ETV Bharat / science-and-technology

Google Chrome ਦਾ ਡੈਸਕਟਾਪ 'ਤੇ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਅਪਡੇਟ, ਜਾਣੋ ਕੀ ਹੋਵੇਗਾ ਖਾਸ

author img

By ETV Bharat Features Team

Published : Dec 6, 2023, 11:48 AM IST

Help me write Tool
Help me write Tool

Help me write Tool: ਗੂਗਲ ਕ੍ਰੋਮ ਦਾ ਇਸਤੇਮਾਲ ਡੈਸਕਟਾਪ ਵਰਜ਼ਨ 'ਤੇ ਕਰਨ ਵਾਲੇ ਯੂਜ਼ਰਸ ਲਈ ਕੰਪਨੀ ਇੱਕ ਨਵਾਂ ਅਪਡੇਟ ਲੈ ਕੇ ਆਉਣ ਵਾਲੀ ਹੈ। ਨਵੇਂ ਅਪਡੇਟ ਅਨੁਸਾਰ, ਗੂਗਲ ਆਪਣੇ ਯੂਜ਼ਰਸ ਲਈ ਇੱਕ AI Powered ਟੂਲ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਟੂਲ ਦਾ ਨਾਮ 'Help me write' ਹੈ।

ਹੈਦਰਾਬਾਦ: ਗੂਗਲ ਕ੍ਰੋਮ ਦਾ ਇਸਤੇਮਾਲ ਡੈਸਕਟਾਪ ਵਰਜ਼ਨ 'ਤੇ ਕਰਨ ਵਾਲੇ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਅਪਡੇਟ ਮਿਲੇਗਾ। ਗੂਗਲ ਆਪਣੇ ਯੂਜ਼ਰਸ ਲਈ ਇੱਕ AI Powered ਟੂਲ 'Help me write' ਪੇਸ਼ ਕਰਨ ਜਾ ਰਿਹਾ ਹੈ। 9to5google ਦੀ ਰਿਪੋਰਟ ਅਨੁਸਾਰ, Help me write AI ਟੂਲ ਦੀ ਸੁਵਿਧਾ ਵਿੰਡੋ, ਮੈਕ, linux ਦੇ ਨਾਲ ਕ੍ਰੋਮ 'ਚ ਦੇਖਣ ਨੂੰ ਮਿਲੇਗੀ। Help me write ਨੂੰ ਗੂਗਲ ਦਾ ਇੱਕ ਆਮ AI ਐਡੀਸ਼ਨ ਮੰਨਿਆ ਜਾ ਰਿਹਾ ਹੈ। ਇਸ AI ਟੂਲ ਦੇ ਕੁਝ ਵੈਰੀਫਿਕੇਸ਼ਨ ਨੂੰ ਗੂਗਲ ਮੈਸੇਜ, ਜੀਮੇਲ, Docs ਵਰਗੀਆਂ ਸਰਵਿਸਾਂ 'ਚ ਪਹਿਲਾ ਤੋਂ ਦੇਖਿਆ ਜਾ ਰਿਹਾ ਹੈ।

ਗੂਗਲ ਕ੍ਰੋਮ 'ਚ ਇਸ ਤਰ੍ਹਾਂ ਕੰਮ ਕਰੇਗਾ 'Help me write' ਟੂਲ: 'Help me write' ਟੂਲ ਕ੍ਰੋਮ ਯੂਜ਼ਰਸ ਦੇ ਸਮੇਂ ਅਤੇ ਮਿਹਨਤ ਨੂੰ ਬਚਾਉਣ ਦਾ ਕੰਮ ਕਰੇਗਾ। ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਸਧਾਰਨ ਪ੍ਰੋਂਪਟ ਦਰਜ ਕਰਨ ਤੋਂ ਬਾਅਦ ਟੈਕਸਟ ਨਾਲ ਜੁੜਿਆ ਪੂਰਾ ਡਰਾਫਟ ਮਿਲੇਗਾ। ਇਸਦਾ ਮਤਲਬ ਹੈ ਕਿ ਕ੍ਰੋਮ ਯੂਜ਼ਰਸ ਨੂੰ ਕਿਸੇ ਵੀ ਟਾਪਿਕ ਨਾਲ ਜੁੜੇ ਪੂਰੇ ਕੰਟੈਟ ਨੂੰ ਹੱਥ ਨਾਲ ਟਾਈਪ ਕਰਨ ਦੀ ਲੋੜ ਨਹੀਂ ਪਵੇਗੀ।

