ETV Bharat / sitara

ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤੇਗੀ ਫਿਲਮ 'DSP DEV' : ਦੇਵ ਖਰੋੜ

author img

By

Published : Jul 5, 2019, 6:50 PM IST

ਦੇਵ ਖਰੌੜ ਦੀ ਫ਼ਿਲਮ ਹੋਈ ਰੀਲੀਜ਼

ਡੀਐਸਪੀ ਦੇਵ ਦੇ ਪ੍ਰੀਮੀਅਰ ਰਿਲੀਜ਼ ਤੇ ਪਹੁੰਚੇ ਫ਼ਿਲਮ ਅਦਾਕਾਰਾਂ ਨੇ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ। ਜਾਣੋ ਉਨ੍ਹਾਂ ਦੇ ਫ਼ਿਲਮ ਨੂੰ ਲੈ ਕੇ ਵਿਚਾਰ।

ਮੋਹਾਲੀ: ਡੀ.ਐਸ.ਪੀ ਦੇਵ ਫ਼ਿਲਮ ਦਾ ਪ੍ਰੀਮੀਅਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਵੇਖਣ ਆਏ ਦੇਵ ਖਰੌੜ ਅਤੇ ਫ਼ਿਲਮ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਦੇਵ ਖਰੌੜ ਨੇ ਕਿਹਾ ਕਿ ਇਹ ਕਿਰਦਾਰ ਉਨ੍ਹਾਂ ਲਈ ਕਾਫ਼ੀ ਚਣੌਤੀ ਭਰਿਆ ਸੀ ਤੇ ਇਹ ਫ਼ਿਲਮ ਦੂਜੀਆਂ ਫ਼ਿਲਮਾ ਨਾਲੋਂ ਵੱਖਰੀ ਹੈ। ਨਾਲ ਹੀ ਦੇਵ ਖਰੌੜ ਨੇ ਕਿਹਾ "ਮੈਨੂੰ ਪੂਰਾ ਯਕੀਨ ਹੈ ਕਿ ਇਸ ਫ਼ਿਲਮ ਵਿੱਚ ਮੇਰਾ ਵੱਖਰਾ ਕਿਰਦਾਰ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤੇਗਾ"

ਵੇਖੋ ਵੀਡੀਓ

ਫ਼ਿਲਮ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੀ ਮਾਂ ਬੋਲੀ ਵਿੱਚ ਫ਼ਿਲਮ ਕੀਤੀ ਹੈ। ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਈ ਹੋਵਾਂ। ਮੈਨੂੰ ਉਮੀਦ ਹੈ ਕਿ ਮੇਰੀ ਇਸ ਪਹਿਲੀ ਫ਼ਿਲਮ ਨੂੰ ਲੋਕਾਂ ਦਾ ਭਰਪੂਰ ਹੂੰਗਾਰਾ ਮਿਲੇਗਾ "

ਅੱਗੇ ਦੇਖੋ : ਜ਼ਾਇਰਾ ਵਸੀਮ ਨੇ ਹੁਣ 'ਦ ਸਕਾਈ ਇਜ਼ ਪਿੰਕ' ਦੀ ਪ੍ਰਮੋਸ਼ਨ ਤੋਂ ਵੀ ਪਿੱਛੇ ਖਿੱਚੇ ਹੱਥ

ਦੱਸ ਦਈਏ ਕਿ ਡੀਐਸਪੀ ਦੇਵ ਫ਼ਿਲਮ ਸ਼ੁੱਕਰਵਾਰਕ ਨੂੰ ਰਿਲੀਜ਼ ਹੋ ਚੁੱਕੀ। ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਵੱਲੋਂ ਕੀਤਾ ਗਿਆ ਹੈ ਤੇ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵੱਜੋਂ ਦੇਵ ਖਰੌੜ, ਮਹਿਰੀਨ ਪੀਰਜ਼ਾਦਾ,ਮਾਨਵ ਵੀਜ ਅਤੇ ਗਿਰੀਜਾ ਸ਼ੰਕਰ ਨਜ਼ਰ ਆਉਣਗੇ।

