ETV Bharat / science-and-technology

Urban New Smartwatch: ਅਰਬਨ ਨੇ 1.91 ਇੰਚ HD ਡਿਸਪਲੇ ਵਾਲੀ ਨਵੀਂ ਸਮਾਰਟਵਾਚ 'ਪ੍ਰੋ ਐਮ' ਕੀਤੀ ਲਾਂਚ

author img

By

Published : Apr 11, 2023, 5:28 PM IST

ਅਰਬਨ ਨੇ ਸਮਾਰਟ ਬਲੂਟੁੱਥ ਕਾਲਿੰਗ ਫ਼ੀਚਰ ਵਾਲੀ ਪ੍ਰੀਮੀਅਮ ਅਤੇ ਸਭ ਤੋਂ ਸਸਤੀ ਸਮਾਰਟਵਾਚ ਪ੍ਰੋ ਐਮ ਲਾਂਚ ਕੀਤੀ ਹੈ। ਇਸ ਨੂੰ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਔਫਲਾਈਨ ਅਤੇ ਔਨਲਾਈਨ ਦੋਨੋਂ ਪਲੇਟਫਾਰਮਾਂ ਤੋਂ ਖਰੀਦਿਆ ਜਾ ਸਕਦਾ ਹੈ।

Urban New Smartwatch
Urban New Smartwatch

ਨਵੀਂ ਦਿੱਲੀ: ਸਮਾਰਟ ਵਿਅਰਬੇਲ ਬ੍ਰਾਂਡ ਅਰਬਨ ਨੇ ਮੰਗਲਵਾਰ ਨੂੰ ਆਪਣੀ ਨਵੀਨਤਮ ਸਮਾਰਟਵਾਚ ਪ੍ਰੋ ਐਮ ਲਾਂਚ ਕੀਤੀ। ਜਿਸ ਵਿੱਚ 1.91 ਇੰਚ ਦਾ 2D ਕਰਵਡ HD ਡਿਸਪਲੇਅ ਅਤੇ ਬਲੂਟੁੱਥ ਕਾਲਿੰਗ ਫ਼ੀਚਰ ਹੈ। ਇਹ ਘੜੀ ਬਲੂਟੁੱਥ ਕਾਲਿੰਗ ਫ਼ੀਚਰ ਨਾਲ ਲੈਂਸ ਹੈ। ਜੋ ਯੂਜ਼ਰਸ ਨੂੰ ਐਡਵਾਂਸ ਬਲੂਟੁੱਥ ਕੰਨੈਕਸ਼ਨ ਨਾਲ ਆਨ ਦ ਗੋ ਕਾਲ ਕਰਨ ਅਤੇ ਚੁੱਕਣ ਦੇ ਯੋਗ ਬਣਾਉਂਦੀ ਹੈ।

ਪ੍ਰੋ ਐਮ ਸਮਾਰਟਵਾਚ ਪੰਜ ਰੰਗਾਂ ਵਿੱਚ ਉਪਲੱਬਧ: 1,999 ਰੁਪਏ ਦੀ ਕੀਮਤ ਵਾਲੀ ਅਰਬਨ ਪ੍ਰੋ ਐਮ ਸਮਾਰਟਵਾਚ ਪੰਜ ਰੰਗ- ਮਿਡਨਾਈਟ ਬਲੈਕ, ਮਿਸਟੀ ਬਲੂ, ਸਮੋਕੀ ਗ੍ਰੇ, ਬਲੱਸ਼ ਪਿੰਕ ਅਤੇ ਟਰੈਂਡੀ ਆਰੇਂਜ ਵਿੱਚ ਆਉਂਦੀ ਹੈ ਅਤੇ ਇਹ ਔਫਲਾਈਨ ਅਤੇ ਔਨਲਾਈਨ ਪਲੇਟਫਾਰਮਾਂ ਤੋਂ ਖਰੀਦਣ ਲਈ ਉਪਲਬਧ ਹੈ।

