ETV Bharat / sitara

'ਛਲਾਂਗ' ਦਾ ਪੋਸਟਰ ਹੋਇਆ ਰਿਲੀਜ਼, B-TOWN ਆਦਾਕਾਰਾਂ ਨੇ ਦਿੱਤੀਆਂ ਵਧਾਈਆਂ

author img

By

Published : Jan 25, 2020, 1:03 PM IST

ਫ਼ੋਟੋ
ਫ਼ੋਟੋ

ਅਦਾਕਾਰਾ ਰਾਜਕੁਮਾਰ ਰਾਓ ਤੇ ਅਦਾਕਾਰਾ ਨੁਸਰਤ ਭਾਰੂਚਾ ਦੀ ਆਉਣ ਵਾਲੀ ਫਿਲਮ 'ਛਲਾਂਗ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸਦਾ ਨਿਰਦੇਸ਼ਕ ਹੰਸਲ ਮਹਿਤਾ ਨੇ ਕੀਤਾ। 'ਛਲਾਂਗ' ਫਿਲਮ 13 ਮਾਰਚ ਨੂੰ ਰਿਲੀਜ਼ ਹੋਵੇਗੀ।

ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਨੁਸਰਤ ਭਾਰੂਚਾ ਦੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ 'ਛਲਾਂਗ' ਦਾ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਪੋਸਟਰ ਨੂੰ ਜਿਥੇ ਬਾਲੀਵੁੱਡ ਕਲਾਕਾਰਾਂ ਨੇ ਪਸੰਦ ਕੀਤਾ ਹੈ ਉਥੇ ਹੀ ਫ਼ੈਨਜ ਵੀ ਪਸੰਦ ਕਰ ਰਹੇ ਹਨ।

ਇਸ 'ਛਲਾਂਗ' ਫਿਲਮ ਦੇ ਪੋਸਟਰ 'ਚ ਰਾਜਕੁਮਾਰ ਰਾਓ ਰੈਡ ਸਪੋਰਟਸ ਆਉਟਫਿਟ 'ਚ ਫੁੱਟਬਾਲ ਤੇ ਸਿਰ ਰੱਖ ਕੇ ਕੁਰਸੀ 'ਤੇ ਨੀਂਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਨੁਸਰਤ ਭਾਰੂਚਾ ਰਾਜਕੁਮਾਰ ਨੂੰ ਗੁੱਸੇ ਨਾਲ ਦੇਖਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਨੁਸਰਤ ਭਾਰੂਚਾ ਦੇ ਨਾਲ ਸਕੂਲ ਦੇ ਬੱਚੇ ਵੀ ਰਾਜਕੁਮਾਰ ਰਾਓ ਨੂੰ ਹੈਰਾਨਗੀ ਨਾਲ ਦੇਖ ਰਹੇ ਹਨ। 'ਛਲਾਂਗ' ਦੇ ਪੋਸਟਰ 'ਚ ਇਹ ਵੀ ਦਿਖ ਰਿਹਾ ਹੈ ਕਿ ਇਹ ਫਿਲਮ ਸਪੋਰਟਸ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ: 'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ

ਅਦਾਕਾਰਾ ਨੇ 'ਛਲਾਂਗ' ਦੇ ਪੋਸਟਰ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ "ਲੰਬੀ ਛਲਾਂਗ ਲਈ ਲੰਬੀ ਨੀਂਦ ਵੀ ਜ਼ਰੂਰੀ ਹੈ। 13 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।"

ਕਾਜੌਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਥੋੜੀ ਨੀਂਦ ਲੋ ਫਿਰ ਵੱਡੀ ਛਲਾਂਗ ਮਾਰੋ।' ਪੁਰੀ ਟੀਮ ਨੂੰ ਮੇਰੀ ਸ਼ੁਭਕਾਮਨਵਾਂ।

ਅਨਿਲ ਕਪੂਰ ਨੇ ਰਾਜਕੁਮਾਰ ਰਾਓ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ 'ਹਾਈਬਰਨੇਸ਼ਨ ਨੂੰ ਨਾ ਕਹੋ।'

ਫਿਲਮ ਦੀ ਮੁੱਖ ਅਦਾਕਾਰਾ ਨੁਸਰਤ ਭਾਰੂਚਾ ਨੇ ਟੱਵਿਟਰ ਹੈਡਲ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਜਦੋਂ ਮੈਂ ਕਿਹਾ, ਸੀ ਕਿ ਅਸੀਂ ਲਗਾਵਾਂਗੇ ਛਲਾਂਗ ਤਾਂ ਇਸ ਦਾ ਇਹ ਮਤਲਬ ਨਹੀਂ ਸੀ।@rajkummar rao'

ਆਉਣ ਵਾਲੀ ਫਿਲਮ ਸਪੋਰਟਸ ਕਾਮੇਡੀ ਡਰਾਮਾ ਫਿਲਮ ਰਾਜਕੁਮਾਰ ਮਿੰਟੂ ਦਾ ਕਿਰਦਾਰ ਨਿਭਾ ਰਹੇ ਹਨ। ਜਿਸ 'ਚ ਉਹ ਟਿਪਿਕਲ ਪੀਟੀ ਦੀ ਟੀਚਰ ਹਨ। ਮਿੰਟੂ ਦੇ ਸਫ਼ਰ ਨੂੰ ਦੇਖਦੇ ਹੋਏ ਛਲਾਂਗ ਹਾਸਰਸ ਤਰੀਕੇ ਨਾਲ ਸਕੂਲ ਦੇ ਪੜਾਈ ਨਾਲ ਸਪੋਰਟਸ ਦੇ ਮਹਤਵ ਨੂੰ ਦੱਸਿਆ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਹੰਸਲ ਮੇਹਤਾ ਨੇ ਕੀਤਾ ਹੈ, ਤੇ ਇਹ ਫਿਲਮ 13 ਮਾਰਚ ਨੂੰ ਰਿਲੀਜ਼ ਹੋਵੇਗੀ।

Intro:Body:

Movie 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.