਤ ਮੰਤਰਾਲੇ ਅਤੇ ਸਾਈ ਦੁਆਰਾ ਨਿਰਧਾਰਤ ਕੀਤੇ ਗਏ ਐਸ.ਓ.ਪੀ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾਏਗੀ। ਨਾਲ ਹੀ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਖਿਆਲ ਰੱਖਿਆ ਜਾਵੇਗਾ।

ਤਸਵੀਰ
ਟੋਕਿਓ ਉਲੰਪਿਕ-2020

ਭਾਰਤ ਦੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਆਪਣੇ ਜਿਮ ਸੈਸ਼ਨ ਦੀ ਬਹਾਲੀ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਈ। ਉਸ ਨੇ ਟਵਿੱਟਰ `ਤੇ ਲਿਖਿਆ ਕਿ ਮੈਂ ਜਿੰਮ ਦੇ ਪੂਰੇ ਸੈਸ਼ਨ ਨੂੰ ਕਰਨ ਤੋਂ ਬਾਅਦ ਬਹੁਤ ਖੁਸ਼ ਹੋ ਰਿਹਾ ਹਾਂ

ਦੱਸ ਦੇਈਏ ਕਿ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਕੋਰੋਨਾ ਕਾਰਨ ਕਈ ਵੱਡੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਜਿਸ ਵਿੱਚ ਤਾਈਪੇ ਓਪਨ, ਕੋਰੀਆ ਓਪਨ ਵਰਗੇ ਟੂਰਨਾਮੈਂਟ ਸ਼ਾਮਿਲ ਹਨ

ETV Bharat Logo

Copyright © 2024 Ushodaya Enterprises Pvt. Ltd., All Rights Reserved.