ETV Bharat / science-and-technology

ਆਈਫੋਨ ਯੂਜ਼ਰਸ ਲਈ ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

author img

By ETV Bharat Tech Team

Published : Jan 12, 2024, 12:44 PM IST

WhatsApp Sticker
WhatsApp Sticker

WhatsApp Sticker: ਵਟਸਐਪ ਨੇ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਬਾਰੇ ਕੰਪਨੀ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਵਟਸਐਪ ਸਿਰਫ਼ ਐਂਡਰਾਈਡ ਯੂਜ਼ਰਸ ਲਈ ਹੀ ਨਹੀਂ, ਸਗੋ IOS ਯੂਜ਼ਰਸ ਲਈ ਵੀ ਕਈ ਫੀਚਰਸ ਪੇਸ਼ ਕਰਦੀ ਹੈ। ਹੁਣ ਕੰਪਨੀ ਨੇ IOS ਯੂਜ਼ਰਸ ਲਈ ਕਸਟਮ ਸਟਿੱਕਰ ਬਣਾਉਣ ਦਾ ਫੀਚਰ ਰੋਲਆਊਟ ਕੀਤਾ ਹੈ। ਇਸਦੇ ਨਾਲ ਹੀ ਯੂਜ਼ਰਸ ਸਟਿੱਕਰ ਨੂੰ ਐਡਿਟ ਵੀ ਕਰ ਸਕਦੇ ਹਨ। ਆਈਫੋਨ ਯੂਜ਼ਰਸ ਆਪਣੀ ਗੈਲਰੀ ਤੋ ਕਿਸੇ ਵੀ ਫੋਟੋ ਨੂੰ ਸਟਿੱਕਰ 'ਚ ਬਦਲ ਸਕਦੇ ਹਨ। ਫੋਟੋ ਨੂੰ ਸਟਿੱਕਰ 'ਚ ਬਦਲਣ ਤੋਂ ਬਾਅਦ ਯੂਜ਼ਰਸ ਇਸ 'ਚ ਟੈਕਸਟ ਅਤੇ ਈਮੋਜੀ ਆਦਿ ਲਗਾ ਕੇ ਇਸਨੂੰ ਹੋਰ ਵੀ ਸ਼ਾਨਦਾਰ ਬਣਾ ਸਕਦੇ ਹਨ।

ਆਈਫੋਨ ਯੂਜ਼ਰਸ ਨੂੰ ਮਿਲਿਆ ਨਵਾਂ ਅਪਡੇਟ: ਆਈਫੋਨ ਯੂਜ਼ਰਸ ਨੂੰ IOS 16 'ਚ ਪਹਿਲਾ ਤੋਂ ਹੀ ਫੋਟੋ ਨੂੰ ਬੈਕਗ੍ਰਾਊਡ ਤੋਂ ਅਲੱਗ ਕਰਕੇ ਡਰਾਪ ਕਰਨ ਦੀ ਸੁਵਿਧਾ ਮਿਲਦੀ ਹੈ। ਇਸ 'ਚ ਯੂਜ਼ਰਸ ਕਿਸੇ ਵੀ ਫੋਟੋ ਨੂੰ ਸਟਿੱਕਰ 'ਚ ਬਦਲ ਸਕਦੇ ਹਨ। ਹਾਲਾਂਕਿ, ਅਜੇ ਤੱਕ ਫੋਟੋ ਨੂੰ ਸਿਰਫ਼ ਸਟਿੱਕਰ 'ਚ ਬਦਲਣ ਦਾ ਆਪਸ਼ਨ ਹੀ ਮਿਲਦਾ ਹੈ, ਪਰ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਪੁਰਾਣੇ ਸਟਿੱਕਰ ਨੂੰ ਐਡਿਟ ਕਰਨ ਦੇ ਨਾਲ-ਨਾਲ ਨਵੇਂ 'ਚ ਵੀ ਬਦਲਾਅ ਕਰ ਸਕਦੇ ਹਨ। ਇਸ ਫੀਚਰ ਨਾਲ ਯੂਜ਼ਰਸ ਦਾ ਚੈਟ ਅਨੁਭਵ ਪਹਿਲਾ ਨਾਲੋ ਹੋਰ ਬਿਹਤਰ ਹੋ ਜਾਵੇਗਾ। ਫਿਲਹਾਲ, ਇਹ ਫੀਚਰ ਪੜਾਅ ਮੈਨਰ 'ਤੇ ਜਾਰੀ ਹੋ ਰਿਹਾ ਹੈ। ਇਸ ਫੀਚਰ ਨੂੰ ਹੌਲੀ-ਹੌਲੀ ਸਾਰੇ ਆਈਫੋਨ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।

