ETV Bharat / sitara

ਰਣਵੀਰ-ਦੀਪਿਕਾ ਨੇ ਕਾਂਸੀ ਤਮਗਾ ਜੇਤੂ ਪੀਵੀ ਸਿੰਧੂ ਨੇ ਨਾਲ ਕੀਤਾ ਡਿਨਰ, ਦੇਖੋ ਤਸਵੀਰਾਂ

author img

By

Published : Sep 12, 2021, 10:12 AM IST

ਰਣਵੀਰ ਸਿੰਘ  ਪੀਵੀ ਸਿੰਧੂ ਦੀਪਿਕਾ ਪਾਦੁਕੋਣ
ਰਣਵੀਰ ਸਿੰਘ ਪੀਵੀ ਸਿੰਧੂ ਦੀਪਿਕਾ ਪਾਦੁਕੋਣ

ਰਣਵੀਰ ਸਿੰਘ (Ranveer Singh) ਅਤੇ ਦੀਪਿਕਾ ਪਾਦੁਕੋਣ (Deepika Padukone) ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (PV Sindhu) ਦੇ ਨਾਲ ਡਿਨਰ ਕਰਨ ਪਹੁੰਚੇ। ਇਨ੍ਹਾਂ ਦੇ ਡਿਨਰ ਦੀਆਂ ਖੁਬਸੁਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਹੈਦਰਾਬਾਦ: ਰਣਵੀਰ ਸਿੰਘ (Ranveer Singh) ਅਤੇ ਦੀਪਿਕਾ ਪਾਦੁਕੋਣ (Deepika Padukone) ਬੀਤੇ ਸ਼ਨੀਵਾਰ ਟੋਕੀਓ ਓਲਪਿੰਕ 2020 ਚ ਮੈਡਲ ਜਿੱਤਣ ਵਾਲੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (PV Sindhu) ਦੇ ਨਾਲ ਡਿਨਰ ਕਰਨ ਪਹੁੰਚੇ ਸੀ। ਇਹ ਤਿੰਨੋਂ ਹਸਤੀਆਂ ਮੁੰਬਈ ਦੇ ਵਰਲੀ ’ਚ ਪਹੁੰਚੀਆਂ ਸੀ। ਹੁਣ ਇਨ੍ਹਾਂ ਦੇ ਡਿਨਰ ਦੀਆਂ ਖੁਬਸੁਰਤ ਤਸਵੀਰਾਂ ਸੋਸ਼ਲ ਮੀਡੀਆ (Social Media) ’ਤੇ ਵਾਇਰਲ ਹੋ ਰਹੀ ਹੈ। ਇੱਧਰ ਰਣਵੀਰ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸੈਲਫੀ ਸਾਂਝਾ ਕੀਤੀ ਹੈ।

ਦੀਪਿਕਾ ਪਾਦੁਕੋਣ ਪੀਵੀ ਸਿੰਧੂ
ਦੀਪਿਕਾ ਪਾਦੁਕੋਣ ਪੀਵੀ ਸਿੰਧੂ

ਡਿਨਰ ’ਚ ਰਣਵੀਰ ਸਿੰਘ ਡੈਨੀਮ ਦੇ ਨਾਲ ਫਲੋਲਰ ਸ਼ਰਟ ਵਿੱਚ ਨਜ਼ਰ ਆਏ। ਉੱਥੇ ਹੀ ਦੀਪਿਕਾ ਬਲੈਕ ਐਂਡ ਵਾਈਟ ਡਰੈੱਸ ਵਿੱਚ ਖੂਬਸੂਰਤ ਲੱਗ ਰਹੀ ਸੀ। ਸਟਾਰ ਖਿਡਾਰੀ ਪੀਵੀ ਸਿੰਧੂ ਦੀ ਗੱਲ ਕਰੀਏ ਤਾਂ ਉਸ ਨੇ ਚਿੱਟੇ ਰੰਗ ਦੀ ਮੋਨੋਕੋਨੀ ਡਰੈੱਸ ਪਾਈ ਹੋਈ ਸੀ, ਜਿਸ ਵਿੱਚ ਉਹ ਖੂਬਸੂਰਤ ਲੱਗ ਰਹੀ ਸੀ।

ਰਣਵੀਰ ਸਿੰਘ  ਪੀਵੀ ਸਿੰਧੂ ਦੀਪਿਕਾ ਪਾਦੁਕੋਣ
ਰਣਵੀਰ ਸਿੰਘ ਪੀਵੀ ਸਿੰਧੂ ਦੀਪਿਕਾ ਪਾਦੁਕੋਣ

ਦੱਸ ਦਈਏ ਪੀਵੀ ਸਿੰਧੂ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਦੇ ਪਿਤਾ ਵੀ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ, ਪੀਵੀ ਸਿੰਧੂ ਨੂੰ ਦੱਖਣੀ ਫਿਲਮ ਘਰਾਨਾ ਵਿੱਚ ਬੁਲਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।

ਰਣਵੀਰ ਸਿੰਘ
ਰਣਵੀਰ ਸਿੰਘ

ਦੱਖਣ ਦੇ ਸੁਪਰਸਟਾਰ ਚਿਰੰਜੀਵੀ, ਉਨ੍ਹਾਂ ਦੇ ਬੇਟੇ ਰਾਮ ਚਰਨ ਤੇਜਾ, ਰਾਣਾ ਦੁੱਗਬਤੀ, ਨਾਗਾਰਜੁਨ, ਸਾਈ ਧਰਮ ਤੇਜ ਅਤੇ ਦੱਖਣ ਦੇ ਕਈ ਕਲਾਕਾਰਾਂ ਨੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ।

ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਰਿਤਿਕ ਰੋਸ਼ਨ (Hrithik Roshan ) ਦੇ ਨਾਲ ਫਿਲਮ ਫਾਈਟਰ, ਸ਼ਾਹਰੁਖ ਖਾਨ (Shah Rukh Khan) ਦੇ ਨਾਲ ਫਿਲਮ ਪਠਾਨ ਅਤੇ ਪਤੀ ਰਣਵੀਰ ਸਿੰਘ ਦੇ ਨਾਲ ਸਪੋਰਟਸ ਡਰਾਮਾ ਫਿਲਮ '83' ਵਿੱਚ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੈ ਜਦੋਂ ਰਣਵੀਰ ਅਤੇ ਦੀਪਿਕਾ ਵਿਆਹ ਤੋਂ ਬਾਅਦ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦੀਪਿਕਾ ਫਿਲਮ ਦਿ ਇੰਟਰਨ ਵਿੱਚ ਵੀ ਨਜ਼ਰ ਆਵੇਗੀ।

ਫਿਲਮ '83' ਤੋਂ ਇਲਾਵਾ ਰਣਵੀਰ ਸਿੰਘ 'ਸਰਕਸ', 'ਤਖਤ' ਅਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ। ਗਲੀ ਬੁਆਏ ਤੋਂ ਬਾਅਦ ਰਣਵੀਰ ਸਿੰਘ ਇੱਕ ਵਾਰ ਫਿਰ ਆਲੀਆ ਭੱਟ ਦੇ ਨਾਲ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਨਜ਼ਰ ਆਉਣਗੇ।

ਇਹ ਵੀ ਪੜੋ: ਕੰਗਨਾ ਰਣੌਤ ਨੇ ਰਾਜਨੀਤੀ ਵਿੱਚ ਜਾਣ ਬਾਰੇ ਦੱਸੀ ਇਹ ਗੱਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.