ETV Bharat / sitara

'ਗੁਰਦਾਸ ਮਾਨ ਦਾ ਹੋਣਾ ਚਾਹੀਦੈ ਬਾਈਕਾਟ'

author img

By

Published : Sep 26, 2019, 6:21 PM IST

Updated : Sep 26, 2019, 8:01 PM IST

ਪੰਜਾਬੀ ਇੰਡਸਟਰੀ ਵਿੱਚ ਇਸ ਵੇਲੇ ਵਿਵਾਦਾਂ ਦਾ ਦੌਰ ਚੱਲ ਰਿਹਾ ਹੈ। ਇਨ੍ਹਾਂ ਵਿਵਾਦਾਂ ਵਿੱਚ ਗੁਰਦਾਸ ਮਾਨ ਦਾ ਵਿਵਾਦ ਨਬੰਰ 1 'ਤੇ ਹੈ। ਪੰਜਾਬੀ ਮਾਂ-ਬੋਲੀ ਦੇ ਪਹਿਰੇਦਾਰ ਮੰਨੇ ਜਾਂਦੇ ਸੀ ਗੁਰਦਾਸ ਮਾਨ,ਪਰ ਅੱਜ ਉਨ੍ਹਾਂ ਵਿਰੁੱਧ ਧਰਨੇ ਲੱਗ ਰਹੇ ਹਨ। ਲੁਧਿਆਣਾ ਦੇ ਵਿੱਚ ਉਨ੍ਹਾਂ ਵਿਰੁੱਧ ਧਰਨੇ ਲੱਗੇ ਅਤੇ ਪ੍ਰਦਰਸ਼ਨਕਾਰੀਆਂ ਨੇ ਇਹ ਕਿਹਾ ਕਿ ਉਹ ਗੁਰਦਾਸ ਮਾਨ ਦੀ ਸਚਾਈ ਸਾਰੇ ਪੰਜਾਬ ਨੂੰ ਵਿਖਾਉਣਗੇ ਅਤੇ ਲੋਕਾਂ ਨੂੰ ਇਹ ਅਪੀਲ ਕਰਨਗੇ ਇਸ ਗਾਇਕ ਦਾ ਬਾਈਕਾਟ ਕਰੋ।

ਫ਼ੋਟੋ

ਲੁਧਿਆਣਾ: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਰੋਧ ਇਸ ਵੇਲੇ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਭ ਤੋਂ ਪਹਿਲਾਂ ਉਨ੍ਹਾਂ ਵਿਰੁੱਧ ਕੈਨੇਡਾ ਦੇ ਵਿੱਚ ਧਰਨਾ ਲੱਗਿਆ। ਉਸ ਤੋਂ ਬਾਅਦ ਪੰਜਾਬ ਦੇ ਵੱਖ -ਵੱਖ ਸ਼ਹਿਰਾਂ ਦੇ ਵਿੱਚ ਲੋਕ, ਗੁਰਦਾਸ ਮਾਨ ਵੱਲੋਂ ਵਰਤੀ ਲਾਇਵ ਸ਼ੋੋਅ ਦੇ ਵਿੱਚ ਸ਼ਬਦਾਵਲੀ ਦੀ ਨਿਖੇਧੀ ਕਰ ਰਹੇ ਹਨ। ਹਾਲ ਹੀ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੇ ਵਿਰੁੱਧ ਧਰਨਾ ਲਗਾਇਆ ਅਤੇ ਇਸ ਧਰਨੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗੁਰਦਾਸ ਮਾਨ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਗੁਰਦਾਸ ਮਾਨ ਦਾ ਹੋਣਾ ਚਾਹੀਦਾ ਹੈ ਬਾਈਕਾਟ-ਪ੍ਰਦਰਸ਼ਨਕਾਰੀ

ਪ੍ਰਦਰਸ਼ਨਕਾਰੀਆਂ ਨੇ ਕਿਹਾ, "ਗੁਰਦਾਸ ਮਾਨ ਨੂੰ ਜੇਕਰ ਹਿੰਦੀ ਚੰਗੀ ਲਗਦੀ ਹੈ ਤਾਂ ਉਹ ਹਿੰਦੀ ਸਿੱਖਣ, ਉਸ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਦਾ ਉਨ੍ਹਾਂ ਦਾ ਕੋਈ ਹੱਕ ਨਹੀਂ ਹੈ।"

