ETV Bharat / sitara

ਧਾਰਾ 370 ਹਟਾਉਣ ਤੋਂ ਬਾਅਦ ਬੇਘਰ ਹੋਇਆ ਕਸ਼ਮੀਰੀ ਗਾਇਕ ਆਦਿਲ ਗੁਰੇਜ਼ੀ!

author img

By

Published : Sep 9, 2019, 5:48 PM IST

ਕਸ਼ਮੀਰੀ ਗਾਇਕ ਆਦਿਲ ਗੁਰੇਜ਼ੀ ਨੂੰ ਉਸ ਦੇ ਮਕਾਨ ਮਾਲਕ ਨੇ ਘਰ ਖ਼ਾਲੀ ਕਰਨ ਲਈ ਕਿਹਾ ਜਿਸ ਦਾ ਕਾਰਨ ਆਦਿਲ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਦਾ ਦੱਸਿਆ ਹੈ। ਆਦਿਲ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਉਸ ਦੇ ਕਈ ਦੋਸਤਾਂ ਦਾ ਵਤੀਰਾ ਉਸ ਪ੍ਰਤੀ ਕਾਫ਼ੀ ਬਦਲ ਗਿਆ ਹੈ।

ਫ਼ੋਟੋ

ਨਵੀਂ ਦਿੱਲੀ: ਆਦਿਲ ਗੁਰੇਜ਼ੀ ਕਸ਼ਮੀਰੀ ਦੇ ਮਸ਼ਹੂਰ ਗਾਇਕ ਹਨ। ਆਦਿਲ ਦਾ ਕਹਿਣਾ ਹੈ ਕਿ ਉਸ ਨੂੰ ਮਕਾਨ ਮਾਲਕ ਨੇ ਘਰ 'ਚ ਰਹਿਣ ਨਹੀਂ ਦਿੱਤਾ। ਇਸ ਦਾ ਕਾਰਨ ਆਦਿਲ ਨੇ ਕਸ਼ਮੀਰ ਵਿੱਚ ਧਾਰਾ 370 ਦਾ ਹਟਣਾ ਦੱਸਿਆ ਹੈ।

ਹੋਰ ਪੜ੍ਹੋ: ਭਾਰਤ-ਪਾਕਿ ਵਿਚਾਰ ਵਟਾਂਦਰੇ ਰਾਹੀਂ ਸੁਲਝਾਵੇ ਆਪਣੇ ਮੁੱਦੇ: ਰੂਸ

ਆਦਿਲ ਗੁਰੇਜ਼ੀ ਦਾ ਕਹਿਣਾ ਹੈ, "ਕਿ ਮੈਂ ਅਗਸਤ ਵਿੱਚ ਆਪਣੇ ਘਰ ਕਸ਼ਮੀਰ ਗਿਆ ਸੀ। 5 ਅਗਸਤ ਨੂੰ ਧਾਰਾ 370 ਹਟਾ ਦਿੱਤੀ ਗਈ। ਇਸ ਤੋਂ ਬਾਅਦ ਮੈਂ ਗੁਰੇਜ਼ ਵਿੱਚ ਹੀ ਰਹਿ ਗਿਆ। 5 ਸਤੰਬਰ ਨੂੰ ਜਦ ਮੈਂ ਵਾਪਸ ਮੁੰਬਈ ਆਇਆ ਤਾਂ ਮੇਰੇ ਮਕਾਨ ਮਾਲਕ ਨੇ ਮੈਨੂੰ ਫਲੈਟ ਖ਼ਾਲੀ ਕਰਨ ਲਈ ਕਿਹਾ।" ਬਾਅਦ ਵਿੱਚ ਆਦਿਲ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਆਦਿਲ ਨੂੰ ਫਲੈਟ ਵਿੱਚ ਰਹਿਣ 'ਚ ਸਹਾਇਤਾ ਕੀਤੀ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ

ਆਦਿਲ ਗੁਰੇਜ਼ੀ ਨੇ ਦੱਸਿਆ ਹੈ ਕਿ ਉਸ ਦੇ ਕਈ ਦੋਸਤਾਂ ਦੇ ਵਤੀਰੇ ਵਿੱਚ ਕਾਫ਼ੀ ਬਦਲਾਅ ਆ ਗਿਆ ਹੈ। ਆਦਿਲ ਨੇ ਲੋਕਾਂ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਕੋਈ ਫ਼ਰਕ ਨਹੀਂ ਪਇਆ। ਦੱਸਣਯੋਗ ਹੈ ਕਿ ਆਦਿਲ ਕਸ਼ਮੀਰ ਦਾ ਇੱਕ ਮਸ਼ਹੂਰ ਗਾਇਕ ਹੈ ਤੇ ਕਸ਼ਮੀਰੀ ਗੀਤਾਂ ਦੀਆਂ ਵੀਡੀਓ ਯੂਟਿਊਬ 'ਤੇ ਅਪਲੋਡ ਕਰਦਾ ਹੈ ਤੇ ਉਸ ਦੇ ਲੱਖਾਂ ਵਿੱਚ ਪ੍ਰਸ਼ੰਸਕ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਕਸ਼ਮੀਰ ਦੇ ਨੌਜਵਾਨ ਹਨ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.