  • fun news! you can now turn your photos into stickers or edit existing stickers 🤩

    in other news, you’ll likely have to show the entire group chat how you did it

    rolling out now on iOS pic.twitter.com/Q21P85eSpg

    — WhatsApp (@WhatsApp) January 11, 2024 " class="align-text-top noRightClick twitterSection" data=" ">

ਇਸ ਤਰ੍ਹਾਂ ਬਣਾਓ ਫੋਟੋ ਤੋਂ ਸਟਿੱਕਰ: ਕਿਸੇ ਵੀ ਫੋਟੋ ਨੂੰ ਸਟਿੱਕਰ 'ਚ ਬਦਲਣ ਲਈ ਸਭ ਤੋਂ ਪਹਿਲਾ ਕਿਸੇ ਵੀ ਚੈਟ 'ਚ ਜਾਓ। ਇੱਥੇ ਸਟਿੱਕਰ ਦੇ ਆਪਸ਼ਨ 'ਚ ਜਾ ਕੇ ਪਲੱਸ ਦੇ ਆਈਕਨ 'ਤੇ ਕਲਿੱਕ ਕਰੋ ਅਤੇ ਗੈਲਰੀ ਤੋਂ ਕੋਈ ਵੀ ਤਸਵੀਰ ਨੂੰ ਚੁਣ ਲਓ, ਜਿਸਨੂੰ ਤੁਸੀਂ ਸਟਿੱਕਰ ਦੇ ਰੂਪ 'ਚ ਬਦਲਣਾ ਚਾਹੁੰਦੇ ਹੋ। ਇਸ ਤੋਂ ਬਾਅਦ ਫੋਟੋ ਤੋਂ ਬੈਕਗ੍ਰਾਊਡ ਨੂੰ ਹਟਾਓ ਅਤੇ ਇਸ 'ਚ ਟੈਕਸਟ ਅਤੇ ਈਮੋਜੀ ਆਦਿ ਆਪਣੇ ਹਿਸਾਬ ਨਾਲ ਐਡ ਕਰੋ। ਇਸ ਤੋਂ ਬਾਅਦ ਸਟਿੱਕਰ ਨੂੰ ਚੈਟ 'ਚ ਭੇਜ ਦਿਓ। ਇਸ ਤਰ੍ਹਾਂ ਤੁਸੀਂ ਕਿਸੇ ਵੀ ਤਸਵੀਰ ਨੂੰ ਸਟਿੱਕਰ 'ਚ ਬਦਲ ਸਕਦੇ ਹੋ।

ਵਸਟਐਪ ਸਟਿੱਕਰ ਫੀਚਰ ਐਂਡਰਾਈਡ ਯੂਜ਼ਰਸ ਨੂੰ ਕਦੋ ਮਿਲੇਗਾ?: ਇਹ ਫੀਚਰ ਐਂਡਰਾਈਡ ਯੂਜ਼ਰਸ ਨੂੰ ਕਦੋ ਮਿਲੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ, ਇਸ ਫੀਚਰ ਨੂੰ ਆਈਫੋਨ ਯੂਜ਼ਰਸ ਲਈ ਹੀ ਪੇਸ਼ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.