ਹੋਰ ਪੜ੍ਹੋ: ਪੰਡਿਤ ਧਰੇਨਵਰ ਨੇ ਗੁਰਦਾਸ ਮਾਨ ਤੋਂ ਮੁਆਫ਼ੀ ਦੀ ਕੀਤੀ ਮੰਗ

ਪ੍ਰਦਰਸ਼ਨਕਾਰੀਆਂ ਨੂੰ ਜਦੋਂ ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਗੁਰਦਾਸ ਮਾਨ ਤੋਂ ਮੁਆਫ਼ੀ ਦੀ ਮੰਗ ਕਰਦੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਮੁਆਫ਼ੀ ਦੀ ਮੰਗ ਨਹੀਂ ਕਰਦੇ। ਗੁਰਦਾਸ ਮਾਨ ਮੁਆਫ਼ੀ ਮੰਗਣ ਦੇ ਲਾਇਕ ਹੀ ਨਹੀਂ ਹਨ। ਇਸ ਤੋੇਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਜਦੋਂ ਗੁਰਦਾਸ ਮਾਨ ਦੇ ਸ਼ੋਅ ਨਾ ਚੱਲੇ ਘਰ 'ਚ ਦਾਣਾ ਨਾ ਗਿਆ ਤਾਂ ਫ਼ੇਰ ਆਪਣੇ ਆਪ ਗੁਰਦਾਸ ਮਾਨ ਮੁਆਫ਼ੀ ਮੰਗ ਲੈਣ ਗਏ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਸਾਡਾ ਅਗਲਾ ਟੀਚਾ ਇਹ ਹੈ ਕਿ ਸਾਰੇ ਪੰਜਾਬ ਨੂੰ ਗੁਰਦਾਸ ਮਾਨ ਦੀ ਅਸੀਲਤ ਵਿਖਾਈ ਜਾਵੇ ਤਾਂ ਜੋ ਲੋਕ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰ ਦੇਣ।

ਜ਼ਿਕਰਏਖ਼ਾਸ ਹੈ ਕਿ ਇਹ ਮਾਮਲਾ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਗੁਰਦਾਸ ਮਾਨ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਗੁਰਦਾਸ ਮਾਨ ਨੇ ਸ਼ੋਅ 'ਚ ਕੁਝ ਲੋਕਾਂ ਨੇ ਤਖ਼ਤੀਆਂ ਫ਼ੜੀਆਂ ਸੀ ਜਿਸ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ। ਇਨ੍ਹਾਂ ਤਖ਼ਤੀਆਂ ਨੂੰ ਵੇਖ ਕੇ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਤਰਾਜਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ।

Intro:Hl..ਲੁਧਿਆਣਾ ਸਿੱਖ ਜੱਥੇਬੰਦੀਆਂ ਵਲੋਂ ਗੁਰਦਾਸ ਮਾਨ ਦਾ ਵਿਰੋਧ, ਕਿਹਾ ਮੰਗਣ ਮੁਆਫੀ..

Anchor..ਗੁਰਦਾਸ ਮਾਨ ਵੱਲੋਂ ਇੱਕ ਦੇਸ਼ ਇੱਕ ਪਾਸੇ ਸਮਰਥਨ ਕਰਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਭਰ ਚ ਗੁਰਦਾਸ ਮਾਨ ਦਾ ਵਿਰੋਧ ਵੀ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਲੁਧਿਆਣਾ ਚ ਵੀ ਸਿੱਖ ਜਥੇਬੰਦੀਆਂ ਵੱਲੋਂ ਸੀ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਹੁਣ ਬਾਲੀਵੁੱਡ ਵਿੱਚ ਜਾਣ ਮਗਰੋਂ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਨੂੰ ਭੁੱਲ ਗਏ ਨੇ..

Body:Vo..1 ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੁਰਦਾਸ ਮਾਨ ਦੇ ਪੋਸਟਰ ਪਾੜੇ ਅਤੇ ਉਸ ਦੇ ਪੋਸਟਰਾਂ ਨੂੰ ਜੁੱਤੀ ਹੇਠਾਂ ਰੱਖਿਆ ਅਤੇ ਉਸ ਦਾ ਜ਼ੋਰਦਾਰ ਵਿਰੋਧ ਕੀਤਾ...ਸਿੱਖ ਜਥੇਬੰਦੀ ਲੁਧਿਆਣਾ ਦੇ ਬਲਵਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਸਿੱਖ ਸਕਦੇ ਹੋ ਪਰ ਪੰਜਾਬੀ ਭਾਸ਼ਾ ਦੇ ਨਾਲ ਜਿਸ ਨੂੰ ਵੱਡੀ ਸ਼ੋਹਰਤ ਮਿਲੀ ਹੋਵੇ ਉਸ ਦਾ ਨਿਰਾਦਰ ਦਾ ਸਾਥ ਨਹੀਂ ਛੱਡਣਾ ਚਾਹੀਦਾ...ਸਿੱਖ ਵੈੱਲਫੇਅਰ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗੁਰਦਾਸ ਮਾਨ ਨੂੰ ਅਜਿਹੀ ਗੱਲ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀ..

Byte..ਬਲਜਿੰਦਰ ਸਿੰਘ ਆਗੂ ਸਿੱਖ ਜਥੇਬੰਦੀ

Byte..ਅੰਮ੍ਰਿਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਸਿੱਖ ਵੈੱਲਫੇਅਰ

Conclusion:Clozing..ਸੋ ਗੁਰਦਾਸ ਮਾਨ ਦਾ ਲਗਾਤਾਰ ਪੰਜਾਬ ਭਰ ਚ ਵਿਰੋਧ ਹੋ ਰਿਹਾ ਹੈ ਕੁਝ ਜਥੇਬੰਦੀਆਂ ਵੱਲੋਂ ਉਸ ਨੂੰ ਪੋਸਟਰ ਦਿਖਾਉਣ ਤੇ ਗੁਰਦਾਸ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਅਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਚ ਇਸ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ..
Last Updated : Sep 26, 2019, 8:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.