ETV Bharat / sitara

ਜ਼ਾਇਰਾ ਵਸੀਮ ਨੇ ਜੰਮੂ ਕਸ਼ਮੀਰ ਲਈ ਮੰਗੀ ਦੁਆ

author img

By

Published : Aug 5, 2019, 5:19 PM IST

ਕਸ਼ਮੀਰ ਦੀ ਸਥਿਤੀ ਨੂੰ ਵੇਖਦੇ ਹੋਏ ਜ਼ਾਇਰਾ ਵਸੀਮ ਨੇ ਆਪਣੇ ਟਵਿੱਟਰ ਅਕਾਊਟ 'ਤੇ ਟਵੀਟ ਕੀਤਾ, "ਇਹ ਸਮਾਂ ਵੀ ਬੀਤ ਜਾਵੇਗਾ।" ਦੱਸ ਦਈਏ ਕਿ ਜ਼ਾਇਰਾ ਵਸੀਮ ਕਸ਼ਮੀਰ ਦੀ ਰਹਿਣ ਵਾਲੀ ਹੈ।

ਫ਼ੋਟੋ

ਮੁੰਬਈ: ਇਨ੍ਹੀਂ ਦਿਨੀਂ ਸਾਰੇ ਦੇਸ਼ ਦਾ ਧਿਆਨ ਕਸ਼ਮੀਰ ਵੱਲ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਅਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਟਵੀਟ ਕਰਕੇ ਕਿਹਾ ਕਿ ਕਸ਼ਮੀਰ ਇਸ ਸਮੇਂ ਸਭ ਤੋਂ ਭੈੜੀ ਸਥਿਤੀ ਹੈ।
ਜੰਮੂ ਕਸ਼ਮੀਰ ਦੇ ਮਾਮਲੇ ਵਿੱਚ ਵੀ ਬਾਲੀਵੁੱਡ ਸਿਤਾਰੇ ਆਪਣੀ- ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਅਦਾਕਾਰਾ ਜ਼ਾਇਰਾ ਵਸੀਮ ਨੇ ਇਸ ਮਾਮਲੇ 'ਤੇ ਆਪਣੇ ਟਵਿੱਟਰ ਅਕਾਊਟ' ਤੇ ਟਵੀਟ ਕਰਕੇ ਲਿਖਿਆ, 'ਇਹ ਸਮਾਂ ਵੀ ਲੰਘੇਗਾ।'
ਤੁਹਾਨੂੰ ਦੱਸ ਦੇਈਏ ਕਿ ਜ਼ਾਇਰਾ ਦਾ ਇਹ ਟਵੀਟ ਕਾਫ਼ੀ ਸਮੇਂ ਬਾਅਦ ਆਇਆ ਹੈ। ਜ਼ਾਇਰਾ ਨੇ ਹਾਲ ਹੀ ਵਿੱਚ ਧਰਮ ਦਾ ਹਵਾਲਾ ਦਿੰਦੇ ਹੋਏ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ ਸੀ। ਉਸ ਦੀ ਅਲੋਚਨਾ ਵੀ ਹੋਈ ਸੀ। ਜ਼ਾਇਰਾ ਵਸੀਮ ਕਸ਼ਮੀਰ ਵਿੱਚ ਰਹਿੰਦੀ ਹੈ। ਜ਼ਾਇਰਾ ਤੋਂ ਇਲਾਵਾ ਸਾਰੇ ਸਿਤਾਰੇ ਜੰਮੂ ਕਸ਼ਮੀਰ ਬਾਰੇ ਟਵੀਟ ਕਰ ਰਹੇ ਹਨ।
ਅਜਿਹੀਆਂ ਖ਼ਬਰਾਂ ਹਨ ਕਿ ਕਸ਼ਮੀਰ ਵਿੱਚ ਸੁਰੱਖਿਆ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਕਈ ਫੈਸਲੇ ਲਏ ਗਏ ਹਨ। ਇੰਟਰਨੈਟ ਸੇਵਾਵਾਂ ਬੰਦ ਹੋਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਸੀ ਅਤੇ ਕਸ਼ਮੀਰ ਦੇ ਸਾਰੇ ਯਾਤਰੀਆਂ ਨੂੰ ਤੁਰੰਤ ਕਸ਼ਮੀਰ ਛੱਡਣ ਦੇ ਆਦੇਸ਼ ਦਿੱਤੇ ਸਨ।

Intro:Body:

saira


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.