ETV Bharat / science-and-technology

WhatsApp Chat Lock Feature: ਆਪਣੀ ਨਿੱਜੀ ਚੈਟ ਲੁਕਾਉਣ ਲਈ ਹੁਣ ਐਪ ਲੌਕ ਕਰਨ ਦੀ ਲੋੜ ਨਹੀਂ, ਵਟਸਐਪ ਨੇ ਪੇਸ਼ ਕੀਤਾ ਇਹ ਨਵਾਂ ਫ਼ੀਚਰ

author img

By

Published : Apr 28, 2023, 1:41 PM IST

ਆਮ ਤੌਰ 'ਤੇ ਬਹੁਤ ਸਾਰੇ ਲੋਕ WhatsApp 'ਤੇ ਕੁਝ ਨਿੱਜੀ ਚੈਟਾਂ ਨੂੰ ਲੁਕਾਉਣ ਲਈ ਪੂਰੀ ਐਪ ਨੂੰ ਲੌਕ ਕਰ ਦਿੰਦੇ ਹਨ। ਪਰ ਹੁਣ ਤੋਂ ਇਸਦੀ ਕੋਈ ਲੋੜ ਨਹੀਂ ਹੈ। ਕਿਉਂਕਿ ਸਿਰਫ ਚੁਣੀਆਂ ਗਈਆਂ ਚੈਟਾਂ ਨੂੰ ਲੌਕ ਕਰਨ ਦਾ ਫ਼ੀਚਰ ਵਟਸਐਪ ਨੇ ਪੇਸ਼ ਕੀਤਾ ਹੈ।

WhatsApp Chat Lock Feature
WhatsApp Chat Lock Feature

ਹੈਦਰਾਬਾਦ: WhatsApp ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਇੱਕ ਹੈ। ਲਗਭਗ ਹਰ ਕਿਸੇ ਕੋਲ ਆਪਣੇ ਸਮਾਰਟਫੋਨ 'ਤੇ ਇਹ ਐਪ ਹੈ। 2009 ਵਿੱਚ ਸ਼ੁਰੂ ਹੋਈ ਇਸ ਔਨਲਾਈਨ ਇੰਸਟੈਂਟ ਮੈਸੇਜਿੰਗ ਐਪ ਨੇ ਕੁਝ ਹੀ ਸਮੇਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕਰ ਲਈ। ਬਾਅਦ ਵਿੱਚ ਇਸ ਐਪ ਨੂੰ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਖਰੀਦਿਆ।

ਵਟਸਐਪ ਸਮੇਂ-ਸਮੇਂ 'ਤੇ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਕਰਵਾਉਦਾ ਉਪਲਬਧ: ਵਟਸਐਪ ਸਮੇਂ-ਸਮੇਂ 'ਤੇ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਉਪਲਬਧ ਕਰਵਾਉਦਾ ਰਹਿੰਦਾ ਹੈ। WhatsApp ਦੁਆਰਾ ਪੇਸ਼ ਕੀਤਾ ਗਿਆ ਸਟੇਟਸ ਨਾਮ ਦਾ ਪਹਿਲਾ ਫੀਚਰ ਬਹੁਤ ਮਸ਼ਹੂਰ ਹੋਇਆ ਸੀ। ਬਾਅਦ ਵਿੱਚ ਵੱਖ-ਵੱਖ ਸੰਸਥਾਵਾਂ ਨੇ ਵੀ ਇਸ ਦਿਸ਼ਾ ਵਿੱਚ ਕਦਮ ਚੁੱਕੇ। ਇੰਸਟਾਗ੍ਰਾਮ ਸਟੇਟਸ ਫੀਚਰ ਨੂੰ ਸਟੋਰੀ ਦੇ ਰੂਪ 'ਚ ਇਸਤੇਮਾਲ ਕਰ ਰਿਹਾ ਹੈ। ਨਿਊਜ਼ ਵੈੱਬਸਾਈਟਾਂ ਇਸ ਨੂੰ ਵੈੱਬ ਸਟੋਰੀਜ਼ ਵਜੋਂ ਵਰਤ ਰਹੀਆਂ ਹਨ।

ਵਟਸਐਪ ਨੇ ਲਾਂਚ ਕੀਤਾ ਨਵਾਂ ਫ਼ੀਚਰ: ਹਾਲ ਹੀ 'ਚ ਵਟਸਐਪ ਨੇ ਕਈ ਫੋਨਾਂ 'ਤੇ ਸਿੰਗਲ ਅਕਾਊਂਟ ਨੂੰ ਡਿਲੀਟ, ਅਨਡੂ, ਯੂਜ਼ ਵਰਗੇ ਫੀਚਰਸ ਪੇਸ਼ ਕੀਤੇ ਹਨ। ਹੁਣ ਵਟਸਐਪ ਨੇ ਇੱਕ ਹੋਰ ਨਵਾਂ ਫੀਚਰ ਹਾਲ ਹੀ ਵਿੱਚ ਪੇਸ਼ ਕੀਤਾ ਹੈ। ਯੂਜ਼ਰਸ ਨੂੰ ਉਨ੍ਹਾਂ ਦੀਆਂ ਚੈਟਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਵਟਸਐਪ ਨੇ ਕੁਝ ਨਿੱਜੀ ਚੈਟਾਂ ਨੂੰ ਲੁਕਾਉਣ ਲਈ ਇੱਕ ਲੌਕ ਸਿਸਟਮ ਲਿਆਂਦਾ ਹੈ। ਹੁਣ ਤੱਕ ਪੂਰੇ ਵਟਸਐਪ ਲਈ ਲੌਕ ਸਿਸਟਮ ਸੀ। ਪਰ ਨਵੇਂ ਪੇਸ਼ ਕੀਤੇ ਗਏ ਫ਼ੀਚਰ ਦੇ ਕਾਰਨ ਤੁਸੀਂ ਸਿਰਫ ਉਸ ਚੈਟ ਨੂੰ ਲੌਕ ਕਰ ਸਕਦੇ ਹੋ ਜਿਸਨੂੰ ਤੁਸੀਂ ਕਰਨਾ ਚਾਹੁੰਦੇ ਹੋ।

