ETV Bharat / sitara

ਬਿਗ-ਬੀ ਨੇ ਵੱਖਰੇ ਅੰਦਾਜ਼ ਵਿੱਚ ਕੀਤਾ ਆਪਣੇ ਫ਼ੈਨਜ਼ ਦਾ ਧੰਨਵਾਦ

author img

By

Published : Oct 11, 2019, 5:56 PM IST

ਫ਼ੋਟੋ

ਮੈਗਾਸਟਾਰ ਅਮਿਤਾਭ ਬੱਚਨ ਆਪਣਾ 77 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਟਵੀਟ ਕਰ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕੀਤਾ ਹੈ।

ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ 77 ਸਾਲਾਂ ਦੇ ਹੋ ਗਏ ਹਨ। ਅਮਿਤਾਭ ਬੱਚਨ ਨੇ ਜਨਮਦਿਨ 'ਤੇ ਉਨ੍ਹਾਂ ਦੇ ਫ਼ੈਨਜ਼ ਨੂੰ ਜਨਮਦਿਨ ਦੀਆਂ ਢੇਰ ਸਾਰਿਆਂ ਮੁਬਾਰਕਾਂ ਦਿੱਤੀਆਂ ਹਨ। ਬਿਗ ਬੀ ਨੇ ਆਪਣੇ ਫ਼ੈਨਜ਼ ਦੀਆਂ ਸ਼ੁਭਕਾਮਨਾਵਾਂ ਦੇ ਲਈ ਟਵੀਟ ਕਰ ਧੰਨਵਾਦ ਕੀਤਾ ਹੈ।

  • T 3314 - My immense gratitude and gratefulness to them that send their wishes for the 11th .. I cannot possibly thank each one individually .. but each one of you reside in my heart .. my love to you ..🙏☘🌹💗⚘ .. अनेक अनेक धन्यवाद 🌻

    — Amitabh Bachchan (@SrBachchan) October 10, 2019 " class="align-text-top noRightClick twitterSection" data=" ">

ਅਮਿਤਾਭ ਬੱਚਨ ਨੇ ਟਵੀਟ ਕਰ ਕਿਹਾ, "ਮੈਂ ਸ਼ੁਕਰਗੁਜ਼ਾਰ ਹਾਂ ਆਪ ਜੀ ਦੀਆਂ ਸ਼ੁਭਕਾਮਨਾਵਾਂ ਦਾ, ਮੈਂ ਹਰ ਵਿਅਕਤੀ ਨੂੰ ਵਿਅਕਤੀਗਤ ਰੂਪ ਨਾਲ ਸ਼ੁਕਰੀਆ ਤਾਂ ਨਹੀਂ ਕਹਿ ਸਕਦਾ ਪਰ ਤੁਸੀਂ ਸਾਰੇ ਮੇਰੇ ਦਿਲ 'ਚ ਵਸਦੇ ਹੋ, ਮੇਰਾ ਤੁਹਾਨੂੰ ਸਾਰਿਆਂ ਨੂੰ ਪਿਆਰ, ਕੋਟਿ ਕੋਟਿ ਧੰਨਵਾਦ।"

ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਉਨ੍ਹਾਂ ਦੇ ਜਨਮ ਦਿਨ ਦੇ ਇੱਕ ਫ਼ੋਟੋ ਅਤੇ ਪਿਆਰਾ ਜਿਹਾ ਮੈਸੇਜ ਸਾਂਝਾ ਕੀਤਾ ਹੈ। ਸ਼ਵੇਤਾ ਨੇ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ, "ਜਦੋਂ ਅਸੀਂ ਪਹਾੜ ਦੀ ਚੋਟੀ 'ਤੇ ਚੜਦੇ ਹਾਂ ਤਾਂ ਸਾਨੂੰ ਚੜਦੇ ਰਹਿਣਾ ਚਾਹੀਦਾ ਹੈ। ਹੈਪੀ ਬਰਥਡੇ ਪਾਪਾ।

ਜ਼ਿਕਰਏਖ਼ਾਸ ਹੈ ਕਿ ਅਮਿਤਾਭ ਬੱਚਨ ਨੇ ਜਨਮਦਿਨ 'ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਚੇਹਰੇ' ਦਾ ਪਹਿਲਾ ਲੁੱਕ ਸਾਂਝਾ ਕੀਤਾ ਹੈ।

ਅਮਿਤਾਭ ਬੱਚਨ ਨੇ 50 ਸ਼ਾਨਦਾਰ ਕਿਰਦਾਰਾਂ ਨੂੰ ਮਿਲਾ ਕੇ ਇਹ ਵੀਡੀਓ ਬਣਾਈ ਗਈ ਹੈ। ਫ਼ਿਲਮ ਚੇਹਰੇ 'ਚ ਅਮਿਤਾਭ ਬੱਚਨ ਦੇ ਨਾਲ ਇਮਰਾਨ ਹਾਸ਼ਮੀ ਨਜ਼ਰ ਆਉਣ ਵਾਲੇ ਹਨ। ਇਹ ਇੱਕ ਥ੍ਰਿਲਰ-ਮਿਸਟ੍ਰੀ ਫ਼ਿਲਮ ਹੈ।