'Help me write' ਟੂਲ ਦੀ ਵਰਤੋ: ਫਿਲਹਾਲ, Help me write ਟੂਲ ਯੂਜ਼ਰਸ ਲਈ ਪੇਸ਼ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਗੂਗਲ ਕ੍ਰੋਮ ਯੂਜ਼ਰਸ Help me write ਟੂਲ ਫੀਚਰ ਨੂੰ ਕ੍ਰੋਮ 'ਚ ਦੇਖ ਸਕਣਗੇ। ਰਿਪੋਰਟਸ ਦੀ ਮੰਨੀਏ, ਤਾਂ ਇਹ ਫੀਚਰ ਕ੍ਰੋਮ ਦੇ ਆਟੋਫਿਲ ਪੌਪ ਅੱਪ 'ਚ ਨਜ਼ਰ ਆ ਸਕਦਾ ਹੈ। ਜਦੋ ਯੂਜ਼ਰਸ ਟੈਕਸਟ ਨੂੰ ਆਨਲਾਈਨ ਟਾਈਪ ਕਰਨਗੇ, ਤਾਂ ਸਕ੍ਰੀਨ 'ਤੇ ਇੱਕ ਪੌਪ ਅੱਪ ਦੇ ਨਾਲ ਇਹ ਫੀਚਰ ਨਜ਼ਰ ਆ ਸਕਦਾ ਹੈ।

ਕਦੋ ਪੇਸ਼ ਹੋਵੇਗਾ 'Help me write' ਟੂਲ ਫੀਚਰ: ਗੂਗਲ ਵੱਲੋਂ ਕ੍ਰੋਮ ਯੂਜ਼ਰਸ ਲਈ ਇਹ ਫੀਚਰ ਕਦੋ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਫਿਲਹਾਲ ਇਸ ਫੀਚਰ 'ਤੇ ਕੰਮ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਅਗਲੇ ਸਾਲ ਫਰਵਰੀ ਤੱਕ ਪੇਸ਼ ਕੀਤਾ ਜਾ ਸਕਦਾ ਹੈ।

12 ਦਸੰਬਰ ਨੂੰ ਲਾਂਚ ਹੋਵੇਗੀ IQOO 12 ਸੀਰੀਜ਼: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਭਾਰਤ ਦਾ ਪਹਿਲਾ ਫੋਨ ਹੈ, ਜਿਸ 'ਚ Snapdragon 8th Gen 3 ਚਿਪ ਮਿਲੇਗੀ। IQOO 12 ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ 999 ਰੁਪਏ 'ਚ ਪ੍ਰੀ-ਬੁੱਕ ਕਰ ਸਕਦੇ ਹੋ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ ਫ੍ਰੀ 'ਚ vivo TWS Air ਏਅਰਬਡਸ ਵੀ ਦੇਵੇਗੀ। ਇਸਦੇ ਨਾਲ ਹੀ, ਲਾਂਚ ਤੋਂ ਪਹਿਲਾ IQOO 12 ਸਮਾਰਟਫੋਨ ਦੀ ਕੀਮਤ ਵੀ ਲੀਕ ਹੋ ਗਈ ਹੈ।IQOO 12 ਸਮਾਰਟਫੋਨ ਦੇ 16GB ਰੈਮ ਅਤੇ 512GB ਵਾਲੇ ਮਾਡਲ ਦੀ ਭਾਰਤ 'ਚ ਕੀਮਤ 57,999 ਰੁਪਏ ਹੋਵੇਗੀ, ਜਦਕਿ 12GB ਰੈਮ+256GB ਵਾਲੇ ਮਾਡਲ ਦੀ ਕੀਮਤ 51,999 ਅਤੇ 52,999 ਰੁਪਏ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.