ਪ੍ਰੋ ਐਮ ਸਮਾਰਟਵਾਚ ਦੇ ਫ਼ੀਚਰ: ਅਰਬਨ ਦੇ ਸਹਿ-ਸੰਸਥਾਪਕ ਅਸ਼ੀਸ਼ ਕੁੰਭਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਵੇਂ ਤੁਸੀਂ ਚਲਦੇ-ਫ਼ਿਰਦੇ ਜੁੜੇ ਰਹਿਣਾ ਚਾਹੁੰਦੇ ਹੋ, ਆਪਣੀ ਸਿਹਤ ਅਤੇ ਤੰਦਰੁਸਤੀ ਦੇ ਟੀਚਿਆਂ 'ਤੇ ਨਜ਼ਰ ਰੱਖਣਾ ਚਾਹੁੰਦੇ ਹੋ ਜਾਂ ਸਿਰਫ਼ ਸ਼ਾਨਦਾਰ ਦਿਖਣਾ ਚਾਹੁੰਦੇ ਹੋ ਤਾਂ ਅਰਬਨ ਪ੍ਰੋ ਐਮ ਸਮਾਰਟਵਾਚ ਤੁਹਾਡੇ ਲਈ ਫ਼ਾਇਦੇਮੰਦ ਹੈ। ਸਾਨੂੰ ਭਰੋਸਾ ਹੈ ਕਿ ਸਾਡੇ ਗਾਹਕ ਵਿਸ਼ਵ ਪੱਧਰੀ ਤਕਨਾਲੋਜੀ ਅਤੇ ਗਲੋਬਲ ਟਰੈਡੀ ਡਿਜ਼ਾਈਨ ਦੇ ਇਸ ਸੁਮੇਲ ਦੀ ਸ਼ਲਾਘਾ ਕਰਨਗੇ। ਇਹ ਸਮਾਰਟਵਾਚ ਡਾਇਨਾਮਿਕ ਰੋਟੇਟਿੰਗ ਕ੍ਰਾਊਨ, 550 nits ਚਮਕ, 3D ਕਰਵਡ ਏਜ ਅਤੇ ਇੱਕ ਉੱਚ ਪੱਧਰੀ ਧਾਤੂ ਫ੍ਰੇਮ ਦੇ ਨਾਲ ਸ਼ੁੱਧਤਾ ਅਤੇ ਗ੍ਰੇਸ ਨੂੰ ਦਰਸਾਉਂਦੀ ਹੈ। ਇਹ ਸਮਾਰਟਵਾਚ AI ਵੌਇਸ ਸਹਾਇਕ, 24/7 ਹੈਲਥ ਟ੍ਰੈਕਿੰਗ ਅਤੇ 107 ਸਪੋਰਟਸ ਮੋਡਾਂ ਨਾਲ ਲੈਸ ਹੈ। ਇਸ ਤੋਂ ਇਲਾਵਾ, ਇਹ ਸਮਾਰਟਵਾਚ ਸੱਤ ਦਿਨਾਂ ਤੱਕ ਦੀ ਲੰਬੀ ਬੈਟਰੀ ਲਾਈਫ ਦੀ ਪੇਸ਼ਕਸ਼ ਕਰਦੀ ਹੈ ਅਤੇ ਤੇਜ਼ ਚਾਰਜਿੰਗ ਸਮਰੱਥਾਵਾਂ ਦੇ ਨਾਲ ਆਉਂਦੀ ਹੈ। ਇਸਦੇ ਨਾਲ ਹੀ ਇੱਹ IP67 ਰੇਟਿੰਗ ਦੇ ਨਾਲ ਆਉਂਦੀ ਹੈ ਜੋ ਇਸਨੂੰ ਧੂੜ ਅਤੇ ਪਾਣੀ ਰੋਧਕ ਬਣਾਉਂਦੀ ਹੈ। ਅਰਬਨ ਪ੍ਰੋ ਐਮ ਸਮਾਰਟਵਾਚ ਕੁੱਲ 107 ਖੋਡ ਮੋਡਾਂ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿੱਚ ਕੈਲੋਰੀ ਕਾਓਟ, ਮੌਸਮ ਅਪਡੇਟਸ ਅਤੇ ਕੈਲਕੁਲੇਟਰ ਤੱਕ ਪਹੁੰਚ ਸ਼ਾਮਲ ਹੈ।

ਪ੍ਰੋ ਐਮ ਸਮਾਰਟਵਾਚ ਦੀ ਕੀਮਤ: ਦੱਸ ਦਈਏ ਕਿ ਪ੍ਰੀਮੀਅਮ ਅਰਬਨ ਪ੍ਰੋ ਐਮ ਸਮਾਰਟਵਾਚ ਹਰ ਵਿਅਕਤੀ ਦੀ ਪਸੰਦ ਅਤੇ ਤਰਜੀਹ ਦੇ ਅਨੁਕੂਲ 5 ਟਰੈਡੀ ਅਤੇ ਆਕਰਸ਼ਕ ਰੰਗਾਂ ਵਿੱਚ ਉਪਲਬਧ ਹੈ - ਮਿਡਨਾਈਟ ਬਲੈਕ, ਮਿਸਟੀ ਬਲੂ, ਸਮੋਕੀ ਗ੍ਰੇ, ਬਲੱਸ਼ ਪਿੰਕ ਅਤੇ ਟਰੈਂਡੀ ਆਰੇਂਜ। Pro M ਸਮਾਰਟਵਾਚ ਦੀ ਸ਼ੁਰੂਆਤੀ ਕੀਮਤ 1,999/- ਰੁਪਏ ਰੱਖੀ ਗਈ ਹੈ। ਜਿਸ ਨਾਲ ਇਹ ਉੱਨਤ ਸੁਵਿਧਾਵਾਂ ਦੀ ਭਾਲ ਕਰਨ ਵਾਲੇ ਉਪਭੋਗਤਾਵਾਂ ਲਈ ਇੱਕ ਬਹੁਤ ਹੀ ਕਿਫਾਇਤੀ ਵਿਕਲਪ ਬਣ ਗਿਆ ਹੈ।

ਇਹ ਵੀ ਪੜ੍ਹੋ:-APPLE Stores In India: ਭਾਰਤ ਦੇ ਇਨ੍ਹਾਂ ਦੋ ਸ਼ਹਿਰਾਂ ਵਿੱਚ ਖੁੱਲ੍ਹਣਗੇ ਐਪਲ ਦੇ ਰਿਟੇਲ ਸਟੋਰ

ETV Bharat Logo

Copyright © 2024 Ushodaya Enterprises Pvt. Ltd., All Rights Reserved.