ਫ਼ਿਲਹਾਲ ਇਹ ਫ਼ੀਚਰ ਇਨ੍ਹਾਂ ਯੂਜ਼ਰਸ ਲਈ ਉਪਲੱਬਧ: WaBeta ਜਾਣਕਾਰੀ ਦੇ ਅਨੁਸਾਰ, ਇਹ ਫ਼ੀਚਰ ਫਿਲਹਾਲ ਸਿਰਫ ਬੀਟਾ ਯੂਜ਼ਰਸ ਲਈ ਉਪਲਬਧ ਹੈ। ਉਹ ਇਸ ਨਵੇਂ ਫ਼ੀਚਰ ਦੀ ਚੰਗੀ ਵਰਤੋਂ ਕਰ ਸਕਦੇ ਹਨ। ਜੇਕਰ ਇਹ ਫ਼ੀਚਰ, ਜੋ ਕਿ ਇਸ ਸਮੇਂ ਟੈਸਟਿੰਗ ਪੜਾਅ ਵਿੱਚ ਹੈ, ਸਫਲ ਹੁੰਦਾ ਹੈ ਤਾਂ ਇਹ ਫ਼ੀਚਰ ਹਰ ਕਿਸੇ ਲਈ ਉਪਲਬਧ ਹੋਵੇਗਾ।

ਚੈਟ ਲੌਕ ਫ਼ੀਚਰ ਦੀ ਇਸ ਤਰ੍ਹਾਂ ਕਰੋ ਵਰਤੋਂ:

  • ਆਪਣੇ WhatsApp ਕੰਟੈਟਕਟ ਦੇ ਪ੍ਰੋਫਾਈਲ ਸੈਕਸ਼ਨ 'ਤੇ ਜਾਓ।
  • ਹੇਠਾਂ ਸਕ੍ਰੋਲ ਕਰੋ ਅਤੇ ਚੈਟ ਲੌਕ 'ਤੇ ਟੈਪ ਕਰੋ।
  • ਫਿੰਗਰਪ੍ਰਿੰਟ ਨਾਲ 'ਚੈਟ ਨੂੰ ਲੌਕ ਕਰੋ' ਵਿਕਲਪ ਨੂੰ ਇਨੇਵਲ ਕਰੋ।
  • ਫ਼ਿਰ ਤੁਹਾਡੀ ਚੈਟ ਪੂਰੀ ਤਰ੍ਹਾਂ ਲੌਕ ਹੋ ਜਾਵੇਗੀ।

ਬੀਟਾ ਵਰਜ਼ਨ ਕਿਵੇਂ ਪ੍ਰਾਪਤ ਕਰੀਏ?: ਜੋ ਯੂਜ਼ਰਸ ਬੀਟਾ ਵਰਜ਼ਨ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਫੋਨ 'ਤੇ ਪਹਿਲਾਂ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਖੋਲ੍ਹਣਾ ਹੈ। ਫਿਰ WhatsApp ਟਾਈਪ ਕਰੋ। ਫਿਰ ਇਸ 'ਤੇ ਕਲਿੱਕ ਕਰੋ ਅਤੇ ਡਿਵੈਲਪਰ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਸਕ੍ਰੋਲ ਕਰੋ। ਫਿਰ ਤੁਹਾਨੂੰ ਬੀਟਾ ਪ੍ਰੋਗਰਾਮ ਨਾਮਕ ਇੱਕ ਵਿਕਲਪ ਦਿਖਾਈ ਦੇਵੇਗਾ। ਜੋ ਲੋਕ ਇਸ ਫ਼ੀਚਰ ਨੂੰ ਪਹਿਲਾਂ ਤੋਂ ਵਰਤਣਾ ਚਾਹੁੰਦੇ ਹਨ, ਉਹ ਪਲੇ-ਸਟੋਰ 'ਤੇ ਵਟਸਐਪ ਦੇ ਬੀਟਾ ਵਰਜ਼ਨ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਇਹ ਪ੍ਰੋਗਰਾਮ ਜ਼ਿਆਦਾਤਰ ਭਰਿਆ ਹੋਇਆ ਹੈ ਅਤੇ ਇਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਮੁਸ਼ਕਲ ਹੈ। ਤੁਸੀਂ ਪਲੇ ਸਟੋਰ 'ਤੇ ਵਟਸਐਪ ਪੇਜ 'ਤੇ ਜਾ ਕੇ ਇਸ ਨੂੰ ਅਜ਼ਮਾ ਸਕਦੇ ਹੋ।

ਇਹ ਵੀ ਪੜ੍ਹੋ:- Google Chrome ਯੂਜ਼ਰਸ ਦਾ ਡਾਟਾ ਚੋਰੀ ਕਰਨ ਵਾਲੇ ਮਾਲਵੇਅਰ ਨੂੰ ਗੂਗਲ ਨੇ ਕੀਤਾ ਬਲਾਕ

ETV Bharat Logo

Copyright © 2024 Ushodaya Enterprises Pvt. Ltd., All Rights Reserved.