ETV Bharat / science-and-technology

Youtube ਯੂਜ਼ਰਸ ਲਈ ਲੈ ਕੇ ਆ ਰਿਹਾ ਹੈ ਇਹ ਦੋ ਨਵੇਂ ਫੀਚਰਸ, ਇਸ ਤਰ੍ਹਾਂ ਕੀਤੀ ਜਾ ਸਕੇਗੀ ਵਰਤੋ

author img

By

Published : Jul 18, 2023, 12:32 PM IST

Youtube
Youtube

ਭਾਰਤ ਵਿੱਚ ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ Youtube ਦਾ ਆਪਣਾ ਇੱਕ ਫੈਨ ਬੇਸ ਹੈ। ਇਸ ਲਈ ਕੰਪਨੀ ਲਗਾਤਾਰ ਕੋਸ਼ਿਸ਼ਾਂ ਕਰਦੀ ਹੈ ਕਿ ਯੂਜ਼ਰਸ ਲਈ Youtube ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਦੱਸ ਦਈਏ ਕਿ ਯੂਜ਼ਰਸ ਦੋ ਨਵੇਂ ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ ਦਾ ਅਨੁਭਵ ਹੋਰ ਬਿਹਤਰ ਹੋਵੇਗਾ।

ਹੈਦਰਾਬਾਦ: ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ Youtube ਦੇ ਭਾਰਤ ਅਤੇ ਦੁਨੀਆਂ ਭਰ ਵਿੱਚ ਲੱਖਾਂ ਯੂਜ਼ਰਸ ਹਨ, ਜੋ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਲਈ Youtube 'ਤੇ ਨਿਰਭਰ ਰਹਿੰਦੇ ਹਨ। ਅਜਿਹੇ ਵਿੱਚ ਕੰਪਨੀ ਸਮੇਂ-ਸਮੇਂ 'ਤੇ ਫੀਚਰਸ ਨੂੰ ਅਪਗ੍ਰੇਡ ਕਰਦੀ ਰਹਿੰਦੀ ਹੈ ਜਾਂ ਨਵੇਂ ਫੀਚਰਸ ਲਿਆਉਦੀ ਰਹਿੰਦੀ ਹੈ। ਹੁਣ ਕੰਪਨੀ ਨੇ ਦੋ ਹੋਰ ਨਵੇਂ ਫੀਚਰਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।

Youtube ਦੇ ਇਨ੍ਹਾਂ ਦੋ ਨਵੇਂ ਫੀਚਰਸ ਦੀ ਟੈਸਟਿੰਗ ਸ਼ੁਰੂ: ਸਟ੍ਰੀਮਿੰਗ ਪਲੇਟਫਾਰਮ Youtube ਹੁਣ ਦੋ ਨਵੇਂ ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ। ਇਹ ਦੋ ਨਵੇਂ ਫੀਚਰਸ Avoid Accidental Taps With Lock Screen ਅਤੇ Long Press To Watch At 2x ਹੈ।

Avoid Accidental Taps With Lock Screen ਫੀਚਰ: ਇਹ ਨਵਾਂ ਫੀਚਰ ਪ੍ਰੀਮੀਅਮ ਯੂਜ਼ਰਸ ਨੂੰ ਲੌਕ ਸਕ੍ਰੀਨ 'ਤੇ ਵੀਡੀਓ ਦੇਖਦੇ ਸਮੇਂ ਟੱਚ ਇਨਪੁਟ ਨੂੰ ਅਸਮਰੱਥ ਬਣਾਉਣ ਦੀ ਇਜਾਜ਼ਤ ਦੇਵੇਗਾ, ਤਾਂ ਜੋ ਗਲਤੀ ਨਾਲ ਟੈਪ ਵੀਡੀਓ ਰੁਕ ਨਾ ਜਾਵੇ। ਫੁੱਲ-ਸਕ੍ਰੀਨ ਮੋਡ ਵਿੱਚ ਵੀਡੀਓ ਦੇਖਦੇ ਸਮੇਂ ਟੈਸਟਰ ਸਕ੍ਰੀਨ ਦੇ ਉੱਪਰ-ਖੱਬੇ ਕੋਨੇ ਵਿੱਚ ਗੇਅਰ ਆਈਕਨ ਨੂੰ ਟੈਪ ਕਰ ਸਕਦੇ ਹਨ ਅਤੇ ਲੌਕ ਸਕ੍ਰੀਨ ਚੁਣ ਸਕਦੇ ਹਨ। ਇਹ ਫੀਚਰ 5 ਅਗਸਤ ਤੱਕ ਟੈਸਟਿੰਗ ਲਈ ਸਿਰਫ ਐਂਡਰਾਇਡ ਅਤੇ iOS 'ਤੇ ਉਪਲਬਧ ਹੈ।

Long Press To Watch At 2x ਫੀਚਰ: ਇਹ ਫੀਚਰ Youtube ਯੂਜ਼ਰਸ ਨੂੰ ਵੀਡੀਓ ਦੀ ਪਲੇਬੈਕ ਸਪੀਡ ਵਧਾਉਣ ਦੀ ਆਗਿਆ ਦਿੰਦਾ ਹੈ, ਪਰ ਇਸ ਵਿੱਚ ਕਈ ਸਟੈਪ ਸ਼ਾਮਲ ਹਨ। ਯੂਜ਼ਰਸ ਨੂੰ ਤਿੰਨ ਡਾਟ ਮੀਨੂ ਨੂੰ ਅਕਸੈਸ ਕਰਨ ਲਈ ਵੀਡੀਓ 'ਤੇ ਟੈਪ ਕਰਨਾ ਹੁੰਦਾ ਹੈ, ਫਿਰ ਪਲੇਬੈਕ ਸਪੀਡ 'ਤੇ ਟੈਪ ਕਰਨਾ ਹੁੰਦਾ ਹੈ ਅਤੇ ਅਲੱਗ-ਅਲੱਗ ਵਿਕਲਪਾਂ ਵਿੱਚੋਂ ਚੁਣਨਾ ਹੁੰਦਾ ਹੈ। ਇਹ ਨਵਾਂ ਫੀਚਰ ਯੂਜ਼ਰਸ ਨੂੰ ਵੀਡੀਓ ਦੇਖਦੇ ਸਮੇਂ ਪਲੇਅਰ 'ਤੇ ਕਿਤੇ ਵੀ ਲੰਬੇ ਸਮੇਂ ਤੱਕ ਪ੍ਰੇਸ ਕਰਨ ਦੇ ਯੋਗ ਬਣਾਏਗਾ, ਜਿਸ ਨਾਲ ਪਲੇਬੈਕ ਸਪੀਡ ਆਪਣੇ ਆਪ 2x ਹੋ ਜਾਵੇਗੀ। ਇਹ ਸੁਵਿਧਾ 13 ਅਗਸਤ ਤੱਕ ਟੈਸਟਿੰਗ ਲਈ ਉਪਲਬਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.