ETV Bharat / sitara

ਪੰਜਾਬੀ ਸ਼ੌਰਟ ਫ਼ਿਲਮ 'ਰੇਨ' ਦੀ ਹੋ ਰਹੀ ਹੈ ਵਿਦੇਸ਼ਾਂ 'ਚ ਸ਼ਲਾਘਾ

author img

By

Published : Nov 29, 2019, 10:00 AM IST

ਲੰਦਨ ਦੇ ਵਸਨੀਕ ਫ਼ਿਲਮਮੇਕਰ ਸਿਮਰਨ ਸਿੱਧੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਆਪਣੀ ਸ਼ੌਰਟ ਫ਼ਿਲਮ 'ਰੇਨ' ਦੀ ਗੱਲ ਕੀਤੀ ਅਤੇ ਆਪਣੇ ਫ਼ਿਲਮ ਬਣਾਉਣ ਦੇ ਤਜ਼ੁਰਬੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਮੁੱਦਿਆਂ 'ਤੇ ਜੋ ਫ਼ਿਲਮਾਂ ਬਣਦੀਆਂ ਹਨ ਉਨ੍ਹਾਂ ਦੇ ਵਿੱਚ ਅਜੋਕੇ ਹਾਲਾਤਾਂ ਦੇ ਨਾਲ ਨਾਲ ਮੁਸੀਬਤ ਨੂੰ ਹੱਲ ਕਰਨ ਦਾ ਤਰੀਕਾ ਵੀ ਵਿਖਾਇਆ ਜਾਣਾ ਚਾਹੀਦਾ ਹੈ।

short film Rain, filmmaker Simran Sidhu
ਫ਼ੋਟੋ

ਚੰਡੀਗੜ੍ਹ:ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ, ਹਰਭਜਨ ਮਾਨ ਦੇ ਇਸ ਗੀਤ ਦੀ ਸਤਰ ਬਿਲਕੁਲ ਸਹੀ ਢੁੱਕਦੀ ਹੈ ਉਨ੍ਹਾਂ ਪੰਜਾਬੀਆਂ 'ਤੇ ਜਿਨ੍ਹਾਂ ਵਿਦੇਸ਼ ਜਾ ਕੇ ਇੱਕ ਨਵਾਂ ਹੀ ਪੰਜਾਬ ਵਸਾਇਆ ਹੈ। ਲੰਦਨ ਦੇ ਵਸਨੀਕ ਸਿਮਰਨ ਸਿੱਧੂ ਇੱਕ ਫ਼ਿਲਮਮੇਕਰ ਹਨ ਜਿਨ੍ਹਾਂ ਨੇ ਇੱਕ ਸ਼ੌਰਟ ਫ਼ਿਲਮ ਦਾ ਨਿਰਮਾਨ ਕੀਤਾ ਹੈ। ਇਸ ਸ਼ੌਰਟ ਫ਼ਿਲਮ ਦਾ ਨਾਂਅ 'ਰੇਨ' ਹੈ।

ਹੋਰ ਪੜ੍ਹੋ:ਲਗਦਾ ਮੈਨੂੰ ਰਿਟਾਇਰ ਹੋ ਜਾਣਾ ਚਾਹੀਦੈ: ਅਮਿਤਾਬ ਬੱਚਨ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਫ਼ਿਲਮਮੇਕਰ ਸਿਮਰਨ ਸਿੱਧੂ ਨੇ ਕਿਹਾ ਕਿ ਇਹ ਫ਼ਿਲਮ ਕਿਸਾਨਾਂ ਦੇ ਸੰਘਰਸ਼ ਉੱਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਸਾਨ ਮੀਂਹ ਨੂੰ ਤਰਸਦੇ ਹਨ। ਇੱਕ ਮੀਂਹ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਵੀ ਲਿਆ ਸਕਦਾ ਹੈ ਅਤੇ ਇੱਕ ਮੀਂਹ ਦੁੱਖਾਂ ਦਾ ਕਾਰਨ ਵੀ ਬਣ ਸਕਦਾ ਹੈ।