Intro:ਚੰਡੀਗੜ੍ਹ :ਸ਼ੁੱਕਰਵਾਰ ਦਾ ਦਿਨ ਫਿਲਮੀ ਸਿਤਾਰਿਆਂ ਲਈ ਇਮਤਿਹਾਨ ਦੀ ਘੜੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦਿਨ ਫਿਲਮੀ ਸਿਤਾਰਿਆਂ ਵੱਲੋਂ ਕੀਤੀ ਗਈ ਮਿਹਨਤ ਦਾ ਮੁੱਲ ਪੈਂਦਾ ਹੈ।ਪਰ 11 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪੰਜਾਬੀ ਸਿਨੇਮੇ ਦੀਆਂ ਦੋ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ।ਤਾਰਾ ਮੀਰਾ ਅਤੇ ਉੱਨੀ ਇੱਕੀ।ਇਹ ਦੋਵੇਂ ਫਿਲਮਾਂ ਆਪਸ ਵਿੱਚ ਕੱਲ ਦੇ ਦਿਨ ਭਿੜ ਰਹੀਆਂ ਹਨ। ।


Body:ਤਾਰਾ ਮੀਰਾ ਫ਼ਿਲਮ ਵਿਚ ਰਣਜੀਤ ਬਾਵਾ ਅਤੇ ਨਾਜੀਆ ਹੁਸੈਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ ਜੇਕਰ ਇਸ ਫ਼ਿਲਮ ਵਿੱਚ ਹੋਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ,ਯੋਗਰਾਜ ਸਿੰਘ,ਸੁਦੇਸ਼ ਲਹਿਰੀ ਅਤੇ ਅਨੀਤਾ ਦੇਵਗਨ ਨਜ਼ਰ ਆ ਰਹੇ ਹਨ।ਇਸ ਫਿਲਮ ਨੂੰ ਰਾਜੀਵ ਢੀਂਗਰਾ ਨੇ ਡਾਇਰੈਕਟ ਕੀਤਾ ਹੈ ਤੇ ਸਟੋਰੀ ਵੀ ਰਾਜੀਵ ਢੀਂਗਰਾ ਨੇ ਹੀ ਨਹੀਂ ਲਿਖੀ ਹੈ।ਇਸ ਫਿਲਮ ਨਾਲ ਲੈ ਕੇ ਖਾਸ ਜੁੜੀ ਏਕਾਦਸ਼ ਦੇ ਗੁਰੂ ਰੰਧਾਵਾ ਇਸ ਨੂੰ ਪਰਡਿਊਸ ਕਰ ਰਹੇ ਹਨ ।ਜੇਕਰ ਉੱਨੀ ਇੱਕੀ ਫ਼ਿਲਮ ਦੀ ਗੱਲ ਕਰੀਏ ਤਾਂ ਉੱਨੀ ਇੱਕੀ ਫਿਲਮ ਨੂੰ ਕੇਪੀ ਗਿੱਲ ਅਤੇ ਲਿਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਫਿਲਮ ਦੀ ਸਟੋਰੀ ਨੂੰ ਲਿਵਤਾਰ ਸਿੰਘ ਨੇ ਹੀ ਲਿਖਿਆ ਹੈ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਜਗਜੀਤ ਸੰਧੂ ਅਤੇ ਸ਼ਾਮ ਰੂਪਾਂਵਾਲੀ ਨਿਭਾ ਰਹੇ ਹਨ।ਜਗਜੀਤ ਸੰਧੂ ਜਿਸ ਨੂੰ ਪਾਲੀਵੁੱਡ ਇੰਡਸਟਰੀ ਅਤੇ ਦਰਸ਼ਕ ਭੋਲਾ ਭੋਲਾ ਦੇ ਕਿਰਦਾਰ ਤੋਂ ਜਾਣਦੀ ਹੈ।ਉਹ ਇਸ ਵਿੱਚ ਡੈਬਿਊ ਕਰ ਰਿਹਾ ਹੈ ।ਕਰਮਜੀਤ ਅਨਮੋਲ, ਨਿਰਮਲ ਰਿਸ਼ੀ ਅਤੇ ਗੁਰਚੇਤ ਚਿੱਤਰਕਾਰ ਵੀ ਇਸ ਵਿੱਚ ਨਜ਼ਰ ਆਉਣਗੇ ।


Conclusion:ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਿਤਾਰਿਆਂ ਵੱਲੋਂ ਦਰਸ਼ਕਾਂ ਨੂੰ ਇੱਕ ਦੋ ਦਿਨ ਪਹਿਲਾਂ ਹੀ ਅਪੀਲ ਕਰ ਦਿੱਤੀ ਜਾਂਦੀ ਹੈ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਸਾਰੇ ਜਾਣੇ ਇਸ ਫ਼ਿਲਮ ਦੀ ਬੁਕਿੰਗ ਕਰ ਲਵੋ ਪਰ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਸਿਨੇਮੇ ਦੀ ਕੋਈ ਵੀ ਸੀਟ ਬੁੱਕ ਨਹੀਂ ਨਜ਼ਰ ਆਈ।
ETV Bharat Logo

Copyright © 2024 Ushodaya Enterprises Pvt. Ltd., All Rights Reserved.