Intro:ਡੀ ਐੱਸ ਪੀ ਦੇਵ ਮੂਵੀ ਦਾ ਹੋਇਆ ਪ੍ਰੀਮੀਅਰ ਤੇ ਫ਼ਿਲਮ ਦੀ ਸਟਾਰ ਕਾਸਟ ਨਾਲ ਕੀਤੀ ਗਈ ਗੱਲਬਾਤ। ਇਸ ਫ਼ਿਲਮ ਦਾ ਪ੍ਰੀਮੀਅਰ ਮੋਹਾਲੀ ਦੇ ਬੇਸਟੇਕ ਸਕੁਰੇ ਮਾਲ 'ਚ ਕੀਤਾ ਗਿਆ। ਇਸ ਪ੍ਰੀਮੀਅਰ 'ਚ ਦੇਵ ਖਰੌੜ ਅਤੇ ਮਹਿਰੀਨ ਪੀਰਜ਼ਾਦਾ ਨਾਲ ਫ਼ਿਲਮ ਨੂੰ ਲੈ ਕੇ ਗੱਲਬਾਤ ਕੀਤੀ ਗਈ।


Body:ਦੇਵ ਖਰੌੜ ਕੋਲੋ ਇਹ ਪੁੱਛਿਆ ਗਿਆ ਕਿ ਤੁਸੀਂ ਡੀ ਐੱਸ ਪੀ ਦੇਵ ਦਾ ਕਿਰਦਾਰ ਕਰ ਰਹੇ ਹੋ ਕਿ ਤੁਹਾਨੂੰ ਇਸ ਰੋਲ ਲਈ ਪੁਲਿਸ ਕੋਲੋ ਟ੍ਰੇਨਿੰਗ ਲੈਣੀ ਪਈ। ਦੇਵ ਦਾ ਕਹਿਣਾ ਸੀ ਕਿ ਮੈਂ ਇਸ ਰੋਲ ਲਈ ਪੁਲਿਸ ਕੋਲੋ ਜਾ ਕੇ ਸਿੱਖਦਾ ਰਿਹਾ ਹਾਂ। ਮੇਰੇ ਕਈ ਮਿੱਤਰ, ਰਿਸ਼ਤੇਦਾਰ ਪੁਲਿਸ 'ਚ ਨੇ ਉਹਨਾਂ ਨੇ ਮੇਰੀ ਮਦਦ ਕੀਤੀ। ਜਦ ਫ਼ਿਲਮ ਦੀ ਹੀਰੋਇਨ ਕੋਲੋ ਪੁੱਛਿਆ ਗਿਆ ਕਿ ਤੁਹਾਡੀ ਦੇਵ ਖਰੌੜ ਨਾਲ ਕੈਮਿਸਟਰੀ ਕਿਵੇਂ ਦੀ ਰਹੀ। ਮਹਿਰੀਨ ਨੇ ਕਿਹਾ ਕਿ ਮੇਰੀ ਕੈਮਿਸਟਰੀ ਬਹੁਤ ਸਹੀ ਰਹੀ ਦੇਵ ਨਾਲ ਇਹ ਤੁਹਾਨੂੰ ਫ਼ਿਲਮ ਵੇਖ ਵੀ ਲਗੇਗਾ।


Conclusion:ਇਸ ਪ੍ਰੀਮੀਅਰ ਤੇ ਲੱਕੀ ਧਾਲੀਵਾਲ ਵੀ ਨਜ਼ਰ ਆਏ ਜੋ ਦੇਵ ਖਰੌੜ ਨੂੰ ਆਪਣਾ ਵੱਡਾ ਭਰਾ ਵਰਗਾ ਮੰਨਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਇਸ ਫ਼ਿਲਮ ਹਰ ਕਿਸੇ ਨੂੰ ਵੇਖਣੀ ਚਾਹੀਦੀ ਹੈ। ਇਸ ਫ਼ਿਲਮ 'ਚ ਦੇਵ ਖਰੌੜ ਨੇ ਕੰਮ ਬਹੁਤ ਵੱਧੀਆ ਕੀਤਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.