ਵੇਖੋ ਵੀਡੀਓ

ਹੋਰ ਪੜ੍ਹੋ:ਪਾਣੀਪਤ' ਨੂੰ ਮਿਲਿਆ ਨੋਟਿਸ, ਮੇਕਰਸ ਨੇ ਕਿਹਾ ਪਹਿਲਾਂ ਫ਼ਿਲਮ ਵੇਖੋ

ਸਿਮਰਨ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਜੱਟਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬੇਸ਼ਕ ਉਨ੍ਹਾਂ ਨੇ ਖੇਤੀ ਨਹੀਂ ਕੀਤੀ ਪਰ ਉਨ੍ਹਾਂ ਦੇ ਵੱਡੇਆਂ ਨੇ ਖੇਤੀ ਕੀਤੀ ਹੈ। ਇਹ ਫ਼ਿਲਮ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਵੱਡੇਆਂ ਤੋਂ ਹੀ ਮਿਲੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਫ਼ਿਲਮ ਨੂੰ ਕਈ ਇੰਟਰਨੈਸ਼ਨਲ ਪੁਰਸਕਾਰ ਵੀ ਮਿਲ ਚੁੱਕੇ ਹਨ। ਆਪਣੀ ਫ਼ਿਲਮ ਦੀ ਇਸ ਪ੍ਰਾਪਤੀ 'ਤੇ ਸਿਮਰਨ ਸਿੱਧੂ ਆਖਦੇ ਹਨ ਕਿ ਉਨ੍ਹਾਂ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਫ਼ਿਲਮ ਨੇ ਵਿਦੇਸ਼ਾਂ 'ਚ ਨਾਂਅ ਕਮਾਇਆ ਹੈ।

Intro:ਚੰਡੀਗੜ੍ਹ:ਲੰਦਨ ਵਾਸੀ ਲੇਖਕ ਨਿਰਦੇਸ਼ਕ ਅਤੇ ਅਦਾਕਾਰ ਸਿਮਰਨ ਸਿੱਧੂ ਆਪਣੀ ਸ਼ਾਰਟ ਪੰਜਾਬੀ ਫਿਲਮ ਰੇਨ ਦੀ ਮਸ਼ਹੂਰੀ ਲਈ ਅੱਜ ਚੰਡੀਗੜ੍ਹ ਪੁੱਜੇ। ਇਸ ਲਘੂ ਫ਼ਿਲਮ ਦਾ ਨਿਰਮਾਣ ਉਸ ਦੇ ਪਿਤਾ ਡਾਕਟਰ ਚੰਨਣ ਸਿੰਘ ਵੱਲੋਂ ਬਲੂ ਹੌਰਸ ਫ਼ਿਲਮਜ਼ ਇੰਟਰਨੈਸ਼ਨਲ ਲਿਮਟਿਡ ਦੇ ਬੈਨਰ ਹੇਠ ਕੀਤਾ ਗਿਆ ਹੈ ਇਸ ਫ਼ਿਲਮ ਨੇ ਹੁਸਟਨ ਵਿੱਚ ਕਰਵਾਏ ਗਏ ਵਿੰਝਵਾਂ ਵਿਸ਼ਵ ਮੇਲੇ ਵਿੱਚ ਸਰਵੋਤਮ ਲਘੂ ਫਿਲਮ ਦੇ ਰੇਮੀ ਐਵਾਰਡ ਨਾਲ ਨਿਵਾਜਿਆ ਗਿਆ ਹੈ ।


