ETV Bharat / science-and-technology

Instagram ਕਰ ਰਿਹਾ ਇਸ ਨਵੇਂ ਫੀਚਰ 'ਤੇ ਕੰਮ, ਅਸਲੀ ਅਤੇ ਨਕਲੀ ਤਸਵੀਰਾਂ ਦੀ ਕਰ ਸਕੋਗੇ ਪਹਿਚਾਣ

author img

By

Published : Aug 1, 2023, 12:22 PM IST

ਇੰਸਟਾਗ੍ਰਾਮ ਦੁਨੀਆਂ ਦੇ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆਂ ਪਲੇਟਫਾਰਮਾਂ 'ਚੋ ਇੱਕ ਹੈ। ਇਸ ਦਾ ਇਸਤੇਮਾਲ ਲੱਖਾਂ ਲੋਕ ਕਰਦੇ ਹਨ। ਅਜਿਹੇ ਵਿੱਚ ਕੰਪਨੀ ਲੋਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ 'ਤੇ ਕੰਮ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਜਨਰੇਟਿਵ AI ਫੀਚਰ ਨਾ ਸਿਰਫ਼ ਯੂਜ਼ਰਸ ਦੇ ਇੰਸਟਾਗ੍ਰਮ ਅਨੁਭਵ ਨੂੰ ਬਿਹਤਰ ਬਣਾਏਗਾ ਸਗੋਂ ਤੁਹਾਨੂੰ ਗਲਤ ਜਾਣਕਾਰੀਆਂ ਤੋਂ ਵੀ ਬਚਾਏਗਾ।

Instagram
Instagram

ਹੈਦਰਾਬਾਦ: AI ਲਗਾਤਾਰ ਮਸ਼ਹੂਰ ਹੁੰਦਾ ਜਾ ਰਿਹਾ ਹੈ। ਇੰਨਾਂ ਹੀ ਨਹੀਂ ਕਈ ਪਲੇਟਫਾਰਮ ਜਨਰੇਟਿਵ AI ਨੂੰ ਆਪਣੇ ਮਾਡਲ 'ਚ ਲਾਗੂ ਕਰ ਰਹੇ ਹਨ। ਹਾਲਾਂਕਿ, ਇੱਹ ਮਾਰਕੀਟਿੰਗ ਅਤੇ ਕਾਰੋਬਾਰ ਦੇ ਪੋਸਟ ਬਣਾਉਣ ਵਿੱਚ ਮਦਦ ਕਰਨ 'ਤੇ ਕੇਂਦਰਿਤ ਹੈ, ਜਿਵੇਂ ਕਿ LinkedIn ਅਤੇ Meta ਦੇ ਨਾਲ ਦੇਖਿਆ ਗਿਆ ਹੈ।

ਐਪ ਰਿਸਰਚ ਅਲੇਸੈਂਡਰੋ ਪੈਲੁਜ਼ੀ ਨੇ ਸ਼ੇਅਰ ਕੀਤੀ ਜਾਣਕਾਰੀ: ਐਪ ਰਿਸਰਚ ਅਲੇਸੈਂਡਰੋ ਪੈਲੁਜ਼ੀ ਦੁਆਰਾ X 'ਤੇ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ ਤੋਂ ਪਤਾ ਲੱਗਦਾ ਹੈ ਕਿ ਮੇਟਾ ਇੰਸਟਾਗ੍ਰਾਮ ਦੇ ਨਾਲ ਇੱਕ ਅਲੱਗ ਪਹੁੰਚ ਅਪਣਾ ਰਿਹਾ ਹੈ ਅਤੇ ਕਈ ਫੀਚਰਸ ਨੂੰ ਵਿਕਸਿਤ ਕਰਨ ਲਈ AI ਦਾ ਇਸਤੇਮਾਲ ਕਰ ਰਿਹਾ ਹੈ, ਜੋ ਐਪ 'ਤੇ ਯੂਜ਼ਰਸ ਅਨੁਭਵ ਨੂੰ ਪ੍ਰਭਾਵਿਤ ਕਰੇਗਾ।

