ETV Bharat / science-and-technology

YouTube New Feature: YouTube ਨੇ ਪੇਸ਼ ਕੀਤੀ ਇੱਕ ਨਵੀਂ ਪਾਲਿਸੀ

author img

By

Published : Jun 25, 2023, 9:30 AM IST

YouTube New Feature
YouTube New Feature

ਯੂਟਿਊਬ ਨੇ ਵੀਡੀਓ ਸ਼ੇਅਰਿੰਗ ਪਲੇਟਫਾਰਮ 'ਤੇ ਫੈਨਸ ਚੈਨਲ ਲਈ ਨਵੀਂ ਨੀਤੀ ਪੇਸ਼ ਕੀਤੀ ਹੈ। ਕੰਪਨੀ ਨੇ ਇੱਕ ਸਪੋਰਟ ਪੇਜ ਵਿੱਚ ਕਿਹਾ, ਜੇਕਰ ਕੋਈ ਫੈਨਸ ਚੈਨਲ ਚਲਾਉਂਦਾ ਹੈ, ਤਾਂ ਉਹਨਾਂ ਨੂੰ ਆਪਣੇ ਚੈਨਲ ਦੇ ਨਾਮ ਜਾਂ ਹੈਂਡਲ ਵਿੱਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਚੈਨਲ ਅਸਲੀ ਕ੍ਰਿਏਟਰਸ, ਕਲਾਕਾਰ ਜਾਂ ਹਸਤੀ ਦੀ ਨੁਮਾਇੰਦਗੀ ਨਹੀਂ ਕਰਦਾ ਹੈ।

ਸਾਨ ਫਰਾਂਸਿਸਕੋ: ਗੂਗਲ ਦੀ ਮਲਕੀਅਤ ਵਾਲੇ ਯੂਟਿਊਬ ਨੇ ਵੀਡੀਓ ਸ਼ੇਅਰਿੰਗ ਪਲੇਟਫਾਰਮ 'ਤੇ ਫੈਨਸ ਚੈਨਲ ਲਈ ਨਵੀਂ ਨੀਤੀ ਪੇਸ਼ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਇੱਕ ਸਪੋਰਟ ਪੇਜ ਵਿੱਚ ਕਿਹਾ, ਜੇਕਰ ਕੋਈ ਫੈਨਸ ਚੈਨਲ ਚਲਾਉਂਦਾ ਹੈ, ਤਾਂ ਉਸਨੂੰ ਆਪਣੇ ਚੈਨਲ ਦੇ ਨਾਮ ਜਾਂ ਹੈਂਡਲ ਵਿੱਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਚੈਨਲ ਅਸਲੀ ਕ੍ਰਿਏਟਰਸ, ਕਲਾਕਾਰ ਜਾਂ ਹਸਤੀ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਉਦਾਹਰਨ ਲਈ, ਚੈਨਲ 'ਫੈਨ ਅਕਾਊਟ' ਹੋਣ ਦਾ ਦਾਅਵਾ ਕਰਦੇ ਹਨ, ਪਰ ਅਸਲ ਵਿੱਚ ਕਿਸੇ ਹੋਰ ਦੇ ਚੈਨਲ ਵਜੋਂ ਪੇਸ਼ ਹੁੰਦੇ ਹਨ ਅਤੇ ਉਨ੍ਹਾਂ ਦੇ ਕੰਟੇਟ ਨੂੰ ਦੁਬਾਰਾ ਅਪਲੋਡ ਕਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ।

ਯੂਟਿਊਬ ਦੇ ਇਨ੍ਹਾਂ ਚੈਨਲਾਂ ਨੂੰ ਅਸਵੀਕਾਰ: ਇੱਕ ਹੋਰ ਉਦਾਹਰਨ ਉਹ ਚੈਨਲ ਅਸਵੀਕਾਰ ਹੋਣਗੇ ਜੋ ਕਿਸੇ ਹੋਰ ਚੈਨਲ ਦੇ ਸਮਾਨ ਨਾਮ, ਅਵਤਾਰ ਜਾਂ ਬੈਨਰ ਨੂੰ ਸਾਂਝਾ ਕਰਦੇ ਹਨ। ਇਹ ਅਪਡੇਟ ਵੈਰੀਫਾਇਡ ​​ਫੈਨਸ ਚੈਨਲ ਨੂੰ ਕਾਪੀਕੈਟ ਕੰਟੇਟ ਅਤੇ ਚੈਨਲਾਂ ਤੋਂ ਸੁਰੱਖਿਅਤ ਕਰੇਗਾ। ਕੰਪਨੀ ਨੇ ਕਿਹਾ ਕਿ ਇਸ ਤਬਦੀਲੀ ਨਾਲ ਕ੍ਰਿਏਟਰਸ ਦੇ ਨਾਮ ਅਤੇ ਸਮਾਨਤਾਵਾਂ ਨੂੰ ਖਤਰਨਾਕ ਉਦੇਸ਼ਾਂ ਲਈ ਵਰਤੇ ਜਾਣ ਤੋਂ ਰੋਕਣਾ ਚਾਹੀਦਾ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਚੈਨਲਾਂ ਦੁਆਰਾ ਗੁੰਮਰਾਹ ਹੋਣ ਤੋਂ ਰੋਕਣਾ ਚਾਹੀਦਾ ਹੈ ਜਿਨ੍ਹਾਂ ਨਾਲ ਉਹ ਜੁੜੇ ਹੋਏ ਹਨ ਅਤੇ ਉਹਨਾਂ ਦੀ ਪਾਲਣਾ ਕਰਦੇ ਹਨ।

ਛੋਟੇ ਕ੍ਰਿਏਟਰਸ ਲਈ ਕੁਝ ਮੁਦਰੀਕਰਨ ਵਿਧੀਆਂ ਵੀ ਪੇਸ਼ ਕੀਤੀਆ: ਇਸ ਦੌਰਾਨ, ਪਿਛਲੇ ਹਫਤੇ ਵੀਡੀਓ-ਸ਼ੇਅਰਿੰਗ ਪਲੇਟਫਾਰਮ ਨੇ ਐਲਾਨ ਕੀਤਾ ਕਿ ਇਹ YouTube ਸਹਿਭਾਗੀ ਪ੍ਰੋਗਰਾਮ (YPP) ਲਈ ਯੋਗਤਾ ਲੋੜਾਂ ਨੂੰ ਢਿੱਲ ਦੇ ਰਿਹਾ ਹੈ ਅਤੇ ਛੋਟੇ ਕ੍ਰਿਏਟਰਸ ਲਈ ਕੁਝ ਮੁਦਰੀਕਰਨ ਵਿਧੀਆਂ ਵੀ ਪੇਸ਼ ਕੀਤੀਆਂ ਹਨ, ਜਿਸ ਵਿੱਚ ਅਦਾਇਗੀ ਚੈਟ, ਟਿਪਿੰਗ, ਚੈਨਲ ਮੈਂਬਰਸ਼ਿਪ ਅਤੇ ਖਰੀਦਦਾਰੀ ਫੀਚਰਸ ਸ਼ਾਮਲ ਹਨ। ਫੈਨਸ ਚੈਨਲ ਲਈ ਨਵੀਂ ਨੀਤੀ ਅਪਡੇਟ 21 ਅਗਸਤ 2023 ਤੋਂ ਪ੍ਰਭਾਵੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.