Body:ਈ ਟੀਵੀ ਭਾਰਤ ਦੀ ਟੀਮ ਨੇ ਲੇਖਕ ਨਿਰਦੇਸ਼ਕ ਅਦਾਕਾਰ ਸਿਮਰਨ ਸਿੱਧੂ ਨਾਲ ਖਾਸ ਗੱਲਬਾਤ ਕੀਤੀ।ਸਿਮਰਨ ਸਿੱਧੂ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਇਹ ਲਘੂ ਫ਼ਿਲਮ ਹਾਲਾਤ ਦੇ ਮਾਰੇ ਅਜਿਹੇ ਗਰੀਬ ਕਿਸਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਮੀਂਹ ਦੀ ਆਸ ਚ ਆਸਮਾਨ ਵੱਲ ਤੱਕਦੇ ਰਹਿੰਦੇ ਹਨ ਅਤੇ ਅਚਾਨਕ ਸੋਕਾ ਪੈਣ ਤੇ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ।ਸਿਮਰਨ ਸਿੱਧੂ ਨੂੰ ਪੁੱਛਿਆ ਗਿਆ ਕਿ ਇਸ ਫਿਲਮ ਨੂੰ ਅੱਠ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਹਨ ਤੇ ਉਹ ਕਿੰਨੀ ਕੁ ਖ਼ੁਸ਼ੀ ਮਹਿਸੂਸ ਕਰਦੇ ਹਨ ਅਤੇ ਕਿੰਨੇ ਖੁਸ਼ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਵੀ ਨਹੀਂ ਸੀ ਕਿ ਇਸ ਫਿਲਮ ਨੂੰ ਅੱਠ ਇੰਟਰਨੈਸ਼ਨਲ ਅਵਾਰਡ ਮਿਲ ਜਾਣਗੇ ਤੇ ਇਸ ਫ਼ਿਲਮ ਦੀ ਕਾਮਯਾਬੀ ਲੈ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ।ਉਨ੍ਹਾਂ ਤੇ ਵੀ ਪੁੱਛਿਆ ਗਿਆ ਕਿ ਤੁਸੀਂ ਖੇਤੀਬਾੜੀ ਨਹੀਂ ਕਰਦੇ ਹੋ ਤਾਂ ਵੀ ਤੁਸੀਂ ਇਸ ਕੰਸੈਪਟ ਬਾਰੇ ਕਿਵੇਂ ਸੋਚ ਕੇ ਲਿਖਿਆ ਹੈ ਤਾਂ ਉਨਾਂ ਨੇ ਕਿਹਾ ਕਿ ਮੇਰੇ ਚਾਚੇ, ਤਾਏ ਅਤੇ ਰਿਸ਼ਤੇਦਾਰ ਕਿਸਾਨੀ ਕਰਦੇ ਹਨ ਉਨ੍ਹਾਂ ਵੱਲ ਮੈਂ ਵੇਖ ਵੇਖ ਕੇ ਇਸ ਕੰਸੈਪਟ ਉੱਤੇ ਸਟੋਰੀ ਲਿਖੀ।ਅਤੇ ਫ਼ਿਲਮ ਨੂੰ ਬਣਾਉਣ ਬਾਰੇ ਸੋਚਿਆ।ਮੈਂ ਸਮਾਜ ਦੇ ਹਾਲਾਤਾਂ ਉੱਤੇ ਇਹੋ ਜੀਆਂ ਸਟੋਰੀਆਂ ਲਿਖ ਕੇ ਫ਼ਿਲਮਾਂ ਬਣਾਉਂਦਾ ਰਹਾਂਗਾ ।


Conclusion:ਤੁਹਾਨੂੰ ਦੱਸ ਦੇ ਕਿ ਉਨ੍ਹਾਂ ਨੇ ਪੰਜਾਬੀ ਫ਼ੀਚਰ ਫ਼ਿਲਮ ਚੰਨ ਪ੍ਰਦੇਸੀ ਨੂੰ ਛੇਤੀ ਹੀ ਨਵੇਂ ਅਵਤਾਰ ਚ ਪੇਸ਼ ਕਰਨਗੇ ਅਤੇ ਇਸ ਡਿਜੀਟਲ ਨੂੰ ਵੀ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.