ਇੰਸਟਾਗ੍ਰਾਮ ਨਵੇਂ ਫੀਚਰ 'ਤੇ ਕਰ ਰਿਹਾ ਕੰਮ: ਇੰਸਟਾਗ੍ਰਮ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਸ ਨੂੰ AI ਜਨਰੇਟਿਵ ਅਤੇ ਅਸਲੀ ਤਸਵੀਰਾਂ ਵਿੱਚ ਅੰਤਰ ਕਰਨ 'ਚ ਮਦਦ ਕਰੇਗਾ। ਇਹ ਇੱਕ ਅਜਿਹੀ ਸੁਵਿਧਾ ਹੈ, ਜਿਸ ਨਾਲ ਯੂਜ਼ਰਸ ਦੇ ਅਨੁਭਵ 'ਤੇ ਪ੍ਰਭਾਵ ਪਵੇਗਾ। ਇਸਦੇ ਨਾਲ ਹੀ ਗਲਤ ਜਾਣਕਾਰੀ ਬਾਰੇ ਪਤਾ ਲਗਾਉਣ 'ਚ ਮਦਦ ਮਿਲੇਗੀ। ਇਸ ਫੀਚਰ ਦੀ ਮਦਦ ਨਾਲ ਤੁਸੀਂ AI ਦੁਆਰਾ ਜਨਰੇਟ ਕੀਤੀਆ ਤਸਵੀਰਾਂ ਅਤੇ ਅਸਲੀ ਤਸਵੀਰਾਂ ਨੂੰ ਪਹਿਚਾਣ ਸਕੋਗੇ। ਪਲੂਜੀ ਵੱਲੋ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਇਕ ਹੋਰ ਫੀਚਰ ਡਾਇਰੈਕਟ ਮੈਸੇਜ ਸੰਖੇਪ ਸੀ, ਜੋ ਖਾਸ ਤੌਰ 'ਤੇ ਕੰਟੇਟ ਕ੍ਰਿਏਟਰਸ ਲਈ ਲਾਭਦਾਇਕ ਹੋ ਸਕਦਾ ਹੈ।

ਕਦੋ ਮਿਲੇਗਾ ਇੰਸਟਾਗ੍ਰਾਮ ਦਾ ਇਹ ਫੀਚਰ?: ਫੋਟੋ ਐਡਟਿੰਗ ਅਤੇ ਸਹੀ ਤਸਵੀਰਾਂ ਮਿਲਣਾ ਆਸਾਨ ਬਣਾਉਣ ਲਈ ਇੰਸਟਾਗ੍ਰਾਮ AI ਦਾ ਇਸਤੇਮਾਲ ਕਰ ਰਿਹਾ ਹੈ। ਇਸਦਾ ਰੀਸਟਾਇਲ ਨਾਮ ਦਾ ਇੱਕ ਟੂਲ ਯੂਜ਼ਰਸ ਨੂੰ ਆਪਣੀ ਤਸਵੀਰ ਨੂੰ ਉਨ੍ਹਾਂ ਦੁਆਰਾ ਦੱਸੇ ਗਏ ਕਿਸੇ ਵੀ ਦਿੱਖ ਸ਼ੈਲੀ ਵਿੱਚ ਬਦਲਣ ਦੇਵੇਗਾ। ਦੱਸ ਦਈਏ ਕਿ ਇਹ ਫੀਚਰ ਲੋਕਾਂ ਲਈ ਕਦੋ ਉਪਲਬਧ ਹੋਵੇਗਾ, ਇਸਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਮੇਟਾ ਤੇਜ਼ੀ ਨਾਲ ਆਪਣੇ ਜਨਰੇਟਿਵ AI ਟੂਲ ਨੂੰ ਐਪਾਂ ਨਾਲ ਜੋੜ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.