ETV Bharat / sitara

ਕਮਲ ਹਸਨ ਦੇ ਭਾਰਤੀ ਸਿਨੇਮਾ 'ਚ 60 ਸਾਲ ਪੂਰੇ, ਹੋਵੇਗਾ ਇੱਕ ਸਮਾਰੋਹ

author img

By

Published : Oct 31, 2019, 8:15 PM IST

ਕਲਾਕਾਰ ਕਮਲ ਹਸਨ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 3 ਸਾਲ ਦੀ ਉਮਰ ਤੋਂ ਕੀਤੀ ਸੀ। ਇਸ ਸਾਲ ਉਨ੍ਹਾਂ ਭਾਰਤੀ ਸਿਨੇਮਾ 'ਚ 60 ਸਾਲ ਪੂਰੇ ਕਰ ਲਏ ਹਨ। ਇਸ ਸਬੰਧੀ ਉਨ੍ਹਾਂ ਦੇ ਜੱਦੀ ਘਰ ਚੇਨਈ 'ਚ ਨਵੰਬਰ 7 ਤੋਂ 9 ਇੱਕ ਸਮਾਰੋਹ ਹੋਣ ਜਾ ਰਿਹਾ ਹੈ।

ਫ਼ੋਟੋ

ਮੁੰਬਈ: ਕਮਲ ਹਸਨ ਦੇ ਭਾਰਤੀ ਸਿਨੇਮਾ 'ਚ 60 ਸਾਲ ਪੂਰੇ ਹੋਣ 'ਤੇ ਉਨ੍ਹਾਂ ਦੇ ਘਰ ਪਾਰਾਮਖੁੱੜੀ ਚੇਨਈ 'ਚ ਨਵੰਬਰ 7 ਤੋਂ 9 ਤਿੰਨ ਦਿਨ੍ਹਾਂ ਸਮਾਰੋਹ ਹੋਣ ਜਾ ਰਿਹਾ ਹੈ। ਇਸ ਸਮਾਰੋਹ 'ਚ ਕਮਲ ਆਪਣੇ ਗੁਰੂ ਲੇਖਕ ਅਤੇ ਨਿਰਦੇਸ਼ਕ ਸ੍ਰੀ.ਕੇ.ਬਾਲਾਚੰਦਰ ਦੇ ਬੁੱਤ ਦਾ ਉਦਘਾਟਨ ਕਰਨ ਜਾ ਰਹੇ ਹਨ। ਸੁਪਰਸਟਾਰ ਰਜਨੀਕਾਂਤ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨ ਜਾ ਰਹੇ ਹਨ।

ਦੱਸ ਦਈਏ ਕਿ ਇਸ ਸਮਾਰੋਹ ਦੀ ਜਾਣਕਾਰੀ ਰਾਜ ਕਮਲ ਫ਼ਿਲਮ ਇੰਟਰਨੈਸ਼ਨਲ ਕੰਪਨੀ ਨੇ ਦਿੱਤੀ ਹੈ। ਇਹ ਕੰਪਨੀ ਵੀ ਕਮਲ ਹਸਨ ਵੱਲੋਂ ਹੀ ਚਲਾਈ ਜਾ ਰਹੀ ਹੈ। ਕਮਲ ਹਸਨ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਮਹਿਜ਼ ਤਿੰਨ ਸਾਲ ਦੀ ਉਮਰ ਤੋਂ ਹੀ ਕਰ ਦਿੱਤੀ ਸੀ।

ਉਨ੍ਹਾਂ ਨੇ ਬਤੌਰ ਬਾਲ ਕਲਾਕਾਰ 1960 ਦੀ ਤਾਮਿਲ ਫ਼ਿਲਮ ਕਲਾਥੂਰ ਕਨੰਮਾ 'ਚ ਕੰਮ ਕੀਤਾ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਪ੍ਰੈਜ਼ੀਡੇਂਟ ਗੋਲਡ ਮੈਡਲ ਮਿਲਿਆ ਸੀ। ਇਸ ਸਮਾਰੋਹ ਵਿੱਚ ਕਮਲ ਹਸਨ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਵੀ ਮਨਾਉਣ ਜਾ ਰਹੇ ਹਨ। ਸਮਾਰੋਹ 'ਚ ਉਹ ਆਪਣੀ 2000 ਵੀਂ ਫ਼ਿਲਮ 'ਹੇ ਰਾਮ' ਦੀ ਸ੍ਰਕੀਨਿੰਗ ਰੱਖਣ ਜਾ ਰਹੇ ਹਨ। ਇਸ ਫ਼ਿਲਮ 'ਚ ਕਮਲ ਹਸਨ ਤੋਂ ਇਲਾਵਾ ਰਾਣੀ ਮੁਖ਼ਰਜੀ ਅਤੇ ਸਪੈਸ਼ਲ ਰੋਲ 'ਚ ਸ਼ਾਹਰੁਖ਼ ਖ਼ਾਨ ਵੀ ਹੋਣਗੇ।

ਜ਼ਿਕਰਯੋਗ ਹੈ ਕਿ ਪਿੱਛਲੇ ਸਾਲ 21 ਫਰਵਰੀ ਨੂੰ ਕਮਲ ਹਸਨ ਨੇ ਰਾਜਨੀਤਿਕ ਪਾਰਟੀ ਮੱਕਲ ਨੀਦੀ ਮਾਈਮ ਦੀ ਸ਼ੁਰੂਆਤ ਕੀਤੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੀਆਂ 2021 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਲ ਹਸਨ ਛੇਤੀ ਹੀ ਇੱਕ ਮੁਹਿੰਮ ਸ਼ੁਰੂ ਕਰਨਗੇ।

Intro:Body:

Title


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.